ਜ਼ੀਰਾ (ਰਾਜੇਸ਼ ਢੰਡ) : ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਵਿਦਿਆਰਥੀਆਂ 'ਚ ਬੇਚੈਨੀ ਵੀ ਵੱਧਦੀ ਜਾ ਰਹੀ ਹੈ। ਖ਼ਾਸ ਤੌਰ 'ਤੇ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਪ੍ਰੀਖਿਆ ਸਬੰਧੀ ਤਿਆਰੀਆਂ ਨੂੰ ਲੈ ਚਿੰਤਾ 'ਚ ਨਜ਼ਰ ਆ ਰਹੇ ਹਨ। ਅਜਿਹੇ ਸਮੇਂ 'ਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਚਿੰਤਾ ਮੁਕਤ ਹੋ ਕੇ ਪ੍ਰੀਖਿਆ ਦੇਣ ਦੇ ਨੁਕਤੇ ਸਾਂਝੇ ਕੀਤੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਹਨ, ਉਹ ਪਿਛਲੇ ਸਾਲ ਦੇ ਟਾਪਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜਿਨ੍ਹਾਂ ਵਿਸ਼ਿਆਂ 'ਚ ਉਹ ਕਮਜ਼ੋਰ ਹਨ, ਉਨ੍ਹਾਂ ਦੀ ਵਿਸ਼ੇਸ਼ ਤਿਆਰੀ ਤੋਂ ਇਲਾਵਾ ਪੜ੍ਹਨ ਲਈ ਇੱਕ ਇਕਾਗਰ ਅਤੇ ਸ਼ਾਂਤ ਸਥਾਨ ਲੱਭਣ।
ਇਹ ਵੀ ਪੜ੍ਹੋ : ਪੰਜਾਬ ਦੀ ਅਦਾਲਤ 'ਚ ਵੱਡੀ ਘਟਨਾ : ਨਿਹੰਗ ਸਿੰਘ ਨੇ ਮਹਿਲਾ ਜੱਜ ਸਾਹਮਣੇ ਤਾਣ 'ਤੀ ਕਿਰਪਾਨ
ਇਸ ਦੇ ਨਾਲ ਹੀ ਮੋਬਾਇਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਨਾਲ-ਨਾਲ ਘਰ ਦਾ ਬਣਿਆ ਪੋਸ਼ਟਿਕ ਭੋਜਨ ਖਾਣ ਅਤੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਪ੍ਰੀਖਿਆ ਲਈ ਸਾਡਾ ਮਾਨਸਿਕ ਤੌਰ 'ਤੇ ਤਿਆਰ ਹੋਣ ਤੋਂ ਇਲਾਵਾ ਸਿਹਤਮੰਦ ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਵਿਦਿਆਰਥੀ ਵਰਗ ਨੂੰ ਚਾਹੀਦਾ ਹੈ ਕਿ ਉਹ ਚੰਗੀ ਤਰ੍ਹਾਂ ਆਰਾਮ ਕਰਨ ਦੇ ਨਾਲ-ਨਾਲ ਚੰਗੀ ਖ਼ੁਰਾਕ ਖਾਣ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨ ਨੂੰ ਪਹਿਲ ਦੇਣ ਤਾਂ ਜੋ ਉਨ੍ਹਾਂ ਅੰਦਰ ਐਨਰਜੀ ਬਣੀ ਰਹੇ, ਜਿਸ ਨਾਲ ਉਹ ਪ੍ਰੀਖਿਆ ਸਬੰਧੀ ਤਿਆਰੀ ਬੜੀ ਆਸਾਨੀ ਨਾਲ ਕਰ ਸਕਣਗੇ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਦੇਖਿਓ ਕਿਤੇ ਤੁਹਾਡਾ ਵੀ...
ਟਾਈਮ ਟੇਬਲ ਬਣਾ ਕਿ ਕਰੋ ਤਿਆਰੀ : ਨਵੀਨ ਸਚਦੇਵਾ
ਇਸ ਸਬੰਧੀ ਗੱਲਬਾਤ ਕਰਦਿਆਂ ਅਧਿਆਪਕ ਆਗੂ ਨਵੀਨ ਸਚਦੇਵਾ ਨੇ ਕਿਹਾ ਕਿ ਵਿਦਿਆਰਥੀ ਅਕਸਰ ਜ਼ਿਆਦਾ ਸਿਲੇਬਸ ਦੇਖ ਕੇ ਉਸ ਲਈ ਸਮਾਂ ਕੱਢਣ ਤੋਂ ਘਬਰਾ ਜਾਂਦੇ ਹਨ ਪਰ ਜੇਕਰ ਅਜਿਹੇ 'ਚ ਹਰ ਵਿਸ਼ੇ ਲਈ ਇੱਕ ਸ਼ਡਿਊਲ ਜਾਂ ਟਾਈਮ ਟੇਬਲ ਬਣਾਇਆ ਜਾਵੇ ਤਾਂ ਤਿਆਰੀ ਕਰਨੀ ਬਹੁਤ ਆਸਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿਸ਼ੇ ਦੀ ਤਿਆਰੀ ਲਈ ਹਰ ਰੋਜ਼ ਆਪਣੇ ਕੋਰਸ ਆਪਣੇ ਦਿਲਚਸਪੀ ਵਾਲੇ ਵਿਸ਼ੇ ਤੋਂ ਇਲਾਵਾ ਵਿਸ਼ਾ ਵੰਡ ਕਰ ਲੈਣ, ਜਿਸ ਨਾਲ ਉਨਾਂ ਨੂੰ ਸਿੱਖਿਆ ਦੀ ਤਿਆਰੀ ਕਰਨੀ ਆਸਾਨ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੇਅਰਮੈਨ ਫੂਡ ਕਮਿਸ਼ਨ ਵੱਲੋਂ ਬਾਬਾ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ, ਡੇਰਾ ਮੁਖੀ ਨੇ ਸੁਝਾਅ 'ਤੇ ਸਹਿਮਤੀ ਪ੍ਰਗਟਾਈ
NEXT STORY