ਨਵਾਂਸ਼ਹਿਰ (ਜੋਬਨਪ੍ਰੀਤ)— ਪੰਜਾਬ ’ਚ ਧੁੰਦ ਦਾ ਕਹਿਰ ਹੁਣ ਵਿਖਾਈ ਦੇਣ ਲੱਗ ਗਿਆ। ਅੱਜ ਨਵਾਂਸ਼ਹਿਰ ’ਚ ਪਈ ਪਹਿਲੀ ਧੁੰਦ ਕਰਕੇ ਨਵਾਂਸ਼ਹਿਰ ਦੇ ਗੜ੍ਹਸ਼ੰਕਰ ਰੋਡ ’ਤੇ ਪੈਂਦੇ ਮਹਿੰਦੀਪੁਰ ਪੁੱਲ ’ਤੇ ਅੱਧੀ ਦਰਜਨ ਗੱਡੀਆਂ ਆਪਸ ’ਚ ਟਕਰਾਉਣ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਗਨਮੀਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਹ ਹਾਦਸਾ ਸਵੇਰੇ 8.30 ਦੇ ਕਰੀਬ ਵਾਪਰਿਆ।
ਆਪਸ ’ਚ ਗੱਡੀਆਂ ਟਕਰਾਉਣ ਕਰਕੇ ਇਹ ਸਾਰੀਆਂ ਰੋਡ ਦੇ ਉੱਤੇ ਚੜ੍ਹ ਗਈਆਂ, ਜਿਸ ਕਰਕੇ ਗੱਡੀਆਂ ਦਾ ਬੇਹੱਦ ਨੁਕਸਾਨ ਹੋਇਆ। ਇਥੇ ਦੱਸਣਯੋਗ ਹੈ ਕਿ ਕਿਤੇ ਨਾ ਕਿਤੇ ਇਥੇ ਰੋਡ ਮਹਿਕਮੇ ਦੀ ਵੱਡੀ ਨਾਕਾਮੀ ਨਜ਼ਰ ਆਈ ਹੈ, ਕਿਉਂਕਿ ਐੱਨ. ਐੱਚ. ਆਈ. ਡਿਪਾਰਟਮੈਂਟ ਵੱਲੋਂ ਇਥੇ ਕੋਈ ਵੀ ਡਾਇਵਰਜ਼ਨ ਦਾ ਬੋਰਡ ਨਹੀਂ ਲਗਾਇਆ ਗਿਆ ਸੀ।
ਇਨ੍ਹਾਂ 6 ਵਾਹਨਾਂ ’ਚ 12 ਦੇ ਕਰੀਬ ਸਵਾਰੀਆਂ ਮੌਜੂਦ ਸਨ, ਜਿਨ੍ਹਾਂ ’ਚ ਕਈ ਬੱਚੇ ਵੀ ਸ਼ਾਮਲ ਸਨ। ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਗਿਆ।
ਪੰਜਾਬ ਦੇ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ : ਸਿਮਰਜੀਤ ਸਿੰਘ ਬੈਂਸ
NEXT STORY