ਜਲੰਧਰ (ਸ਼ੋਰੀ)–ਕੁਝ ਦਿਨ ਪਹਿਲਾਂ ਨਿਊ ਦਾਣਾ ਮੰਡੀ 'ਚ ਲਾਟਰੀ ਦੀ ਦੁਕਾਨ ਵਿਚ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਨਿਤਿਨ ਉਰਫ਼ ਨੰਨੂ ਪਹਾੜੀਆ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਰਾਮ ਨਗਰ ਨੂੰ ਥਾਣਾ ਨੰਬਰ 2 ਦੀ ਪੁਲਸ ਨੇ 256 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੁਲਸ ਕਮਿਸਨਰ ਸਤਿੰਦਰ ਸਿੰਘ ਦੇ ਹੁਕਮਾਂ ਕਾਰਨ ਕ੍ਰਾਈਮ ਕਰਨ ਵਾਲਿਆਂ ਨੂੰ ਪੁਲਸ ਲਗਾਤਾਰ ਗ੍ਰਿਫ਼ਤਾਰ ਕਰ ਰਹੀ ਹੈ।
ਇਸੇ ਸਿਲਸਿਲੇ ਵਿਚ ਥਾਣਾ ਨੰਬਰ 2 ਵਿਚ ਤਾਇਨਾਤ ਏ. ਐੱਸ. ਆਈ. ਬਲਵਿੰਦਰ ਸਿੰਘ ਪੁਲਸ ਮੁਲਾਜ਼ਮਾਂ ਨਾਲ 13 ਤਰੀਕ ਨੂੰ ਬਰਲਟਨ ਪਾਰਕ ਨੇੜੇ ਗੁਲਾਬ ਦੇਵੀ ਹਸਪਤਾਲ ਰੋਡ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਨੇ ਵੇਖਿਆ ਕਿ ਇਕ ਨੌਜਵਾਨ ਦਰੱਖ਼ਤ ਨੇੜੇ ਲੁਕ ਕੇ ਖੜ੍ਹਾ ਹੈ। ਪੁਲਸ ਨੂੰ ਸ਼ੱਕ ਹੋਣ ’ਤੇ ਨੌਜਵਾਨ ਨੂੰ ਰੋਕਿਆ ਤਾਂ ਉਸ ਨੇ ਆਪਣਾ ਨਾਂ ਨਿਤਿਨ ਉਰਫ਼ ਨੰਨੂ ਪਹਾੜੀਆ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਰਾਮ ਨਗਰ ਦੱਸਿਆ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਜਿਵੇਂ ਹੀ ਨੌਜਵਾਨ ਦੀ ਤਲਾਸ਼ੀ ਲੈਣੀ ਚਾਹੀ ਤਾਂ ਨੌਜਵਾਨ ਬੋਲਿਆ ਉਹ ਆਪਣੀ ਤਲਾਸ਼ੀ ਕਿਸੇ ਸੀਨੀਅਰ ਪੁਲਸ ਅਧਿਕਾਰੀ ਤੋਂ ਕਰਵਾਉਣੀ ਚਾਹੁੰਦਾ ਹੈ।
ਇਹ ਵੀ ਪੜ੍ਹੋ: ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਇਸ ਦੇ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਨਿਤਿਨ ਦੀ ਤਲਾਸ਼ੀ ਲਈ ਤਾਂ ਪੈਂਟ ਦੀ ਸੱਜੀ ਜੇਬ ਵਿਚੋਂ 256 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਨੰਬਰ 2 ਵਿਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਥੇ ਹੀ ਪੁਲਸ ਜਾਂਚ 'ਚ ਪਤਾ ਲੱਗਾ ਕਿ ਗ੍ਰਿਫ਼ਤਾਰ ਨਿਤਿਨ ਨੇ 20 ਸਤੰਬਰ ਨੂੰ ਆਪਣੇ ਸਾਥੀ ਰੋਹਨ ਉਰਫ਼ ਬੌਣਾ ਪੁੱਤਰ ਪ੍ਰੇਮ ਨਾਥ ਨਿਵਾਸੀ ਰਾਮ ਨਗਰ ਅਤੇ ਬੌਣੇ ਦੇ ਮਾਮੇ ਸੋਨੂੰ ਨਿਵਾਸੀ ਬਸਤੀ ਦਾਨਿਸ਼ਮੰਦਾਂ ਨਾਲ ਮਿਲ ਕੇ ਨਿਊ ਦਾਣਾ ਮੰਡੀ ਮੋੜ ਸਥਿਤ ਆਜ਼ਾਦ ਕੁਮਾਰ ਨਿਵਾਸੀ ਰਾਮ ਨਗਰ ਦੀ ਲਾਟਰੀ ਦੀ ਦੁਕਾਨ, ਜੋ ਕਿ ਲੋਹੜੀ ਬੰਪਰ ਆਦਿ ਸੇਲ ਕਰਦਾ ਹੈ, ਵਿਚੋਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਜ਼ਬਰਦਸਤੀ 30 ਹਜ਼ਾਰ ਗੱਲੇ ਵਿਚੋਂ ਕੱਢ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਬਾਅਦ ਸਾਰੇ ਮੁਲਜ਼ਮ ਧਮਕੀਆਂ ਦੇ ਕੇ ਚਲੇ ਗਏ। ਇਸ ਮਾਮਲੇ ਵਿਚ ਲਾਟਰੀ ਦੀ ਦੁਕਾਨ ਦੇ ਮਾਲਕ ਆਜ਼ਾਦ ਕੁਮਾਰ ਨੇ ਡਰਦੇ ਹੋਏ ਪਹਿਲਾਂ ਕਾਰਵਾਈ ਨਹੀਂ ਕਰਵਾਈ ਪਰ ਬਾਅਦ ਵਿਚ 25 ਸਤੰਬਰ ਨੂੰ ਪੁਲਸ ਕੋਲ ਬਿਆਨ ਦਰਜ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰਿਫ਼ਤਾਰ ਮੁਲਜ਼ਮ ਵਿਖਾਏ ਜ਼ਖ਼ਮੀ, DGP ਤੋਂ ਜਵਾਬ ਤਲਬ
ਏ. ਸੀ. ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਵੀ ਰੋਹਨ ਦੀ ਗ੍ਰਿਫ਼ਤਾਰੀ ਪਾਈ ਗਈ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਰਿਮਾਂਡ ਖਤਮ ਹੋਣ ਦੇ ਬਾਅਦ ਰੋਹਨ ਨੂੰ ਪੁਲਸ ਵੱਲੋਂ ਕਪੂਰਥਲਾ ਜੇਲ੍ਹ ਭੇਜਿਆ ਗਿਆ ਹੈ। ਬਾਕੀ ਲਾਟਰੀ ਦੀ ਦੁਕਾਨ ’ਤੇ ਲੁੱਟ ਕਰਨ ਵਾਲੇ ਬਾਕੀ ਮੁਲਜ਼ਮਾਂ ਨੂੰ ਵੀ ਪੁਲਸ ਜਲਦ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ 'ਤੇ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
NEXT STORY