ਨਾਭਾ (ਭੂਪਾ, ਖੁਰਾਣਾ)- ਪੁਲਸ ਨਾਭਾ ਕੋਤਵਾਲੀ ਪੁਲਸ ਥਾਣਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਗ੍ਰਿਫਤਾਰ ਇਕ ਕਥਿਤ ਦੋਸ਼ੀ ਵੱਲੋਂ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ ਗਈ। ਮ੍ਰਿਤਕ ਦੀ ਪਛਾਣ ਲਛਮਣ (29) ਵਾਸੀ ਸੰਤ ਨਗਰ ਵਜੋਂ ਹੋਈ ਹੈ।
ਐੱਸ. ਪੀ. ਪਟਿਆਲਾ ਰਾਜੇਸ਼ ਛਿੱਬਰ ਅਤੇ ਡੀ. ਐੱਸ. ਪੀ. ਗੁਰਿੰਦਰ ਸਿੰਘ ਬੱਲ ਨੇ ਮੌਕੇ ’ਤੇ ਪੁੱਜ ਕੇ ਸਮੇਂ ਦੀ ਨਜ਼ਾਕਤ ਅਨੁਸਾਰ ਸੁਚੱਜਤਾ ਨਾਲ ਕਾਰਵਾਈ ਕੀਤੀ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸੇ ’ਚ ਲੈ ਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਮ੍ਰਿਤਕ ਦੀ ਬਾਰੀਕੀ ਨਾਲ ਸੀ. ਸੀ. ਟੀ. ਵੀ. ਫੁਟੇਜ ਦਿਖਾਈ, ਜਿਸ ’ਚ ਮ੍ਰਿਤਕ ਨੌਜਵਾਨ ਆਪ ਹੀ ਹਵਾਲਾਤ ਦੇ ਬਾਥਰੂਮ ਵੱਲ ਜਾ ਰਿਹਾ ਹੈ, ਜਿਥੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਪਰੋਕਤ ਘਟਨਾ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਸਾਹਮਣੇ ਮ੍ਰਿਤਕ ਨੌਜਵਾਨ ਨਾਲ ਬੰਦ ਬਿਰਜੂ ਨਾਮੀ ਦੂਜੇ ਹਵਾਲਾਤੀ ਵੱਲੋਂ ਵੀ ਕੀਤੀ ਗਈ।
ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ : ਡੀ.ਸੀ.
NEXT STORY