ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ (ਡੀ. ਐੱਸ. ਸੀ.) ਨੇ ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਸਕੂਲਾਂ 'ਚ ਪ੍ਰਸ਼ਾਸਕੀ ਕਾਰਜਾਂ ਨੂੰ ਸੁਚਾਰੂ ਬਣਾਉਣ ਦੇ ਮਕਸਦ ਨਾਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਅਤੇ ਸਮਾਯੋਜਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ, ਪੀ. ਸੀ. ਐੱਸ. ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕੁੱਲ 16 ਅਧਿਕਾਰੀਆਂ ਦੇ ਤਬਾਦਲੇ ਅਤੇ ਸਮਾਯੋਜਨ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਬਿਨੈਕਾਰਾਂ ਨੂੰ ਪਈ ਨਵੀਂ ਮੁਸੀਬਤ, ਟਰਾਂਸਪੋਰਟ ਵਿਭਾਗ...
ਮੁੱਖ ਤਬਾਦਲੇ
ਰਜਿੰਦਰ ਸਿੰਘ ਨੂੰ ਜੀ.ਐਮ.ਐਚ.ਐਸ.-46 ਤੋਂ ਜੀ.ਐਮ.ਐਚ.ਐਸ. ਖੁੱਡਾ ਜੱਸੂ ਵਿੱਚ ਤਬਦੀਲ ਕੀਤਾ ਗਿਆ।
ਵਿਵੇਕ ਗੁਪਤਾ ਨੂੰ ਜੀ.ਐਮ.ਐਚ.ਐਸ.-31C ਤੋਂ ਜੀ.ਐਮ.ਐਚ.ਐਸ. ਮਲੋਆ ਕਾਲੋਨੀ ਵਿੱਚ ਤਬਦੀਲ ਕੀਤਾ ਗਿਆ।
ਮੰਜੁਲਾ ਖੰਨਾ ਨੂੰ ਜੀ.ਐਮ.ਐਚ.ਐਸ.-29A ਤੋਂ ਜੀ.ਐਮ.ਐਚ.ਐਸ. ਵਿਕਾਸ ਨਗਰ, ਮੌਲੀ ਜਾਗਰਣ ਵਿੱਚ ਤਬਦੀਲ ਕੀਤਾ ਗਿਆ।
ਸ਼ਿਆਮ ਲਾਲ ਨੂੰ ਜੀ.ਐਮ.ਐਚ.ਐਸ.-28 ਤੋਂ ਜੀ.ਐਮ.ਐਚ.ਐਸ. ਮੱਖਣ ਮਾਜਰਾ ਵਿੱਚ ਤਬਦੀਲ ਕੀਤਾ ਗਿਆ।
ਨਵਦੀਪ ਕੌਰ ਨੂੰ ਜੀ.ਐਮ.ਐਚ.ਐਸ.-42 ਤੋਂ ਜੀ.ਐਮ.ਐਚ.ਐਸ. ਦਰੀਆ ਵਿੱਚ ਤਾਇਨਾਤ ਕੀਤਾ ਗਿਆ।
ਸੁਮਨ ਜੈਸਵਾਲ ਨੂੰ ਜੀ.ਐਮ.ਐਚ.ਐਸ.-53 ਤੋਂ ਜੀ.ਐਮ.ਐਚ.ਐਸ. ਕਝੇਰੀ ਵਿੱਚ ਤਬਦੀਲ ਕੀਤਾ ਗਿਆ।
ਮਨਮੋਹਨ ਸਿੰਘ ਨੂੰ ਜੀ.ਐਮ.ਐਚ.ਐਸ.-20D ਤੋਂ ਜੀ.ਐਮ.ਐਚ.ਐਸ. ਮੌਲੀ ਜਾਗਰਣ ਵਿੱਚ ਤਾਇਨਾਤ ਕੀਤਾ ਗਿਆ।
ਇੰਦੂ ਨੂੰ ਜੀ.ਐਮ.ਐਚ.ਐਸ.-50 ਤੋਂ ਜੀ.ਐਮ.ਐਚ.ਐਸ. ਪਾਕੇਟ ਨੰਬਰ 8, ਮਨੀਮਾਜਰਾ ਵਿੱਚ ਤਬਦੀਲ ਕੀਤਾ ਗਿਆ।
ਸੁਨੀਤਾ ਖੁਰਾਨਾ ਨੂੰ ਜੀ.ਐਮ.ਐਚ.ਐਸ.-47 ਤੋਂ ਜੀ.ਐਮ.ਐਸ.ਐਸ.ਐਸ. ਮਲੋਆ ਵਿੱਚ ਤਾਇਨਾਤ ਕੀਤਾ ਗਿਆ।
ਤੇਜਵੀਰ ਕੌਰ ਨੂੰ ਜੀ.ਐਮ.ਐਸ.ਐਸ.ਐਸ. ਮਲੋਆ ਤੋਂ ਜੀ.ਐਮ.ਐਚ.ਐਸ.-36 ਵਿੱਚ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਕੁਨੈਕਸ਼ਨਾਂ 'ਤੇ ਖ਼ਪਤਕਾਰਾਂ ਨੂੰ ਕੋਈ ਰਾਹਤ ਨਹੀਂ, ਹਾਈਕੋਰਟ ਨੇ ਪਾਵਰਕਾਮ ਤੋਂ ਮੰਗਿਆ ਜਵਾਬ
ਇੰਚਾਰਜ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵੀ ਬਦਲੀਆਂ ਗਈਆਂ
ਇਸ ਤੋਂ ਇਲਾਵਾ ਮੀਨਾਕਸ਼ੀ ਸੋਨੀ, ਚਰਨਜੀਤ ਕੌਰ, ਭਾਰਤੀ ਵੰਦਨਾ, ਸੁਮਨ, ਸੁਨੀਤਾ ਟੰਡਨ ਅਤੇ ਰੇਣੂ ਬਾਲਾ ਸਮੇਤ ਕਈ ਇੰਚਾਰਜ ਅਧਿਕਾਰੀਆਂ ਨੂੰ ਨਵੇਂ ਸਕੂਲਾਂ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਿਯੁਕਤੀਆਂ ਸਬੰਧਿਤ ਸਕੂਲਾਂ 'ਚ ਖ਼ਾਲੀ ਅਸਾਮੀਆਂ ਜਾਂ ਕਾਰਜਕਾਰੀ ਪ੍ਰਬੰਧਾਂ ਅਧੀਨ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਦਾ ਮਕਸਦ ਸਿੱਖਿਆ ਵਿਭਾਗ ਦੇ ਅਨੁਸਾਰ ਇਹ ਫੇਰਬਦਲ ਸਕੂਲਾਂ 'ਚ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ, ਖ਼ਾਲੀ ਅਸਾਮੀਆਂ ਨੂੰ ਭਰਨ ਅਤੇ ਅਕਾਦਮਿਕ ਅਤੇ ਪ੍ਰਸ਼ਾਸਕੀ ਕਾਰਜਾਂ ਦੇ ਬਿਹਤਰ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਹੁਕਮ ਦੀਆਂ ਕਾਪੀਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ, ਡਿਪਟੀ ਡਾਇਰੈਕਟਰ, ਸਬੰਧਤ ਸਕੂਲਾਂ ਦੇ ਮੁਖੀਆਂ ਅਤੇ ਹੋਰ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ’ਚ 19-20 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ-ਹਨੇਰੀ ਨੂੰ ਲੈ ਕੇ ਵੱਡੀ ਭਵਿੱਖਬਾਣੀ
NEXT STORY