ਮੁੰਬਈ (ਭਾਸ਼ਾ) - ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 8 ਨਵੰਬਰ ਨੂੰ ਖਤਮ ਹਫਤੇ ’ਚ 6.48 ਅਰਬ ਡਾਲਰ ਘਟ ਕੇ 675.65 ਅਰਬ ਅਮਰੀਕੀ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ, ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 2.67 ਅਰਬ ਡਾਲਰ ਘਟ ਕੇ 682.13 ਅਰਬ ਡਾਲਰ ਰਿਹਾ ਸੀ।
ਸਤੰਬਰ ਦੇ ਆਖਿਰ ’ਚ ਵਿਦੇਸ਼ੀ ਕਰੰਸੀ ਭੰਡਾਰ 704.88 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਸੀ, ਜੋ ਪਿਛਲੇ ਕਈ ਹਫਤਿਆਂ ਤੋਂ ਘਟ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ ਪਾਕਿਸਤਾਨ ਦੀ ਤੁਲਣਾ ’ਚ 42 ਗੁਣਾ ਜ਼ਿਆਦਾ ਵੱਡਾ ਹੈ।
ਰਿਜ਼ਰਵ ਬੈਂਕ ਦੇ ਜਾਰੀ ਅੰਕੜਿਆਂ ਅਨੁਸਾਰ 8 ਨਵੰਬਰ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੇ ਜਾਣ ਵਾਲੇ ਵਿਦੇਸ਼ੀ ਕਰੰਸੀ ਐਸੇਟ 4.47 ਅਰਬ ਡਾਲਰ ਘਟ ਕੇ 585.38 ਅਰਬ ਅਮਰੀਕੀ ਡਾਲਰ ਰਹਿ ਗਏ। ਡਾਲਰ ਦੇ ਸੰਦਰਭ ’ਚ ਜ਼ਿਕਰਯੋਗ ਵਿਦੇਸ਼ੀ ਕਰੰਸੀ ਐਸੇਟ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਘੱਟ-ਵਧ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ।
ਸੋਨਾ ਭੰਡਾਰ ’ਚ ਵੀ ਗਿਰਾਵਟ
ਸਮੀਖਿਆ ਅਧੀਨ ਹਫਤੇ ’ਚ ਸੋਨਾ ਭੰਡਾਰ ਦਾ ਮੁੱਲ 1.94 ਅਰਬ ਡਾਲਰ ਘਟ ਕੇ 67.81 ਅਰਬ ਅਮਰੀਕੀ ਡਾਲਰ ਰਹਿ ਗਿਆ। ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ. ਡੀ. ਆਰ.) 6 ਕਰੋਡ਼ ਡਾਲਰ ਘਟ ਕੇ 18.16 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਸਮੀਖਿਆ ਦੌਰਾਨ ਹਫਤੇ ’ਚ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 1.4 ਕਰੋਡ਼ ਡਾਲਰ ਘਟ ਕੇ 4.30 ਅਰਬ ਡਾਲਰ ’ਤੇ ਆ ਗਿਆ।
ਪਾਕਿਸਤਾਨ ਦੇ ਕਰੰਸੀ ਭੰਡਾਰ ’ਚ ਹੋਇਆ ਵਾਧਾ
ਪਾਕਿਸਤਾਨ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 8 ਨਵੰਬਰ ਨੂੰ ਖਤਮ ਹੋਏ ਹਫਤੇ ’ਚ ਵਾਧਾ ਹੋਇਆ ਹੈ। ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਜਾਰੀ ਵੀਕਲੀ ਰਿਪੋਰਟ ਅਨੁਸਾਰ ਵਿਦੇਸ਼ੀ ਕਰੰਸੀ ਭੰਡਾਰ 34 ਮਿਲੀਅਨ ਡਾਲਰ ਵਧ ਕੇ 15.966 ਅਰਬ ਡਾਲਰ ’ਤੇ ਪਹੁੰਚ ਗਿਆ ਹੈ।
ਜਾਣੋ 7ਵੇਂ ਤਨਖਾਹ ਕਮਿਸ਼ਨ ਤਹਿਤ ਕਿੰਨੇ ਵਧਣਗੇ ਪੈਸੇ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਦਰ
NEXT STORY