ਮੋਹਾਲੀ (ਜਸਬੀਰ ਜੱਸੀ) : ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਦੇ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ ਐੱਨ. ਆਈ. ਏ. ਮੋਹਾਲੀ ਦੀ ਸਪੈਸ਼ਲ ਕੋਰਟ ਨੇ ਭੱਟੀ ਖ਼ਿਲਾਫ਼ ਓਪਨ-ਡੇਟਿਡ ਗੈਰ-ਜ਼ਮਾਨਤੀ ਵਾਰੰਟ (ਐੱਨ. ਬੀ. ਡਬਲਿਊ) ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਟੈਟੂਆਂ' ਦੀਆਂ ਇਤਰਾਜ਼ਯੋਗ ਵੀਡੀਓਜ਼ ਕਾਰਨ ਭਖਿਆ ਮਾਹੌਲ, ਆਰਟਿਸਟ ਨੂੰ ਨਿਹੰਗਾਂ ਦੀ ਚਿਤਾਵਨੀ
ਅਦਾਲਤ ਨੇ ਮੰਨਿਆ ਕਿ ਮੁਲਜ਼ਮ ਲਗਾਤਾਰ ਫ਼ਰਾਰ ਚੱਲਿਆ ਆ ਰਿਹਾ ਹੈ। ਉਸ ਦੇ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸੰਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਅਦਾਲਤ 'ਚ ਪੇਸ਼ ਕਰਨਾ ਸੰਭਵ ਨਹੀਂ ਹੈ। ਐੱਨ. ਆਈ. ਏ. ਨੂੰ ਮਿਲੀ ਸੂਚਨਾ ਮੁਤਾਬਕ ਸ਼ਹਿਜ਼ਾਦ ਭੱਟੀ ਫਿਲਹਾਲ ਬ੍ਰਾਜ਼ੀਲ 'ਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ 'ਚ ਦਰਦਨਾਕ ਹਾਦਸਾ, ਕਰੰਟ ਲੱਗਣ ਕਾਰਨ ਪੀ. ਐੱਚ. ਡੀ. ਸਕਾਲਰ ਵਿਦਿਆਰਥਣ ਦੀ ਮੌਤ
ਕਾਨੂੰਨੀ ਮਾਹਿਰਾਂ ਮੁਤਾਬਕ ਇਸ (ਐੱਨ. ਬੀ. ਡਬਲਿਊ) ਦੇ ਆਧਾਰ 'ਤੇ ਅੱਗੇ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਅਤੇ ਹਵਾਲਗੀ (ਐਕਸਟਰਾਡੀਸ਼ਨ) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਵਾਰੰਟ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਜਾਰੀ ਰਹੇਗਾ। ਇਹ ਵਾਰੰਟ ਪਾਕਿਸਤਾਨੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਖ਼ਿਲਾਫ਼ ਵੀ ਜਾਰੀ ਹੋ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਹੋਇਆ ਜੱਸੀ ਗਿੱਲ ਦੀ ਮਾਤਾ ਜੀ ਦਾ ਅੰਤਿਮ ਸੰਸਕਾਰ, ਮਾਂ ਦੇ ਵਿਛੋੜੇ 'ਚ ਬੇਸੁੱਧ ਹੋਏ ਗਾਇਕ
NEXT STORY