ਫਗਵਾੜਾ/ਜਲੰਧਰ (ਸੋਨੂੰ)— ਫਗਵਾੜਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜ੍ਹੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਆਪਣਾ ਅਗਲਾ ਟਾਰਗੇਟ ਰਾਸ਼ਟਰਪਤੀ ਚੋਣਾਂ ਲੜਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਆਪਣੇ ਸਾਰੇ ਬੰਦੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸਾਰੇ ਹਿੰਦੋਸਤਾਨ 'ਚ ਖੜ੍ਹੇ ਕਰਨਗੇ। ਉਨ੍ਹਾਂ ਮੋਦੀ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਭਵਿੱਖ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਜੇ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਦੇ ਸਕਦੇ ਤਾਂ ਸਾਨੂੰ ਵੀ ਤੁਹਾਡੀ ਕੋਈ ਲੋੜ ਨਹੀਂ। ਉਹ ਉਨ੍ਹਾਂ ਨੂੰ ਚੈਲੰਜ ਕਰਦੇ ਹਨ। ਪਿਛਲੀਆਂ ਵੋਟਾਂ 'ਚ ਹੋਏ ਘਪਲੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਵੋਟਾਂ ਦੌਰਾਨ ਹਰ ਵਾਰ ਘਪਲੇ ਕੀਤੇ ਜਾਂਦੇ ਹਨ। ਇਸ ਵਾਰ ਵੋਟਾਂ ਨਹੀਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ 'ਚ ਕੌਣ ਵੋਟਾਂ ਰੱਖਦਾ ਹੈ। ਉਨ੍ਹਾਂ ਹੰਸ ਰਾਜ ਹੰਸ ਅਤੇ ਭਗਵੰਤ ਮਾਨ 'ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਹੰਸ ਰਾਜ ਹੰਸ ਦਿੱਲੀ 'ਚ ਕਿਵੇਂ 5 ਲੱਖ ਵੋਟਾਂ ਜਿੱਤੇ ਹਨ, ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਸਮਝ ਨਹੀਂ ਆਈ। ਉਨ੍ਹਾਂ ਕਿਹਾ ਕਿ ਸਾਡੇ ਵਾਂਗੂ ਮਿਹਨਤ ਕਰਨੀ ਪੈਂਦੀ ਤਾਂ ਫਿਰ ਪਤਾ ਲੱਗਦਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਜਨਤਾ ਨੇ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਹੈ ਅਤੇ ਉਹ ਸਾਡਾ ਬੰਦਾ ਹੋ ਕੇ ਸਾਡੀ ਗਰੀਬਾਂ ਦੀ ਗੱਲ ਨਹੀਂ ਕਰ ਸਕਦੇ। ਉਥੇ ਹੀ ਕੈਪਟਨ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਸਮਾਰਟ ਫੋਨ ਦੇਣ ਦੇ ਨਾਲ-ਨਾਲ ਨੌਕਰੀਆਂ ਦੇਣ ਦੀ ਵੀ ਗੱਲ ਕੀਤੀ ਸੀ ਪਰ ਕੈਪਟਨ ਸਰਕਾਰ ਵੱਲੋਂ ਵੀ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਸਾਰੇ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਫਗਵਾੜਾ 'ਚ ਵਿਕਾਸ ਕਾਰਜ ਕਰਦੇ ਹੋਏ ਲੋਕਾਂ ਨੂੰ ਕਾਰੋਬਾਰ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਅੱਜ ਲੀਡਰਾਂ ਦੀ ਧੱਕੇਸ਼ਾਹੀ ਕਰਕੇ ਹੀ ਲੋਕ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ। ਉਹ ਦੇਸ਼ ਦਾ ਇਤਿਹਾਸ ਬਦਲਣਾ ਚਾਹੁੰਦੇ ਹਨ। ਉਥੇ ਹੀ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਕੁਵੰਰ ਵਿਜੇ ਪ੍ਰਤਾਪ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਬਹੁਤ ਹੀ ਵਧੀਆ ਇਨਸਾਨ ਹਨ। ਇਨ੍ਹਾਂ ਨੇ ਪਿਛਲੀ ਵਾਰ ਵੋਟਾਂ ਬਹੁਤ ਹੀ ਵਧੀਆ ਢੰਗ ਨਾਲ ਕਰਵਾਈਆਂ ਸਨ।
ਢੱਡਰੀਆਂ ਵਾਲੇ ਖਿਲਾਫ ਉੱਤਰੀ ਇੰਗਲੈਂਡ ਦੀ ਸਿੱਖ ਸੰਗਤ, ਜਾਣੋ ਪੂਰਾ ਮਾਮਲਾ
NEXT STORY