ਜਲੰਧਰ/ਨਵੀਂ ਦਿੱਲੀ— ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅੱਜ ਦਿੱਲੀ ਵਿਖੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੁਲਾਕਾਤ ਦੀ ਅਸਲੀ ਵਜ੍ਹਾ ਤਾਂ ਜਨਤਕ ਨਹੀਂ ਕੀਤੀ ਪਰ ਇਹ ਜਰੂਰ ਕਿਹਾ ਕਿ ਮੇਰੀ ਇਹ ਮੁਲਾਕਾਤ ਕਿਸੇ ਦੀ ਸ਼ਿਕਾਇਤ ਦੇ ਮਕਸਦ ਵਜੋਂ ਨਹੀਂ ਸੀ, ਹਾਲਾਂਕਿ ਮੇਰੀਆਂ ਸ਼ਿਕਾਇਤਾਂ ਕੁਝ ਲੋਕ ਰਾਹੁਲ ਗਾਂਧੀ ਨੂੰ ਜ਼ਰੂਰ ਲਗਾ ਰਹੇ ਹਨ।
ਉਨ੍ਹਾਂ ਸਾਫ ਕੀਤਾ ਕਿ ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਬੇਸ਼ੱਕ ਪੰਜਾਬ ਕਾਂਗਰਸ ਧੜੇਬੰਦੀ ਦੀਆਂ ਖਬਰਾਂ ਨੂੰ ਨਿਰਆਧਾਰ ਦੱਸਦੀ ਹੈ ਪਰ ਹੁਣ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਸਚਮੁਚ ਕੋਈ ਧੜੇਬੰਦੀ ਨਹੀਂ ਹੈ ਤਾਂ ਫਿਰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਕੋਲ ਸਿੱਧੂ ਦੀਆਂ ਸ਼ਿਕਾਇਤਾਂ ਕੌਣ ਲਗਾ ਰਿਹਾ ਹੈ।
ਹਵਾ ਦੇ ਬੁੱਲੇ ਵਾਂਗ ਖਤਮ ਹੋਈ 'ਆਪ' : ਬੀਬੀ ਜਗੀਰ ਕੌਰ
NEXT STORY