ਨਵੀਂ ਦਿੱਲੀ - ਵਿਸ਼ਵ ਪ੍ਰਸਿੱਧ 'ਟਾਈਮ ਮੈਗਜ਼ੀਨ' ਨੇ ਸਾਲ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ 'ਚ ਭਾਰਤੀ ਸਿਤਾਰਿਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਇਸ ਵੱਕਾਰੀ ਸੂਚੀ 'ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਣਬੀਰ ਕਪੂਰ, ਮਸ਼ਹੂਰ ਸ਼ੈੱਫ ਵਿਕਾਸ ਖੰਨਾ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਸ਼ਾਮਲ ਕੀਤਾ ਗਿਆ ਹੈ।
ਰਣਬੀਰ ਕਪੂਰ: ਆਪਣੀ ਕਲਾ ਦੇ ਦਮ 'ਤੇ ਬਣੇ 'ਵਿਰਾਸਤ'
ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਟਾਈਮ ਮੈਗਜ਼ੀਨ 'ਚ ਰਣਬੀਰ ਕਪੂਰ ਬਾਰੇ ਲਿਖਦਿਆਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਖੁਰਾਨਾ ਨੇ ਲਿਖਿਆ ਕਿ ਜਿੱਥੇ ਕੁਝ ਅਦਾਕਾਰ ਵਿਰਾਸਤ ਹਾਸਲ ਕਰਨ ਲਈ ਸੰਘਰਸ਼ ਕਰਦੇ ਹਨ, ਉੱਥੇ ਹੀ ਰਣਬੀਰ ਕਪੂਰ ਉਨ੍ਹਾਂ ਕਲਾਕਾਰਾਂ 'ਚੋਂ ਹਨ ਜੋ ਆਪਣੀ ਕਲਾ ਦੇ ਦਮ 'ਤੇ ਖ਼ੁਦ ਇਕ ਵਿਰਾਸਤ ਬਣ ਗਏ ਹਨ।
ਵਿਕਾਸ ਖੰਨਾ ਨੇ ਜਿੱਤਿਆ ਦੁਨੀਆ ਦਾ ਦਿਲ
ਸੂਚੀ 'ਚ ਸ਼ਾਮਲ ਹੋਣ 'ਤੇ ਸ਼ੈੱਫ ਵਿਕਾਸ ਖੰਨਾ ਨੇ ਬੇਹੱਦ ਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਆਪਣੀ ਦਾਦੀ, ਮਾਂ ਅਤੇ ਭੈਣ ਦੇ ਨਾਂ ਸਮਰਪਿਤ ਕਰਦਿਆਂ ਕਿਹਾ ਕਿ ਇਹ ਸਨਮਾਨ ਭਾਰਤੀ ਪਕਵਾਨਾਂ ਦੀ ਅਮੀਰ ਵਿਰਾਸਤ ਦੀ ਜਿੱਤ ਹੈ, ਜਿਸ ਨੂੰ ਅੱਜ ਪੂਰੀ ਦੁਨੀਆ 'ਚ ਸਲਾਹਿਆ ਜਾ ਰਿਹਾ ਹੈ।
ਵਿਸ਼ਵ ਦੀਆਂ ਹੋਰ ਨਾਮੀ ਹਸਤੀਆਂ ਵੀ ਸ਼ਾਮਲ
ਇਸ ਸੂਚੀ 'ਚ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਮਨੋਰੰਜਨ, ਤਕਨਾਲੋਜੀ, ਖੇਡਾਂ ਅਤੇ ਸਮਾਜਿਕ ਕਾਰਜਾਂ ਦੇ ਖੇਤਰਾਂ 'ਚੋਂ ਵਿਸ਼ਵ ਪੱਧਰ 'ਤੇ ਜਾਣੇ ਜਾਂਦੇ ਨਾਂ ਜਿਵੇਂ ਕਿ ਰਾਲਫ਼ ਲੌਰੇਨ, ਕੇਟ ਹਡਸਨ, ਐਥਨ ਹਾਕ, ਮਾਰਕ ਕੈਲੀ ਅਤੇ ਹਿਲੇਰੀ ਨਾਈਟ ਵੀ ਸ਼ਾਮਲ ਹਨ।
ਇਹ ਸੂਚੀ ਦੁਨੀਆ ਭਰ 'ਚ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਵਾਲੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਚਿਹਰਿਆਂ ਨੂੰ ਮਾਨਤਾ ਦਿੰਦੀ ਹੈ।
ਕਾਸਟਿੰਗ ਕਾਊਚ 'ਤੇ ਡੇਜ਼ੀ ਸ਼ਾਹ ਦਾ ਵੱਡਾ ਖੁਲਾਸਾ! ਸਾਲਾਂ ਬਾਅਦ ਸਾਹਮਣੇ ਆਇਆ ਅਦਾਕਾਰਾ ਦਾ ਦਰਦ
NEXT STORY