ਜਲੰਧਰ (ਰਵਿੰਦਰ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਤੇਵਰ ਭੱਵਿਖ ਦੀ ਰਣਨੀਤੀ ਦਾ ਇਕ ਹਿੱਸਾ ਹਨ। ਸੂਬੇ 'ਚ ਕਾਂਗਰਸ ਦਾ ਭਵਿੱਖ ਕਿਸ ਦੇ ਹੱਥ 'ਚ ਹੋਵੇਗਾ ਇਹ 2019 ਦੇ ਚੋਣ ਨਤੀਜੇ 'ਚ ਪਤਾ ਲੱਗੇਗਾ। ਭੱਵਿਖ 'ਚ ਸੂਬੇ ਦੀ ਕਮਾਨ ਕਿਸ ਦੇ ਹੱਥ 'ਚ ਹੋਵੇਗੀ, ਇਸ ਦੀ ਨੀਂਹ ਬਾਜਵਾ ਅਤੇ ਸਿੱਧੂ ਨੇ ਅੱਜ ਤੋਂ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸੂਬੇ 'ਚ ਵਿਕਾਸ ਨਾ ਹੋਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਹਮਲੇ ਕਰ ਰਹੇ ਹਨ ਅਤੇ ਦੂਜੇ ਪਾਸੇ ਮੁੱਖ ਮੰਤਰੀ ਨੂੰ ਖੁਦ ਦਾ ਕੈਪਟਨ ਨਾ ਮੰਨਣ ਨੂੰ ਲੈ ਕੇ ਸਿੱਧੂ ਨੇ ਆਪਣੇ ਸੁਤਿੱਖੇ ਬੋਲ ਬੋਲੇ ਹੋਏ ਹਨ। ਬਾਜਵਾ ਤਾਂ ਇਸ ਗੱਲ ਤੋਂ ਵੀ ਖਫਾ ਹਨ ਕਿ ਚੋਣਾਂ ਤੋਂ ਪਹਿਲਾਂ ਅਕਾਲੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਜੋ ਵਾਅਦਾ ਕੈਪਟਨ ਨੇ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਬਾਜਵਾ ਦਾ ਕਹਿਣਾ ਹੈ ਕਿ ਜੇਕਰ ਵਾਅਦੇ ਪੂਰੇ ਨਹੀਂ ਕੀਤੇ ਗਏ ਤਾਂ ਕਿਸ ਮੂੰਹ ਨਾਲ ਜਨਤਾ 'ਚ ਜਾਣਗੇ। ਖਾਸ ਤੌਰ 'ਤੇ ਡਰੱਗ ਦੇ ਮਾਮਲੇ ਨੂੰ ਲੈ ਕੇ ਅਕਾਲੀਆਂ ਦੇ ਖਿਲਾਫ ਚੋਣਾਂ ਤੋਂ ਪਹਿਲਾਂ ਕੁਝ ਕਿਹਾ ਗਿਆ ਅਤੇ ਜਨਤਾ ਨੇ ਵਿਸ਼ਵਾਸ ਕੀਤਾ ਪਰ ਸੱਤਾ 'ਚ ਆਏ ਹੋਏ ਕੈਪਟਨ ਸਰਕਾਰ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਇਸ ਕਾਰਵਾਈ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ।
ਦੂਜੇ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਗੱਲ ਨੂੰ ਅੰਦਰਖਾਤੇ ਬੇਹਦ ਖਫਾ ਹਨ ਕਿ ਉਨ੍ਹਾਂ ਦੀ ਕਿਸੇ ਗੱਲ ਨੂੰ ਕੈਪਟਨ ਨਹੀਂ ਸੁਣ ਰਹੇ ਹਨ। ਜਿਸ ਦਾ ਅਸਰ ਇਹ ਹੈ ਕਿ ਸਿੱਧੂ ਨੇ ਵੀ ਆਪਣੇ ਤੇਵਰ ਕੈਪਟਨ ਖਿਲਾਫ ਤਿੱਖੇ ਕਰ ਦਿੱਤੇ ਹਨ। ਹੁਣ ਸਭ ਕੁਝ ਟਿਕਿਆ ਹੈ 2019 ਦੇ ਚੋਣ ਨਤੀਜੇ 'ਤੇ। ਜੇਕਰ 2019 'ਚ ਕੇਂਦਰ 'ਚ ਰਾਹੁਲ ਗਾਂਧੀ ਦੀ ਸੱਤਾ ਆਉਂਦੀ ਹੈ ਤਾਂ ਪੰਜਾਬ 'ਚ ਵੀ ਸਰਕਾਰ ਦੇ ਸਮੀਕਰਨ ਬਦਲਣੇ ਤੈਅ ਹਨ। ਰਾਹੁਲ ਗਾਂਧੀ ਦੇ ਸੱਤਾ 'ਚ ਆਉਂਦੇ ਹੀ ਕੈਪਟਨ ਦਾ ਕਾਊਂਟ ਡਾਊਨ ਸ਼ੁਰੂ ਹੋ ਜਾਵੇਗਾ ਅਤੇ ਸਿੱਧੂ ਅਤੇ ਬਾਜਵਾ ਸਮੇਤ ਹੋਰ ਕਈ ਆਗੂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਬਣ ਸਕਦੇ ਹਨ। ਉਥੇ ਹੀ ਜੇਕਰ 2019 'ਚ ਦੋਬਾਰਾ ਕੇਂਦਰ 'ਚ ਮੋਦੀ ਦੀ ਸੱਤਾ ਆਉਂਦੀ ਹੈ ਤਾਂ ਕਾਂਗਰਸ ਹਾਈਕਮਾਨ ਬੈਕ ਫੁੱਟ 'ਤੇ ਰਹੇਗੀ ਅਤੇ ਸੂਬੇ 'ਚ ਕੈਪਟਨ ਦੀ ਤੂਤੀ ਬੋਲਦੀ ਰਹੇਗੀ। ਸੂਬੇ ਦੇ ਵਰਕਰਾਂ ਅਤੇ ਆਗੂਆਂ ਦਾ ਭਵਿੱਖ 2019 ਦੀਆਂ ਚੋਣ ਨਤੀਜਿਆਂ 'ਤੇ ਟਿਕਿਆ ਹੋਇਆ ਹੈ।
ਪੰਚਾਇਤੀ ਚੋਣਾਂ ਦੌਰਾਨ ਬੂਥ ਪੱਧਰ 'ਤੇ ਹੋਵੇ ਵੋਟਾਂ ਦੀ ਗਿਣਤੀ : ਅਕਾਲੀ ਦਲ
NEXT STORY