ਖਮਾਣੋ (ਜਗਜੀਤ ਸਿੰਘ ਜਟਾਣਾ)- ਤਿੰਨ ਦਿਨਾਂ ਤੋਂ ਲਾਪਤਾ ਪਿੰਡ ਭੱਟੀਆਂ ਦੇ ਨੌਜਵਾਨ ਦੀ ਬੀਤੀ ਕੱਲ੍ਹ ਸ਼ਾਮ 8 ਵਜੇ ਦੇ ਕਰੀਬ ਪਿੰਡ ਭੱਟੀਆਂ ਦੇ ਸੂਏ 'ਚੋਂ ਭੇਤਭਰੇ ਹਾਲਾਤ 'ਚ ਲਾਸ਼ ਮਿਲੀ ਹੈ। ਮ੍ਰਿਤਕ ਹਰਸ਼ਦੀਪ ਸਿੰਘ 23 ਸਾਲ ਦੇ ਪਿਤਾ ਬਲਜਿੰਦਰ ਸਿੰਘ ਭੱਟੀਆਂ ਨੇ ਦੱਸਿਆ ਕਿ 3 ਜੁਲਾਈ ਰਾਤ 8 ਵਜੇ ਦੇ ਕਰੀਬ ਉਨ੍ਹਾਂ ਦੇ ਪੁੱਤਰ ਹਰਸ਼ਦੀਪ ਸਿੰਘ ਜੋ ਮਰਿੰਡਾ ਵਿਖੇ ਸਲੂਨ ਦਾ ਕੰਮ ਕਰਦਾ ਹੈ, ਦੇ ਫੋਨ ਤੇ ਕਿਸੇ ਨੌਜਵਾਨ ਦਾ ਫੋਨ ਆਇਆ ਜਿਸ ਉਪਰੰਤ ਮੇਰਾ ਪੁੱਤਰ ਹਰਸ਼ਦੀਪ ਸਿੰਘ ਰੋਟੀ ਵਿਚਕਾਰ ਛੱਡ ਕੇ ਘਰੋਂ ਬਾਹਰ ਨਿਕਲ ਗਿਆ ਮੁੜ ਘਰ ਨਹੀਂ ਪਰਤਿਆ।
ਜਿਸ ਉਪਰੰਤ ਬੀਤੀ ਕੱਲ 5 ਜੁਲਾਈ ਸ਼ਾਮ 8 ਵਜੇ ਦੇ ਕਰੀਬ ਸੂਏ ਨੇੜੇ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਭੱਟੀਆਂ ਪਿੰਡ ਦੇ ਸੂਏ 'ਚ ਕਿਸੇ ਨੌਜਵਾਨ ਦੀ ਲਾਸ਼ ਜਾ ਰਹੀ ਹੈ ਤਾਂ ਉਸ ਕਿਸਾਨ ਨੇ ਪਿੰਡ 'ਚ ਜਾ ਕੇ ਰੌਲਾ ਪਾਇਆ ਤਾਂ ਜਿਵੇਂ ਹੀ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਕਤ ਲਾਸ਼ ਬਾਰੇ ਸੂਚਨਾ ਮਿਲੀ ਤਾਂ ਉਹ ਤੁਰੰਤ ਸੂਏ 'ਤੇ ਪਹੁੰਚੇ ਗਏ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦੀ ਮੌਤ
ਜਦੋਂ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਉਕਤ ਲਾਸ਼ ਉਨ੍ਹਾਂ ਦੇ ਪੁੱਤਰ ਹਰਸ਼ਦੀਪ ਸਿੰਘ ਹਰਸ਼ ਦੀ ਸੀ ਤਾਂ ਉਨ੍ਹਾਂ ਤੁਰੰਤ ਸਘੋਲ ਚੌਂਕੀ ਦੇ ਇੰਚਾਰਜ ਹਰਮਿੰਦਰ ਸਿੰਘ ਨੂੰ ਸੂਚਨਾ ਦਿੱਤੀ। ਜਿਸ 'ਤੇ ਪੁਲਸ ਪਾਰਟੀ ਨੇ ਜਾ ਕੇ ਸੂਏ 'ਚੋਂ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਖਮਾਣੋ ਪੋਸਟਮਾਰਟਮ ਲਈ ਲਿਆਂਦੀ। ਜਿਵੇਂ ਹੀ ਪੁਲਸ ਨੇ ਪੋਸਟਮਾਰਟਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਉਂਕਿ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਤੇ ਵੱਡੀ ਗਿਣਤੀ ਪਿੰਡ ਭੱਟੀਆਂ ਦੇ ਲੋਕ ਬਜਿੱਦ ਸਨ ਕਿ ਪਹਿਲਾਂ ਕਾਤਲਾਂ 'ਤੇ ਪਰਚਾ ਦਰਜ ਕੀਤਾ ਜਾਵੇ, ਫਿਰ ਹੀ ਉਹ ਉਕਤ ਨੌਜਵਾਨ ਦਾ ਪੋਸਟਮਾਰਟਮ ਕਰਵਾਉਣਗੇ।
ਇਹ ਵੀ ਪੜ੍ਹੋ- ਸਿਹਤ ਮੰਤਰੀ ਨਾਲ ਪਿਤਾ ਨੂੰ ਹਸਪਤਾਲ ਮਿਲਣ ਪਹੁੰਚੀ ਅਦਾਕਾਰਾ ਤਾਨੀਆ, ਹਾਲਤ ਨਾਜ਼ੁਕ
ਦੂਜੇ ਪਾਸੇ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਭੱਟੀਆਂ ਤੇ ਚਾਚਾ ਗੁਰਦਾਸ ਸਿੰਘ ਨੇ ਪੁਲਸ ਕੋਲ ਲਿਖਾਏ ਬਿਆਨਾਂ 'ਚ ਦੱਸਿਆ ਕਿ 3 ਜੁਲਾਈ ਨੂੰ ਉਨ੍ਹਾਂ ਦੇ ਪੁੱਤਰ ਹਰਸ਼ਦੀਪ ਸਿੰਘ ਨੂੰ ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਫੋਨ ਕਰਕੇ ਬੁਲਾਇਆ, ਜਿਸ ਉਪਰੰਤ ਹਰਸ਼ਦੀਪ ਸਿੰਘ ਰੋਟੀ ਵਿਚਕਾਰ ਛੱਡ ਕੇ ਘਰੋਂ ਚਲਾ ਗਿਆ ਤੇ ਮੁੜ ਘਰ ਨਾ ਪਰਤਿਆ। ਜਿਸ ਉਪਰੰਤ ਬੀਤੀ ਰਾਤ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਪਿੰਡ ਦੇ ਸੂਏ ਚੋਂ ਮਿਲੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਪੁਲਸ ਦਾ ਤਰਕ ਇਹ ਸੀ ਕਿ ਸਭ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਮੌਤ ਦੇ ਕਾਰਨਾਂ ਦਾ ਪਤਾ ਕੀਤਾ ਜਾ ਸਕਦਾ ਹੈ। ਖ਼ਬਰ ਲਿਖਣ ਤੱਕ ਸਾਢੇ 5 ਵਜੇ ਦੇ ਕਰੀਬ ਸਥਾਨਕ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਪਿੰਡ ਖੰਟ ਵਿਖੇ ਲੁਧਿਆਣਾ ਚੰਡੀਗੜ੍ਹ ਮਾਰਗ 'ਤੇ ਜਾਮ ਲਗਾ ਦਿੱਤਾ ਪਰ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੂੰ ਸਮਝਾਉਣ ਦੀ ਅਣਥੱਕ ਕੋਸ਼ਿਸ਼ਾਂ 'ਚ ਲੱਗੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਸ ਕਾਂਗਰਸੀ ਆਗੂ 'ਤੇ ਵੱਡੀ ਕਾਰਵਾਈ, ਪਾਰਟੀ 'ਚੋਂ ਕੱਢਿਆ ਬਾਹਰ
NEXT STORY