ਜਲੰਧਰ (ਪੁਨੀਤ) : ਨਵੀਂ ਐਕਸਾਈਜ਼ ਪਾਲਿਸੀ ਤਹਿਤ 12 ਫੀਸਦੀ ਦੇ ਵਾਧੇ ਨਾਲ ਗਰੁੱਪਾਂ ਨੂੰ ਰੀਨਿਊ ਕਰਵਾਉਣ ਵਾਲੇ ਜਲੰਧਰ ਜ਼ੋਨ ਦੇ 48 ਗਰੁੱਪਾਂ ਵੱਲੋਂ ਅੱਜ ਪਹਿਲੀ 6 ਫੀਸਦੀ ਕਿਸ਼ਤ ਦੇ ਰੂਪ ਵਿਚ 117.06 ਕਰੋੜ ਰੁਪਏ ਐਕਸਾਈਜ਼ ਵਿਭਾਗ ਕੋਲ ਜਮ੍ਹਾ ਕਰਵਾ ਦਿੱਤੇ ਗਏ ਹਨ। ਇਸ ਸਬੰਧ ਵਿੱਚ ਸਭ ਤੋਂ ਵੱਧ ਰਾਸ਼ੀ ਜਲੰਧਰ ਅਧੀਨ 13 ਗਰੁੱਪਾਂ ਦੇ ਠੇਕੇਦਾਰਾਂ ਵੱਲੋਂ 28.75 ਕਰੋੜ ਰੁਪਏ ਜਮ੍ਹਾ ਕਰਵਾਈ ਗਈ ਹੈ, ਜਦੋਂ ਕਿ ਦੂਜੀ ਸਭ ਤੋਂ ਵੱਧ ਰਾਸ਼ੀ ਹੁਸ਼ਿਆਰਪੁਰ ਜ਼ੋਨ ਦੇ 9 ਗਰੁੱਪਾਂ ਵੱਲੋਂ 26.84 ਕਰੋੜ ਰੁਪਏ ਜਮ੍ਹਾ ਕਰਵਾਈ ਗਈ ਹੈ। ਗਰੁੱਪਾਂ ਨੂੰ ਰੀਨਿਊ ਕਰਵਾਉਣ ਵਾਲੇ ਇਨ੍ਹਾਂ 13 ਠੇਕੇਦਾਰਾਂ ਨੂੰ 6 ਫੀਸਦੀ ਦੀ ਅਗਲੀ ਕਿਸ਼ਤ 5 ਦਿਨਾਂ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਾਨਸਾ 'ਚ 6 ਸਾਲਾ ਬੱਚੇ ਦਾ ਕਤਲ, ਅਣਪਛਾਤੇ ਬਾਈਕ ਸਵਾਰਾਂ ਨੇ ਚਲਾਈ ਗੋਲ਼ੀ (ਵੀਡੀਓ)
ਰੀਨਿਊ ਨਾ ਕਰਵਾ ਪਾਉਣ ਵਾਲੇ ਗਰੁੱਪਾਂ ਲਈ ਸ਼ੁਰੂ ਕੀਤੇ ਗਏ ਈ-ਟੈਂਡਰ ਜ਼ਰੀਏ ਅਪਲਾਈ ਕਰਨ ਦਾ ਅੱਜ ਆਖਰੀ ਦਿਨ ਹੈ। ਠੇਕੇਦਾਰ ਦੁਪਹਿਰ 2 ਵਜੇ ਤੱਕ ਆਪਣੀ ਅਰਜ਼ੀ ਇੰਟਰਨੈੱਟ ਜ਼ਰੀਏ ਫਾਈਲ ਕਰ ਸਕਦੇ ਹਨ। ਇਸਦੇ ਲਈ ਠੇਕੇਦਾਰਾਂ ਨੂੰ 2 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਐਕਸਾਈਜ਼ ਵਿਭਾਗ ਦੇ ਦਫ਼ਤਰ ਵਿਚ ਜਮ੍ਹਾ ਕਰਵਾਉਣੀ ਜ਼ਰੂਰੀ ਹੈ, ਨਹੀਂ ਤਾਂ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਸੰਭਵ ਨਹੀਂ ਹੋ ਸਕੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਟਲਿਆ ਵੱਡਾ ਹਾਦਸਾ, ਸ਼ਰਾਰਤੀ ਅਨਸਰਾਂ ਨੇ ਰੇਲਵੇ ਟ੍ਰੈਕ ’ਤੇ ਰੱਖੇ ਪੱਥਰ, ਯਾਤਰੀ ਸਹਿਮੇ
