ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਸਕੂਲੀ ਸਿੱਖਿਆ 'ਚ ਵੱਡਾ ਬਦਲਾਅ ਕਰਦੇ ਨਵੀਂ ਸਿੱਖਿਆ ਨੀਤੀ (ਨਿਪ 2020) ਤਹਿਤ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਸਕੂਲਾਂ ਨੂੰ ਛੇਵੀਂ ਜਮਾਤ ਲਈ ‘ਤੀਜੀ ਭਾਸ਼ਾ’ ਦੇ ਵਿਕਲਪ ਨੂੰ 31 ਮਈ ਤੱਕ ਅੰਤਿਮ ਰੂਪ ਦੇਣ ਲਈ ਕਿਹਾ ਹੈ। ਇਸ ਕਦਮ ਦਾ ਮਕਸਦ ਵਿਦਿਆਰਥੀਆਂ ਨੂੰ ਭਾਸ਼ਾਈ ਤੌਰ ’ਤੇ ਅਮੀਰ ਬਣਾਉਣਾ ਤੇ ਵੱਖ-ਵੱਖ ਸੱਭਿਆਚਾਰਾਂ ਨਾਲ ਜੋੜਨਾ ਹੈ। ਇਸ ਨਵੇਂ ਢਾਂਚੇ ਤਹਿਤ ਵਿਦਿਆਰਥੀਆਂ ਨੂੰ ਆਪਣੀ ਸਕੂਲੀ ਸਿੱਖਿਆ ਦੌਰਾਨ ਤਿੰਨ ਭਾਸ਼ਾਵਾਂ ਪੜ੍ਹਨੀਆਂ ਪੈਣਗੀਆਂ। ਇਸ 'ਚ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਦੀ ਚੋਣ ਕਰਨਾ ਲਾਜ਼ਮੀ ਹੋਵੇਗਾ। ਤੀਜੀ ਭਾਸ਼ਾ ਵਜੋਂ ਵਿਦਿਆਰਥੀ ਕਿਸੇ ਵੀ ਹੋਰ ਭਾਰਤੀ ਜਾਂ ਵਿਦੇਸ਼ੀ ਭਾਸ਼ਾ ਦੀ ਚੋਣ ਕਰ ਸਕਦੇ ਹਨ। ਇਹ ਨਿਯਮ ਮੁੱਖ ਤੌਰ ’ਤੇ 6ਵੀਂ ਜਮਾਤ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ ਪੈ ਗਿਆ ਵੱਡਾ ਪੰਗਾ
ਸਕੂਲਾਂ ਲਈ ਚੁਣੌਤੀਆਂ ਤੇ ਸਮਾਂ ਸੀਮਾ
ਬੋਰਡ ਨੇ 31 ਮਈ ਦੀ ਸਮਾਂ ਸੀਮਾ ਇਸ ਲਈ ਤੈਅ ਕੀਤੀ ਹੈ ਤਾਂ ਜੋ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਚੋਣ ਲਈ ਲੋੜੀਂਦਾ ਸਮਾਂ ਮਿਲ ਸਕੇ। ਸਕੂਲਾਂ ਨੂੰ ਨਾ ਸਿਰਫ਼ ਭਾਸ਼ਾਵਾਂ ਦੀ ਚੋਣ ਕਰਨੀ ਹੋਵੇਗੀ, ਸਗੋਂ ਯੋਗ ਅਧਿਆਪਕਾਂ ਤੇ ਸਰੋਤਾਂ ਦੀ ਉਪਲੱਬਧਤਾ ਵੀ ਯਕੀਨੀ ਬਣਾਉਣੀ ਪਵੇਗੀ। ਬੋਰਡ ਨੇ ਸੁਝਾਅ ਦਿੱਤਾ ਹੈ ਕਿ ਅਧਿਆਪਕਾਂ ਦੀ ਘਾਟ ਹੋਣ ’ਤੇ ਸਕੂਲ ਸਥਾਨਕ ਸਰੋਤਾਂ ਜਾਂ ਡਿਜੀਟਲ ਮਾਧਿਅਮਾਂ (ਡਿਜੀਟਲ ਮੀਡੀਆ) ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ 'ਚ ਅੱਜ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਵਿਦਿਆਰਥੀਆਂ ਨੂੰ ਮਿਲੇਗਾ ਗਲੋਬਲ ਕਰੀਅਰ ਦਾ ਮੌਕਾ
ਇਸ ਬਦਲਾਅ ਨਾਲ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਸੰਸਕ੍ਰਿਤ, ਫਰੈਂਚ ਜਾਂ ਜਰਮਨ ਵਰਗੀਆਂ ਨਵੀਆਂ ਭਾਸ਼ਾਵਾਂ ਸਿੱਖ ਸਕਣਗੇ। ਇਸ ਨਾਲ ਵਿਦਿਆਰਥੀਆਂ ਦੀ ਤਰਕ ਸ਼ਕਤੀ ਤੇ ਮਾਨਸਿਕ ਵਿਕਾਸ ਵਿਚ ਸੁਧਾਰ ਹੋਵੇਗਾ, ਜੋ ਉਨ੍ਹਾਂ ਨੂੰ ਭਵਿੱਖ ਵਿਚ ਗਲੋਬਲ ਪੱਧਰ ’ਤੇ ਕਰੀਅਰ ਬਣਾਉਣ 'ਚ ਮਦਦ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਅੱਤਵਾਦੀ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ
NEXT STORY