ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ ਸਮੇਤ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੀ ਬੀਤੇ ਸਾਲ ਤੋਂ ਕੋਰੋਨਾ ਮਹਾਮਾਰੀ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਡੇਂਗੂ ਅਤੇ ਸਵਾਈਨ ਫਲੂ ਵਰਗੀਆਂ ਬੀਮਾਰੀਆਂ ਨੇ ਵੀ ਦਸਤਕ ਦੇ ਦਿੱਤੀ ਹੈ। ਉੱਥੇ ਹੀ ਸੂਬੇ ਦੇ ਲੋਕਾਂ ਲਈ ਇਕ ਹੋਰ ਬੁਰੀ ਖ਼ਬਰ ਹੈ। ਹੁਣ ਸੂਬੇ 'ਚ ਇਕ ਨਵੀਂ ਬੀਮਾਰੀ 'ਸਕਰਬ ਟਾਈਫਸ' ਦੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਬੀਮਾਰੀ ਦਾ ਇਲਾਜ ਨਾ ਕਰਵਾਉਣ 'ਤੇ ਵਿਅਕਤੀ ਦੇ ਦਿਲ, ਲੀਵਰ ਅਤੇ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 9 IAS ਤੇ 2 PCS ਅਫ਼ਸਰਾਂ ਦੇ ਤਬਾਦਲੇ, ਮੋਹਾਲੀ ਦਾ ਡਿਪਟੀ ਕਮਿਸ਼ਨਰ ਵੀ ਬਦਲਿਆ
ਡਾਕਟਰਾਂ ਅਨੁਸਾਰ ਜੇਕਰ ਇਸ ਬੀਮਾਰੀ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਜਾਨ ਜਾਣ ਦਾ ਵੀ ਖ਼ਤਰਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸਿਹਤ ਵਿਭਾਗ ਦੇ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਇਹ ਬੀਮਾਰੀ ਜ਼ਿਆਦਾਤਰ ਪਹਾੜੀ ਇਲਾਕਿਆਂ 'ਚ ਪਾਈ ਜਾਂਦੀ ਹੈ ਅਤੇ ਇਹ ਇਕ ਤਰ੍ਹਾਂ ਦੀ ਬੈਕਟੀਰੀਅਲ ਇਨਫੈਕਸ਼ਨ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਮਗਰੋਂ 'ਚਰਨਜੀਤ ਚੰਨੀ' ਦਾ ਪਹਿਲਾ ਦਿੱਲੀ ਦੌਰਾ, ਅਕਾਲੀ ਦਲ ਨੇ ਖੜ੍ਹੇ ਕੀਤੇ ਸਵਾਲ
ਡਾ. ਰਮੇਸ਼ ਭਗਤ ਨੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਲੁਧਿਆਣਾ ਜ਼ਿਲ੍ਹੇ 'ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਸਾਰੇ ਹਸਪਤਾਲਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਬੀਮਾਰੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕੀ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਡਾ. ਰਮੇਸ਼ ਭਗਤ ਨੇ ਕਿਹਾ ਕਿ ਇਸ ਬੀਮਾਰੀ ਦਾ ਇਲਾਜ ਪੂਰੀ ਤਰ੍ਹਾਂ ਉਪਲੱਬਧ ਹੈ ਪਰ ਲੋਕਾਂ ਨੂੰ ਆਪਣਾ ਬਚਾਅ ਰੱਖਣਾ ਚਾਹੀਦਾ ਹੈ ਅਤੇ ਸਾਫ-ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ 'ਆਪ' ਦੀਆਂ ਮੁਸ਼ਕਲਾਂ ਵਧਾਈਆਂ, ਬਦਲਣੀ ਪੈ ਸਕਦੀ ਹੈ ਰਣਨੀਤੀ
ਜਾਣੋ ਕੀ ਹਨ ਇਸ ਬੀਮਾਰੀ ਦੇ ਲੱਛਣ
ਡਾ. ਰਮੇਸ਼ ਭਗਤ ਨੇ ਕਿਹਾ ਕਿ ਇਸ ਬੀਮਾਰੀ 'ਚ ਬੁਖ਼ਾਰ ਬਹੁਤ ਤੇਜ਼ ਹੁੰਦਾ ਹੈ। ਸਰੀਰ ਟੁੱਟਣ ਦੇ ਨਾਲ-ਨਾਲ ਸਿਰਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਕੀਟਾਣੂਆਂ ਦਾ ਲਾਰਵਾ ਜੋ ਹੁੰਦਾ ਹੈ, ਉਸ ਦੇ ਕੱਟਣ ਕਾਰਨ ਹੁੰਦੀ ਹੈ ਅਤੇ ਇਸ ਨਾਲ ਸਰੀਰ 'ਤੇ ਇਕ ਦਾਗ ਵੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਇਆ ਜਾਂਦਾ ਹੈ ਤਾਂ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ 'ਆਪ' ਦੀਆਂ ਮੁਸ਼ਕਲਾਂ ਵਧਾਈਆਂ, ਬਦਲਣੀ ਪੈ ਸਕਦੀ ਹੈ ਰਣਨੀਤੀ
NEXT STORY