ਜਲੰਧਰ (ਮ੍ਰਿਦੁਲ, ਸੋਨੂੰ) - ਬਸਤੀ ਮਿੱਠੂ ਸਥਿਤ ਨੀਲਕਮਲ ਟਾਇਰ (ਰਬੜ) ਫੈਕਟਰੀ ਵਿਚ ਬੁਆਇਲਰ ਫਟਣ ਨਾਲ ਇਕ ਮਜ਼ਦੂਰ ਜਤਿੰਦਰ ਉਰਫ ਭੋਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਫੈਕਟਰੀ ਕਰਮਚਾਰੀ ਜਤਿੰਦਰ ਕੁਮਾਰ ਦੇ ਰਿਸ਼ਤੇਦਾਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਭੋਲਾ ਇਸੇ ਫੈਕਟਰੀ ਵਿਚ 4 ਸਾਲਾਂ ਤੋਂ ਕੰਮ ਕਰ ਰਹੇ ਹਨ।
ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਦਿੱਤੇ ਮੌਖਿਕ ਬਿਆਨਾਂ ਵਿਚ ਉਨ੍ਹਾਂ ਫੈਕਟਰੀ ਮਾਲਕ ’ਤੇ ਕਥਿਤ ਦੋਸ਼ ਲਾਇਆ ਕਿ ਮਾਲਕਾਂ ਵੱਲੋਂ ਉਸਦੇ ਭਰਾ ਨੂੰ ਕਿਸੇ ਖ਼ਤਰਨਾਕ ਕੰਮ ਲਈ ਨਵੀਂ ਡਿਊਟੀ ਦਿੱਤੀ ਗਈ ਸੀ। ਇਸ ਕਾਰਨ ਉਹ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਕੰਮ ’ਤੇ ਨਹੀਂ ਆ ਰਿਹਾ ਸੀ। ਅੱਜ ਮਾਲਕਾਂ ਵੱਲੋਂ ਕਿਸੇ ਤਰ੍ਹਾਂ ਉਸਨੂੰ ਕੰਮ ’ਤੇ ਬੁਲਾਇਆ ਗਿਆ, ਜਿਸ ਤੋਂ ਬਾਅਦ ਕੰਮ ਕਰਦਿਆਂ ਅਚਾਨਕ ਬੁਆਇਲਰ ਵਿਚ ਧਮਾਕਾ ਹੋਇਆ ਅਤੇ ਉਸ ਕਾਰਨ ਉੱਠੀਆਂ ਅੱਗ ਦੀਆਂ ਲਾਟਾਂ ਦੀ ਲਪੇਟ ਵਿਚ ਆ ਕੇ ਜਤਿੰਦਰ ਦੀ ਮੌਤ ਹੋ ਗਈ।
ਦੂਜੇ ਪਾਸੇ ਫੈਕਟਰੀ ਮਾਲਕਾਂ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਭੋਲਾ ਇਕ ਹੈਲਪਰ ਵਜੋਂ ਕੰਮ ਕਰਦਾ ਸੀ ਕਿ ਅਚਾਨਕ ਉਥੇ ਸਾਮਾਨ ਬੁਆਇਲਰ ਦੀ ਪਾਈਪ ’ਤੇ ਡਿੱਗ ਗਿਆ, ਜਿਸ ਵਿਚੋਂ ਸਟੀਮ ਨਿਕਲਣ ’ਤੇ ਉਹ ਬੇਹੋਸ਼ ਹੋ ਗਿਆ। ਹੋ ਸਕਦਾ ਹੈ ਕਿ ਇਸੇ ਕਾਰਨ ਉਸਦੀ ਮੌਤ ਹੋਈ ਹੋਵੇ। ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕ ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਨਹੀਂ ਹੋਏ, ਕਿਉਂਕਿ ਮ੍ਰਿਤਕ ਦੀ ਪਤਨੀ ਅਤੇ ਹੋਰ ਲੋਕ ਕਪੂਰਥਲਾ ਰਹਿੰਦੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਬਿਆਨ ਦਰਜ ਕਰ ਕੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਮੁਖਤਾਰ ਅੰਸਾਰੀ ਨੂੰ ਹਿਰਾਸਤ 'ਚ ਲੈਣ ਲਈ ਉੱਤਰ ਪ੍ਰਦੇਸ਼ ਪੁਲਸ ਦੀ ਟੀਮ ਪਹੁੰਚੀ ਪੰਜਾਬ
NEXT STORY