ਗੁਰਦਾਸਪੁਰ, (ਵਿਨੋਦ)- ਗੁਆਂਢੀ ਅਤੇ ਪੁਲਸ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਲੈਣ ਦਾ ਸਮਾਚਾਰ ਮਿਲਿਆ ਹੈ। ਸਥਾਨਕ ਇਕ ਪ੍ਰਾਈਵੇਟ ਹਸਪਤਾਲ 'ਚ ਸੁੱਚਾ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕਲਾਨੌਰ ਰੋਡ ਗੁਰਦਾਸਪੁਰ ਨੂੰ ਨਾਜ਼ੁਕ ਹਾਲਤ 'ਚ ਦਾਖ਼ਲ ਕਰਵਾਇਆ ਗਿਆ।
ਇਸ ਸੰਬੰਧੀ ਪੀੜਤ ਦੀ ਪਤਨੀ ਜਸਬੀਰ ਕੌਰ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਸਾਡੇ ਘਰ ਕੋਲ ਰਹਿੰਦੇ ਇਕ ਵਿਅਕਤੀ ਗੁਰਨਾਮ ਸਿੰਘ ਨੇ ਕੁਝ ਸਮਾਂ ਪਹਿਲਾਂ ਘਰ ਦਾ ਗੇਟ ਗਲੀ 'ਚ ਇਹ ਕਹਿ ਕੇ ਲਗਵਾ ਦਿੱਤਾ ਸੀ ਕਿ ਜਦ ਕਿਹਾ ਜਾਵੇਗਾ ਤਾਂ ਉਹ ਆਪਣਾ ਗੇਟ ਪਿੱਛੇ ਕਰ ਲੈਣਗੇ ਪਰ ਹੁਣ ਅਸੀਂ ਸੁੱਚਾ ਸਿੰਘ ਨੂੰ ਉਸ ਗੇਟ ਨੂੰ ਪਿੱਛੇ ਕਰਨ ਲਈ ਕਿਹਾ ਤਾਂ ਗੇਟ ਪਿੱਛੇ ਕਰਨ ਦੀ ਬਜਾਏ ਉਸਨੇ ਗਾਲੀ ਗਲੋਚ ਕੀਤਾ। ਉਸ ਦੇ ਬਾਅਦ ਗੁਰਨਾਮ ਸਿੰਘ ਨੇ ਸੁੱਚਾ ਸਿੰਘ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਝੂਠੀ ਸ਼ਿਕਾਇਤ ਦੇ ਦਿੱਤੀ ਅਤੇ ਪੁਲਸ ਨੇ ਸੁੱਚਾ ਸਿੰਘ ਨੂੰ ਘਰ ਤੋਂ ਚੁੱਕ ਲਿਆ ਅਤੇ ਪੁਲਸ ਸਟੇਸ਼ਨ ਲੈ ਜਾ ਕੇ ਅਪਮਾਨਿਤ ਕੀਤਾ, ਜਿਸ ਤੋਂ ਦੁਖੀ ਹੋ ਕੇ ਸੁੱਚਾ ਸਿੰਘ ਨੇ ਕਮਾਦ ਵਿਚ ਪਾਉਣ ਵਾਲੀ ਜ਼ਹਿਰੀਲੀ ਦਵਾਈ ਖਾ ਲਈ ਅਤੇ ਉਸ ਨੂੰ ਚਿੰਤਾਜਨਕ ਹਾਲਤ ਵਿਚ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੁੱਚਾ ਸਿੰਘ ਅਜੇ ਹੋਸ਼ 'ਚ ਨਹੀਂ ਹੈ ਅਤੇ ਕਿਸੇ ਤਰ੍ਹਾਂ ਦਾ ਬਿਆਨ ਦੇਣ ਦੇ ਕਾਬਿਲ ਨਹੀਂ ਹੈ।
ਸੜਕ ਹਾਦਸੇ 'ਚ 2 ਨੌਜਵਾਨ ਜ਼ਖਮੀ
NEXT STORY