ਫ਼ਰੀਦਕੋਟ (ਜਸਬੀਰ ਕੌਰ ਜੱਸੀ/ਬਾਂਸਲ) : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਬੇਹੱਦ ਖ਼ਬਰ ਹੈ। ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ਼/ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰਜ਼ ਦੀ ਮਹੀਨਾ ਜਨਵਰੀ 2025 ਵਿਚ ਹਾਜ਼ਰੀ ਲੱਗਣਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਤਲਵੰਡੀ ਰੋਡ, ਫਰੀਦਕੋਟ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਲਗਾਉਣ ਸਬੰਧੀ ਮਿਤੀ 15 ਜਨਵਰੀ 2025 ਤੋਂ 16 ਜਨਵਰੀ 2025 ਤੱਕ 2 ਰੋਜ਼ਾ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਨੂੰ ਲੈ ਕੇ ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ, ਤੁਰੰਤ ਹੋਵੇਗਾ ਐਕਸ਼ਨ
ਉਨ੍ਹਾਂ ਕਿਹਾ ਕਿ ਇਸ ਲਈ ਉਹ ਆਪਣਾ ਫੌਜ ਦੀ ਪੈਨਸ਼ਨ ਦਾ ਪੀ.ਪੀ.ਓ, ਡਿਸਚਾਰਜ ਬੁੱਕ, ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ, ਜਿਸ ਵਿਚ ਪੈਨਸ਼ਨ ਆ ਰਹੀ ਹੈ, ਸਮੇਤ ਆਪਣਾ ਮੋਬਾਇਲ, ਜਿਸ ਵਿਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ ਆਉਂਦਾ ਹੈ ਅਤੇ ਹੋਰ ਬਾਕੀ ਸਾਰੇ ਦਸਤਾਵੇਜ਼ ਲੈ ਕੇ ਇਸ ਦਫ਼ਤਰ ਵਿਖੇ ਪਹੁੰਚਣ ਅਤੇ ਇਸ ਮੌਕੇ ਦਾ ਲਾਭ ਉਠਾਉਣ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਸ਼ਿਵ ਸ਼ੈਨਾ ਆਗੂ ਅੱਧੀ ਰਾਤ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
8 ਘਰਾਂ ’ਤੇ ਹਮਲਾ ਕਰ ਕੇ ਸਮਾਨ ਦੀ ਕੀਤੀ ਭੰਨ-ਤੋੜ
NEXT STORY