ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਥੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਵਰਕਰ ਪੱਧਰ 'ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮੈਂ ਜਦੋਂ ਤੋਂ ਕਾਂਗਰਸ 'ਚ ਆਇਆ ਹਾਂ, ਕਦੇ ਕਿਸੇ ਵਰਕਰ ਖ਼ਿਲਾਫ਼ ਮੇਰੀ ਆਵਾਜ਼ ਨਹੀਂ ਉੱਠੀ ਅਤੇ ਨਾ ਹੀ ਉੱਠੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਨਿੱਜੀ ਨਹੀਂ ਹੈ, ਸਗੋਂ ਇਕ ਵਿਚਾਰਧਾਰਾ ਦੀ ਲੜਾਈ ਹੈ, ਜੋ ਕਿ ਪੰਜਾਬ ਦੇ ਪੁਨਰ ਵਿਕਾਸ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ, ਜਾਰੀ ਕੀਤਾ ਗਿਆ Notification
ਉਨ੍ਹਾਂ ਕਿਹਾ ਕਿ ਇਕ ਪਾਸੇ ਉਹ ਲੋਕ ਹਨ, ਜਿਨ੍ਹਾਂ ਨੇ 25-30 ਸਾਲਾਂ ਤੋਂ ਪੰਜਾਬ ਨੂੰ ਖੋਖਲਾ ਕੀਤਾ ਹੈ। ਪੰਜਾਬ ਨੂੰ ਵੇਚ ਕੇ ਸੂਬੇ ਦੇ ਖਜ਼ਾਨੇ ਨੂੰ ਜੇਬਾਂ 'ਚ ਪਾਇਆ। ਲੋਕਾਂ ਨੇ ਕਦੇ ਗਲਤ ਵੋਟ ਨਹੀਂ ਪਾਈ, ਸਗੋਂ ਆਸ ਅਤੇ ਵਿਸ਼ਵਾਸ ਕਰਕੇ ਵੋਟ ਪਾਈ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰ ਦਾ ਸਭ ਤੋਂ ਵੱਡਾ ਗਹਿਣਾ ਹਨ। ਉਨ੍ਹਾਂ ਕਿਹਾ ਕਿ ਅਸੀਂ ਇਕ ਸਿਸਟਮ ਦਾ ਸ਼ਿਕਾਰ ਹੋ ਗਏ ਹਾਂ। ਇਹ ਮੇਰਾ-ਤੇਰਾ ਨਹੀਂ, ਸਗੋਂ ਸਾਡਾ ਪੰਜਾਬ ਹੈ, ਇਸ ਲਈ ਇਸ ਦੀ ਬਿਹਤਰੀ ਲਈ ਕੰਮ ਕਰਨਾ ਪਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਤਲਖ਼ੀ ਖੁੱਲ੍ਹ ਕੇ ਆਈ ਸਾਹਮਣੇ, ਸ਼ਾਇਰਾਨਾ ਅੰਦਾਜ਼ 'ਚ ਦਿੱਤਾ ਵਿਰੋਧੀਆਂ ਨੂੰ ਜਵਾਬ
ਸਿੱਧੂ ਨੇ ਕਿਹਾ ਕਿ ਵਰਕਰ ਤੋਂ ਬਿਨਾਂ ਪਾਰਟੀ ਖੜ੍ਹੀ ਨਹੀਂ ਹੋ ਸਕਦੀ। ਵਰਕਰ ਪਾਰਟੀ ਦੀ ਨੀਂਹ ਹੈ ਅਤੇ ਇਸ ਨੂੰ ਤਗੜਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਕਾਂਗਰਸ ਦੀ ਵਿਚਾਰਧਾਰਾ ਲੈ ਕੇ ਜਾਣਾ ਅਤੇ ਹਾਈਕਮਾਨ ਨੂੰ ਸੁਪਰੀਮ ਮੰਨਣਾ ਹਰ ਕਾਂਗਰਸੀ ਦਾ ਫਰਜ਼ ਹੈ ਅਤੇ ਅਸੀਂ ਇਸ ਨੂੰ ਨਿਭਾਵਾਂਗੇ। ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜੋ ਪਾਰਟੀ ਹਾਈਕਮਾਨ ਫ਼ੈਸਲਾ ਕਰੇਗੀ, ਉਹ ਹੀ ਆਖ਼ਰੀ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਾ 'ਚ ਵੱਡੀ ਵਾਰਦਾਤ, ਦਿਓਰ-ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
NEXT STORY