ਜਲੰਧਰ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਤਹਿਤ ਕੁੱਲ 20 ਗਰੁੱਪ ਬਣੇ ਹਨ। ਇਨ੍ਹਾਂ ਵਿਚ ਜਲੰਧਰ ਈਸਟ ਅਤੇ ਵੈਸਟ ਦੇ ਨਾਲ-ਨਾਲ ਜਲੰਧਰ ਵੈਸਟ-ਬੀ ਦੇ 6 ਗਰੁੱਪ ਸ਼ਾਮਲ ਹਨ। ਰੀਨਿਊ ਨਾ ਹੋ ਪਾਉਣ ਵਾਲੇ ਗਰੁੱਪਾਂ ਦੀ ਨਿਰਧਾਰਿਤ ਰਾਸ਼ੀ 277.71 ਕਰੋੜ ਰੁਪਏ ਬਣਦੀ ਹੈ। ਵਿਭਾਗ ਵੱਲੋਂ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਬਾਅਦ ਟੈਂਡਰ ਖੋਲ੍ਹੇ ਜਾਣਗੇ। ਮਨਜ਼ੂਰੀ ਵਾਲੇ ਬਿਨੈਕਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਆਇੰਟ 6 ਫੀਸਦੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਇਸੇ ਕ੍ਰਮ ਵਿਚ 48 ਘੰਟਿਆਂ ਅੰਦਰ 6 ਫੀਸਦੀ ਦੀ ਪਹਿਲੀ ਕਿਸ਼ਤ ਦਾ ਭੁਗਤਾਨ ਕਰਨਾ ਜ਼ਰੂਰੀ ਬਣਾਇਆ ਗਿਆ ਹੈ। ਸ਼ਾਮ 6 ਵਜੇ ਤੱਕ ਟੈਂਡਰਾਂ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਅਲਾਟਮੈਂਟ ਸਬੰਧੀ ਕਾਰਵਾਈ ਸ਼ੁਰੂ ਹੋਵੇਗੀ। ਦੂਜੇ ਪਾਸੇ ਠੇਕਿਆਂ ਤੋਂ ਰੌਣਕ ਗਾਇਬ ਹੈ।
ਬੱਸ ਅੱਡਾ-ਰੇਲਵੇ ਸਟੇਸ਼ਨ ਦੇ ਗਰੁੱਪਾਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਠੇਕੇਦਾਰ
ਜਲੰਧਰ ਦੇ 7 ਗਰੁੱਪਾਂ ਲਈ ਈ-ਟੈਂਡਰ ਜ਼ਰੀਏ ਨਿਲਾਮੀ ਚੱਲ ਰਹੀ ਹੈ। ਇਸ ਵਿਚ ਮਹੱਤਵਪੂਰਨ ਸਮਝੇ ਜਾਂਦੇ ਬੱਸ ਅੱਡਾ, ਰੇਲਵੇ ਸਟੇਸ਼ਨ, ਮਾਡਲ ਟਾਊਨ ਤੇ ਜੋਤੀ ਚੌਕ ਵਰਗੇ ਗਰੁੱਪ ਸ਼ਾਮਲ ਹਨ। ਪੁਰਾਣੇ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰ ਰਹੇ ਠੇਕੇਦਾਰ ਇਨ੍ਹਾਂ ਮਹੱਤਵਪੂਰਨ ਗਰੁੱਪਾਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ, ਜਿਸ ਕਾਰਨ ਉਹ ਆਪਣੇ ਪੱਧਰ ’ਤੇ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਪਰ-ਹੇਠਾਂ ਕਰ ਕੇ ਜੁਗਾੜ ਲਾਇਆ ਜਾ ਸਕੇ।
ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY