ਬਰਨਾਲਾ (ਵਿਵੇਕ ਸਿੰਧਵਾਨੀ) : ਨਸ਼ੇ 'ਚ ਟੱਲੀ ਇਕ ਨਿਹੰਗ ਵਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਕਾਰਣ ਥਾਣਾ ਸ਼ਹਿਣਾ ਦੇ ਐੱਸ. ਐੱਚ. ਓ., ਏ. ਐੱਸ. ਆਈ. ਅਤੇ ਇਕ ਕਾਂਸਟੇਬਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੌਰਾਨ ਹਮਲਾ ਕਰਨ ਵਾਲਾ ਨਹਿੰਗ ਵੀ ਜ਼ਖਮੀ ਹੋ ਗਿਆ। ਉਸ ਨੂੰ ਵੀ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਅੱਪਰਾ ਦੇ ਆਈਲੈਟਸ ਸੈਂਟਰ ਦੀ ਸਨਸਨੀਖੇਜ਼ ਘਟਨਾ, ਮਹਿਲਾ ਅਧਿਆਪਕ ਨੂੰ ਇਸ ਹਾਲਤ 'ਚ ਦੇਖ ਉੱਡੇ ਹੋਸ਼
ਜਾਣਕਾਰੀ ਦਿੰਦਿਆਂ ਥਾਣਾ ਸ਼ਹਿਣਾ ਦੇ ਪੁਲਸ ਅਧਿਕਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਸ਼ਹਿਣਾ ਨੇ ਰਾਤ 10 ਵਜੇ ਦੇ ਕਰੀਬ 112 ਨੰਬਰ ਕੰਟਰੋਲ ਰੂਮ 'ਤੇ ਸ਼ਿਕਾਇਤ ਦਰਜ ਕਰਵਾਈ ਕਿ ਨਿਹੰਗ ਦਰਸ਼ਨ ਸਿੰਘ ਗਲੀ 'ਚ ਗਾਲੀ ਗਲੋਚ ਕਰ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਸੂਚਨਾ ਮਿਲਣ 'ਤੇ ਏ. ਐੱਸ. ਆਈ. ਮੱਖਣ ਸ਼ਾਹ ਅਤੇ ਕਾਂਸਟੇਬਲ ਗੁਰਬਖਸ਼ੀਸ਼ ਸਿੰਘ ਨਹਿੰਗ ਦਰਸ਼ਨ ਸਿੰਘ ਦੇ ਘਰ ਪੁੱਜੇ ਤਾਂ ਨਸ਼ੇ 'ਚ ਟੱਲੀ ਨਿਹੰਗ ਨੇ ਏ. ਐੱਸ. ਆਈ. ਮੱਖਣ ਸਿੰਘ ਅਤੇ ਗੁਰਬਖਸ਼ੀਸ਼ ਸਿੰਘ 'ਤੇ ਗੰਡਾਸੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਲਹਿਰਾਗਾਗਾ 'ਚ ਕੁਹਾੜੀ ਨਾਲ ਵੱਢਿਆ ਨੌਜਵਾਨ, ਲਾਸ਼ ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ
ਪੁਲਸ ਪਾਰਟੀ 'ਤੇ ਹਮਲਾ ਹੋਣ 'ਤੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਵੀ ਪੁਲਸ ਪਾਰਟੀ ਲੈ ਕੇ ਮੌਕੇ 'ਤੇ ਪੁੱਜ ਗਏ ਪਰ ਉਸਨੇ ਐੱਸ. ਐੱਚ. ਓ. 'ਤੇ ਵੀ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਭੱਜਦਿਆਂ ਸਮੇਂ ਖੁਦ ਨਿਹੰਗ ਦਰਸ਼ਨ ਸਿੰਘ ਵੀ ਜ਼ਖਮੀ ਹੋ ਗਿਆ। ਸਾਰੇ ਪੁਲਸ ਅਧਿਕਾਰੀਆਂ ਤੇ ਨਹਿੰਗ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਖੇ ਭਰਤੀ ਕਰਵਾਇਆ ਗਿਆ। ਨਿਹੰਗ ਦਰਸ਼ਨ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫੇਸਬੁੱਕ 'ਤੇ ਫਿਰ ਬੋਲੇ ਨਵਜੋਤ ਸਿੱਧੂ, ਸਰਕਾਰ 'ਤੇ ਚੁੱਕੇ ਵੱਡੇ ਸਵਾਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦਿਓ ਆਪਣੇ ਵਿਚਾਰ।
ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)
NEXT STORY