ਚੰਡੀਗੜ੍ਹ (ਸੁਸ਼ੀਲ) : ਕਜਹੇੜੀ ਸਥਿਤ ਮਕਾਨ ਦੇ ਗੁਸਲਖਾਨੇ 'ਚੋਂ ਨਵਜੰਮੀ ਬੱਚੀ ਮਿਲਣ ਨਾਲ ਸੋਮਵਾਰ ਸਵੇਰੇ ਸਨਸਨੀ ਫੈਲ ਗਈ। ਲੋਕਾਂ ਨੇ ਬੱਚੀ ਗੁਸਲਖਾਨੇ 'ਚ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਨਵਜੰਮੀ ਬੱਚੀ ਨੂੰ ਚੁੱਕ ਕੇ ਸੈਕਟਰ-16 ਜਨਰਲ ਹਸਪਤਾਲ ਦਾਖਲ ਕਰਵਾਇਆ, ਜਿਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਜਾਂਚ 'ਚ ਪਤਾ ਲੱਗਾ ਕਿ ਬੱਚੀ ਦਾ ਜਨਮ ਰਾਤ ਨੂੰ ਹੀ ਹੋਇਆ ਹੈ। ਉਥੇ ਮੌਕੇ 'ਤੇ ਪਹੁੰਚੇ ਥਾਣਾ ਇੰਚਾਰਜ ਨਸੀਬ ਸਿੰਘ ਵਲੋਂ ਇਕ ਲੜਕੇ ਦਾ ਬਿਨਾਂ ਹੈਲਮੇਟ ਬੁਲੇਟ ਮੋਟਰਸਾਈਕਲ ਦਾ ਚਲਾਨ ਕਰਨ 'ਤੇ ਕਜਹੇੜੀ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਉਥੇ ਸੈਕਟਰ-36 ਥਾਣਾ ਪੁਲਸ ਨੇ ਬੱਚੀ ਨੂੰ ਸੁੱਟਣ ਵਾਲੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਜਹੇੜੀ ਨਿਵਾਸੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਨ੍ਹਾਂ ਦੇ ਘਰ ਦੇ ਸਾਹਮਣੇ ਦੇਵਰਾਜ ਪੰਡਿਤ ਦੇ ਮਕਾਨ ਦੇ ਗੁਸਲਖਾਨੇ 'ਚੋਂ ਨਵਜੰਮੀ ਬੱਚੀ ਮਿਲੀ ਸੀ। ਕੁਲਦੀਪ ਕੁਮਾਰ ਨੇ ਦੋਸ਼ ਲਾਇਆ ਕਿ ਨਵਜੰਮੀ ਬੱਚੀ ਮਿਲਣ ਦੀ ਸੂਚਨਾ ਪੁਲਸ ਨੂੰ ਸਾਢੇ 6 ਵਜੇ ਦਿੱਤੀ ਸੀ ਪਰ ਪੁਲਸ ਲਗਭਗ ਸਾਢੇ 7 ਵਜੇ ਆਈ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਗੁਸਲਖਾਨੇ 'ਚੋਂ ਮਿਲੀ ਬੱਚੀ ਨੂੰ ਸੰਭਾਲਿਆ। ਸੈਕਟਰ-36 ਥਾਣਾ ਪੁਲਸ ਨੇ ਦੱਸਿਆ ਕਿ ਨਵਜੰਮੀ ਬੱਚੀ ਦੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਹੈ।
ਹਸਪਤਾਲ ਦੇ ਰਿਕਾਰਡ ਦੀ ਜਾਂਚ ਤੇ ਦਾਈ ਤੋਂ ਪੁੱਛਗਿੱਛ
ਨਵਜੰਮੀ ਬੱਚੀ ਮਿਲਣ ਤੋਂ ਬਾਅਦ ਪੁਲਸ ਹੁਣ ਕਜਹੇੜੀ ਪਿੰਡ ਦੇ ਆਸ-ਪਾਸ ਦੇ ਹਸਪਤਾਲ ਤੋਂ ਡਲਿਵਰੀ ਰਿਕਾਰਡ ਚੈੱਕ ਕਰ ਰਹੀ ਹੈ। ਪੁਲਸ ਪਤਾ ਕਰ ਰਹੀ ਹੈ ਕਿ ਐਤਵਾਰ ਰਾਤ ਕਿਸ ਦੇ ਘਰ ਬੱਚੀ ਪੈਦਾ ਹੋਈ ਹੈ। ਇਸ ਤੋਂ ਇਲਾਵਾ ਪੁਲਸ ਨੇ ਕਜਹੇੜੀ 'ਚ ਰਹਿਣ ਵਾਲੀ ਦਾਈ ਤੋਂ ਵੀ ਰਿਕਾਰਡ ਮੰਗਿਆ ਹੈ, ਤਾਂ ਕਿ ਪੁਲਸ ਬੱਚੀ ਦੇ ਪਰਿਵਾਰ ਤੱਕ ਪਹੁੰਚ ਸਕੇ।
ਸੂਬੇਦਾਰ ਜੋਗਿੰਦਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
NEXT STORY