ਗਿਦੜਬਾਹਾ - ਤਕਰੀਬਨ ਢਾਈ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਵੱਲੋਂ 50 ਅਤੇ 200 ਰੁਪਏ ਦੀ ਜਾਰੀ ਨਵੀਂ ਕਰੰਸੀ ਅਜੇ ਲੋਕਾਂ ਨੂੰ ਵੇਖਣ ਨੂੰ ਨਸੀਬ ਨਹੀਂ ਹੋਈ ਪਰ ਇਨ੍ਹਾਂ ਨੋਟਾਂ ਦੀ ਬਲੈਕ ਮਾਰਕੀਟਿੰਗ ਹੋਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਪੂਰੇ ਜ਼ਿਲੇ 'ਚ ਮੁਨਾਫਾਖੋਰ 200 ਅਤੇ 50 ਰੁਪਏ ਦਾ ਨਵੇਂ ਨੋਟ 10 ਤੋਂ 20 ਫੀਸਦੀ ਤੱਕ ਦੀ ਰਾਸ਼ੀ ਲੈ ਕੇ ਲੋਕਾਂ ਨੂੰ ਵੇਚ ਰਹੇ ਹਨ। ਮੁਨਾਫਾਖੋਰਾਂ ਵੱਲੋਂ 200 ਰੁਪਏ ਦਾ ਨੋਟ 220 ਰੁਪਏ 'ਚ ਅਤੇ 50 ਰੁਪਏ ਦਾ ਨੋਟ 60 ਰੁਪਏ 'ਚ ਲੋਕਾਂ ਨੂੰ ਵੇਚ ਰਹੇ ਹਨ। ਉਕਤ ਨਵੇਂ ਨੋਟ ਅਜੇ ਪੰਜਾਬ ਐਡ ਸਿੰਧ ਬੈਂਕ 'ਚ ਕਰੰਸੀ ਚੈਸਟ ਤੱਕ ਵੀ ਨਹੀਂ ਪਹੁੰਚ ਸਕੇ ਪਰ ਜ਼ਿਆਦਾਤਰ ਅਮੀਰ ਲੋਕਾਂ ਕੋਲ ਇਹ ਪੈਸੇ ਆ ਗਏ ਹਨ।
ਮੁਲਾਫਾਖੋਰ ਇਨ੍ਹਾਂ ਨੋਟਾਂ ਨੂੰ ਬਲੈਕ 'ਚ ਵੇਚ ਕੇ ਬਹੁਤ ਸਾਰਾ ਲਾਭ ਹਾਸਲ ਕਰ ਰਹੇ ਹਨ। ਮੁਨਾਫਾਖੋਰ 50 ਅਤੇ 200 ਰੁਪਏ ਦੇ ਸ਼ੌਕੀਨ ਲੋਕਾਂ ਤੋਂ ਮਨਮਰਜ਼ੀ ਦੇ ਪੈਸੇ ਵਸੂਲ ਕਰਦੇ ਹਨ। ਬਜ਼ਾਰਾ 'ਚ ਨਵੇਂ ਨੋਟਾਂ ਦੀ ਵਰਤੋਂ ਹਾਰ ਬਣਾਉਣ ਲਈ ਕੀਤੀ ਜਾ ਰਹੀ ਹੈ, ਜੋ ਵਿਆਹ ਦੇ ਮੌਕੇ ਵਰਤੇ ਜਾਂਦੇ ਹਨ। ਮੁਨਾਫਾਖੋਰ ਇਸ ਨਵੀਂ ਕਰੰਸੀ ਨੂੰ ਦਿੱਲੀ ਅਤੇ ਚੰਡੀਗੜ ਤੋਂ ਲਿਆ ਤੇ ਆਮ ਲੋਕਾਂ ਨੂੰ ਮਨਮਰਜ਼ੀ ਦੀ ਕੀਮਤੀ ਨਾਲ ਵੇਚਦੇ ਹਨ।
ਦੁਕਾਨਾਂ ਦੇ ਬਾਹਰ ਖੜ੍ਹੇ ਗੰਦੇ ਪਾਣੀ ਤੋਂ ਦੁਖੀ ਦੁਕਾਨਦਾਰਾਂ, ਪ੍ਰਸ਼ਾਸਨ ਖਿਲਾਫ਼ ਕੀਤੀ ਨਾਅਰੇਬਾਜ਼ੀ
NEXT STORY