ਪੁਣੇ (ਮਹਾਰਾਸ਼ਟਰ) : ਪੁਣੇ ਹਵਾਈ ਅੱਡੇ 'ਤੇ ਇੱਕ ਨਿੱਜੀ ਏਅਰਲਾਈਨ ਦੇ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਰੱਖੇ ਜਾਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਮੰਗਲਵਾਰ ਨੂੰ ਦਿੱਤੀ ਗਈ। ਏਅਰਲਾਈਨ ਨੂੰ ਐਤਵਾਰ ਸਵੇਰੇ 1.25 ਵਜੇ ਇੱਕ ਈਮੇਲ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ, "ਹਵਾਈ ਅੱਡੇ ਅਤੇ ਜਹਾਜ਼ਾਂ ਦੇ ਆਲੇ-ਦੁਆਲੇ ਰੱਖੇ ਬੈਗਾਂ ਵਿੱਚ ਸ਼ਕਤੀਸ਼ਾਲੀ ਵਿਸਫੋਟਕ ਯੰਤਰ ਲੁਕਾਏ ਗਏ ਹਨ। ਤੁਹਾਨੂੰ ਤੁਰੰਤ ਇਮਾਰਤ ਖਾਲੀ ਕਰਨੀ ਪਵੇਗੀ... ਲੋਕ ਮਰ ਜਾਣਗੇ।"
ਇਹ ਵੀ ਪੜ੍ਹੋ - Rain Alert 6 Days: ਅਗਲੇ 6 ਦਿਨ ਪਵੇਗਾ ਹੋਰ ਵੀ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, ਅਲਰਟ ਜਾਰੀ
ਹਵਾਈ ਅੱਡਾ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦੇ ਇੱਕ ਗਾਹਕ ਸੇਵਾ ਅਧਿਕਾਰੀ ਨੇ ਸਵੇਰੇ 6.45 ਵਜੇ ਦੇ ਕਰੀਬ ਬੰਬ ਦੀ ਈਮੇਲ ਪੜ੍ਹੀ, ਜਿਸ ਦੀ ਜਾਣਕਾਰੀ ਉਹਨਾਂ ਵਲੋਂ ਅਧਿਕਾਰੀਆਂ ਨੂੰ ਦਿੱਤੀ ਗਈ। ਜਾਣਕਾਰੀ ਤੋਂ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਬੰਬ ਖੋਜ ਅਤੇ ਨਿਰੋਧਕ ਦਸਤੇ (BDDS) ਅਤੇ ਸਥਾਨਕ ਪੁਲਸ ਨੇ ਹਵਾਈ ਅੱਡੇ ਦੇ ਅਹਾਤੇ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਤਲਾਸ਼ੀ ਲਈ। ਅਧਿਕਾਰੀ ਨੇ ਕਿਹਾ, "ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨਹੀਂ ਮਿਲਿਆ। ਧਮਕੀ ਝੂਠੀ ਨਿਕਲੀ।" ਉਨ੍ਹਾਂ ਕਿਹਾ ਕਿ ਇੱਕ ਏਅਰਲਾਈਨ ਕਰਮਚਾਰੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਸਾਈਬਰ ਟੀਮ ਨੇ ਈਮੇਲ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - No Fuel: ਅੱਜ ਤੋਂ ਇਨ੍ਹਾਂ ਵਾਹਨਾਂ 'ਚ ਨਹੀਂ ਪਾਇਆ ਜਾਵੇਗਾ ਪੈਟਰੋਲ, ਲੱਗੇਗਾ 10000 ਰੁਪਏ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ 'ਚ ਨਿਕਲੀ ਭਰਤੀ, ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਹੋਈ ਸ਼ੁਰੂ
NEXT STORY