ਚੰਡੀਗੜ੍ਹ,(ਲਲਨ)- ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੀ ਮੁਰੰਮਤ ਅਤੇ ਇਸਦੀ ਲੰਬਾਈ ਅਤੇ ਚੌੜਾਈ ਨੂੰ ਲੈ ਕੇ ਹਵਾਈ ਅੱਡਾ ਅਥਾਰਟੀ ਵਲੋਂ ਫਲਾਈਟਾਂ ਦਾ ਨਵਾਂ ਸ਼ਡਿਊਲ ਅੱਜ ਤੋਂ ਜਾਰੀ ਹੋਵੇਗਾ। ਮੰਗਲਵਾਰ ਨੂੰ ਪਹਿਲੀ ਫਲਾਈਟ ਸਵੇਰੇ 7.35 ਵਜੇ ਉਡਾਣ ਭਰੇਗੀ ਅਤੇ ਅੰਤਿਮ ਫਲਾਈਟ ਹਵਾਈ ਅੱਡੇ ਤੋਂ ਦੁਪਹਿਰ 3.35 ਵਜੇ ਉਡਾਣ ਭਰੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਵਾਈ ਅੱਡਾ ਅਥਾਰਟੀ ਦੇ ਸੀ. ਈ. ਓ. ਸੁਨੀਲ ਦੱਤ ਨੇ ਕਿਹਾ ਕਿ ਇਹ ਸ਼ਡਿਊਲ 3 ਤੋਂ 28 ਅਕਤੂਬਰ ਤਕ ਜਾਰੀ ਰਹੇਗਾ। ਇਸਦੇ ਨਾਲ ਹੀ ਕੁਝ ਏਅਰਲਾਈਨਜ਼ ਕੰਪਨੀਆਂ ਵਲੋਂ ਕੁਝ ਫਲਾਈਟਾਂ ਨੂੰ ਰੱਦ ਕੀਤਾ ਗਿਆ ਹੈ, ਜਿਸ 'ਚ ਇੰਡੀਗੋ ਦੀਆਂ ਤਿੰਨ ਫਲਾਈਟਾਂ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਰੋਜ਼ਾਨਾ 37 ਫਲਾਈਟਾਂ ਦਾ ਆਉਣਾ-ਜਾਣਾ ਸੀ ਪਰ ਹਵਾਈ ਅੱਡੇ ਦੇ ਰਨਵੇ ਦੀ ਰੈਨੋਵੇਸ਼ਨ ਦਾ ਸਮਾਂ ਨਿਸ਼ਚਿਤ ਨਾ ਹੋਣ ਕਾਰਨ 10 ਫਲਾਈਟਾਂ ਨੂੰ ਰੱਦ ਐਲਾਨਿਆ ਗਿਆ ਹੈ।
ਇਨ੍ਹਾਂ ਤਰੀਕਾਂ ਵਿਚਕਾਰ ਐਤਵਾਰ ਨੂੰ ਹਵਾਈ ਅੱਡਾ ਰਹੇਗਾ ਬੰਦ :” ਜਿਥੇ ਹਵਾਈ ਅੱਡਾ ਅਥਾਰਟੀ ਵਲੋਂ ਰਨਵੇ 'ਤੇ ਆਈ. ਐੱਲ. ਐੱਸ. ਸਿਸਟਮ ਨੂੰ ਇੰਸਟਾਲ ਕਰਨ ਦੇ ਮਕਸਦ ਨਾਲ ਫਲਾਈਟਾਂ ਨੂੰ ਸ਼ਾਮੀਂ 3.35 ਵਜੇ ਤੋਂ 6 ਦਿਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਉਥੇ ਹੀ ਹੁਣ ਹਵਾਈ ਅੱਡਾ ਅਥਾਰਟੀ ਵਲੋਂ ਐਤਵਾਰ ਨੂੰ ਬੰਦ ਰਹੇਗਾ। ਜਾਣਕਾਰੀ ਮੁਤਾਬਿਕ 8, 15 ਤੇ 22 ਨੂੰ ਐਤਵਾਰ ਹੋਵੇਗਾ ਅਤੇ ਇਸ ਦਿਨ ਹਵਾਈ ਅੱਡੇ ਤੋਂ ਪੂਰਾ ਦਿਨ ਕੋਈ ਵੀ ਫਲਾਈਟ ਨਹੀਂ ਜਾਏਗੀ।
ਆਈ. ਐੱਲ. ਐੱਸ. ਕੈਟ-3 ਵੀ ਹੋਵੇਗਾ ਇੰਸਟਾਲ : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਰਨਵੇ ਅਪਗ੍ਰੇਡੇਸ਼ਨ ਦੇ ਨਾਲ ਆਈ. ਐੱਲ. ਐੱਸ. ਕੈਟ-3 ਵੀ ਇੰਸਟਾਲ ਹੋਵੇਗਾ। ਕੈਟ-3 ਲੱਗਣ ਕਾਰਨ ਫਲਾਈਟਾਂ ਹੁਣ ਜ਼ੀਰੋ ਵਿਜ਼ੀਬਿਲਟੀ 'ਚ ਵੀ ਲੈਂਡ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਰਨਵੇ 9000 ਫੁੱਟ ਦਾ ਹੈ, ਜਿਸ ਨੂੰ 10400 ਫੁੱਟ ਕਰਨ ਦੀ ਯੋਜਨਾ ਹੈ।
ਨਸ਼ੀਲੇ ਪਦਾਰਥ ਸਮੇਤ 2 ਕਾਬੂ
NEXT STORY