ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੂੰਜੀਪਤੀਆਂ ਦੇ ਹੱਕ ਵਿਚ ਲਏ ਜਾ ਰਹੇ ਫ਼ੈਸਲਿਆਂ 'ਤੇ ਸਵਾਲ ਚੁੱਕੇ ਹਨ। ਪੈਟਰੋਲ-ਡੀਜ਼ਲ ਦੀਆਂ ਆਸਮਾਨੀ ਪੁੱਜੀਆਂ ਕੀਮਤਾਂ 'ਤੇ ਸਿੱਧੂ ਨੇ ਆਖਿਆ ਕਿ ਅਕਤੂਬਰ 2014 'ਚ ਕੇਂਦਰ ਵੱਲੋਂ ਡੀਜਲ ਕੀਮਤਾਂ 'ਤੇ ਸਰਕਾਰੀ ਨਿਯੰਤਰਣ ਹਟਾਇਆ ਗਿਆ ਜਦਕਿ ਨਵੰਬਰ 2020 ਤੱਕ ਸਰਕਾਰ ਨੇ ਆਬਕਾਰੀ ਕਰ 820% ਵਧਾ ਕੇ ਖੇਤੀ ਲਾਗਤ ਦੇ ਮੁੱਖ 'ਤੇ ਮੁੱਢਲੇ ਅੰਗ ਡੀਜ਼ਲ ਦੀਆਂ ਕੀਮਤਾਂ ਆਸਮਾਨ ਚੜ੍ਹਾ ਦਿੱਤੀਆਂ। ਜਦਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ। ਸਿੱਧੂ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਸਰਕਾਰ ਨੇ ਮੁਨਾਫ਼ੇ ਦੇ ਨੱਕੇ ਰਿਲਾਇੰਸ ਦੀਆਂ ਰਿਫਾਇਨਰੀਆਂ ਵੱਲ ਨੂੰ ਖੋਲ੍ਹ ਦਿੱਤੇ ਹਨ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕੇਜਰੀਵਾਲ ਨੇ ਕਿਸਾਨਾਂ ਖ਼ਿਲਾਫ਼ ਰਚੀ ਸਾਜ਼ਿਸ਼
ਤੇਲ ਕੀਮਤਾਂ 'ਚ ਹੋਰ ਵਾਧੇ ਦੇ ਆਸਾਰ
ਦੱਸਣਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ ਕਿਉਂਕਿ ਕੱਚੇ ਤੇਲ ਦੀ ਕੀਮਤ ਵੱਧ ਗਈ ਹੈ। ਵੀਰਵਾਰ ਨੂੰ ਬ੍ਰੈਂਟ ਕੱਚਾ ਤੇਲ ਮਾਰਚ ਤੋਂ ਬਾਅਦ ਪਹਿਲੀ ਵਾਰ 50 ਡਾਲਰ ਪ੍ਰਤੀ ਬੈਰਲ ਦੇ ਉੱਪਰ ਨਿਕਲ ਗਿਆ। ਬੁੱਧਵਾਰ ਨੂੰ ਇਰਾਕ ਤੇਲ ਖੇਤਰ 'ਤੇ ਹੋਏ ਹਮਲੇ ਅਤੇ ਇਸ ਤੋਂ ਇਲਾਵਾ ਕੋਵਿਡ-19 ਟੀਕੇ ਜਾਰੀ ਹੋਣ ਤੋਂ ਬਾਅਦ ਅਰਥਵਿਵਸਥਾ 'ਚ ਤੇਜ਼ ਸੁਧਾਰ ਦੀ ਉਮੀਦ ਨਾਲ ਕੱਚੇ ਤੇਲ 'ਚ ਤੇਜ਼ੀ ਵਧੀ ਹੈ। ਹਾਲਾਂਕਿ, ਮੌਜੂਦਾ ਮੰਗ ਦੇ ਹਿਸਾਬ ਨਾਲ ਸਪਲਾਈ ਪਾਸਿਓਂ ਬਹੁਤੀ ਕਮੀ ਨਹੀਂ ਹੈ। '
ਇਹ ਵੀ ਪੜ੍ਹੋ : ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਲਈ ਢੀਂਡਸਾ ਧੜੇ ਦਾ ਵੱਡਾ ਐਲਾਨ
ਨੋਟ : ਕੀ ਨਵਜੋਤ ਸਿੱਧੂ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਇ?
ਵੇਅਰ ਹਾਊਸ ਕਾਰਪੋਰੇਸ਼ਨ ਦੇ ਗੋਦਾਮ 'ਚ ਡਿਊਟੀ ਦੌਰਾਨ ਚੌਂਕੀਦਾਰ ਦੀ ਮੌਤ
NEXT STORY