ਜਲੰਧਰ : ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੌਜੀ (ਐੱਨਆਈਟੀ), ਜਲੰਧਰ ਦੇ ਟੈਕਸਟਾਈਲ ਟੈਕਨਾਲੌਜੀ ਵਿਭਾਗ ਨੇ ਟਾਇਨੋਰ ਓਰਥੋਟਿਕਸ ਪ੍ਰਾਈਵੇਟ ਲਿਮਿਟਡ ਜੋ ਕਿ ਭਾਰਤ ਦੀ ਅਗੇਤੀ ਆਰਥੋਪੀਡਿਕ ਅਤੇ ਹੈਲਥਕੇਅਰ ਉਤਪਾਦ ਨਿਰਮਾਤਾ ਕੰਪਨੀ ਹੈ, ਨਾਲ ਇਕ ਸਮਝੌਤਾ ਗਿਆਪਨ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਸਾਂਝੇਦਾਰੀ ਦਾ ਮਕਸਦ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਮੈਡੀਕਲ ਟੈਕਸਟਾਈਲਜ਼ ਅਤੇ ਨਵੇਂ ਹੈਲਥਕੇਅਰ ਉਤਪਾਦਾਂ ਵਿਚ ਲਾਗੂ ਖੋਜ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਐੱਮਓਯੂ ਐੱਨਆਈਟੀ ਜਲੰਧਰ ਦੇ ਨਿਰਦੇਸ਼ਕ ਪ੍ਰੋ. ਬੀ. ਕੇ. ਕਨੌਜੀਆ ਅਤੇ ਟਾਇਨੋਰ ਓਰਥੋਟਿਕਸ ਲਿਮਿਟਡ ਦੇ ਐਗਜ਼ਿਕਿਊਟਿਵ ਡਾਇਰੈਕਟਰ ਏਜੇ ਸਿੰਘ ਵੱਲੋਂ ਹਸਤਾਖਰ ਕੀਤਾ ਗਿਆ। ਇਸ ਮੌਕੇ ਪਰਮੋਦ ਲਾਂਬਾ, ਗਰੁੱਪ ਸੀਐੱਚਆਰਓ; ਪ੍ਰੋ. ਵਿਨੇ ਮਿਧਾ, ਹੈੱਡ, ਸੀਟੀਪੀ ਪ੍ਰੋ. ਮੋਨਿਕਾ ਸਿੱਖਾ, ਹੈੱਡ, ਟੈਕਸਟਾਈਲ ਟੈਕਨੋਲੋਜੀ ਵਿਭਾਗ, ਪ੍ਰੋ. ਅਜੈ ਬੰਸਲ, ਰਜਿਸਟਰਾਰ ਅਤੇ ਪ੍ਰੋ. ਮਮਤਾ ਖੋਸਲਾ, ਡੀਨ (ਇੰਡਸਟਰੀ ਐਂਡ ਇੰਟਰਨੈਸ਼ਨਲ ਅਫੇਅਰਜ਼) ਮੌਜੂਦ ਸਨ ਅਤੇ ਟੈਕਸਟਾਈਲ ਟੈਕਨੋਲੋਜੀ ਵਿਭਾਗ ਤੋਂ ਪ੍ਰੋ. ਏ. ਮੁਖਰਜੀ ਅਤੇ ਪ੍ਰੋ. ਏ. ਕੇ. ਚੌਧਰੀ ਵੀ ਹਾਜ਼ਰ ਸਨ। ਇਹ ਸਹਿਯੋਗ ਟਾਇਨੋਰ ਓਰਥੋਟਿਕਸ ਲਿਮਿਟਡ ਅਤੇ ਐੱਨਆਈਟੀ ਜਲੰਧਰ ਵਿਚਕਾਰ ਆਪਸੀ ਅਕਾਦਮਿਕ ਅਤੇ ਉਦਯੋਗਿਕ ਰੁਚੀਆਂ ਨੂੰ ਵਧਾਉਣ ਲਈ ਕੀਤਾ ਗਿਆ ਹੈ।
ਇਸ ਤਹਿਤ ਵਿਦਿਆਰਥੀਆਂ ਲਈ ਇੰਟਰਨਸ਼ਿਪ, ਮੈਡੀਕਲ ਅਤੇ ਟੈਕਨੀਕਲ ਟੈਕਸਟਾਈਲਜ਼ ਵਿਚ ਸਾਂਝੀ ਖੋਜ, ਵਰਕਸ਼ਾਪਾਂ, ਡਿਜ਼ਾਇਨ ਇਨੋਵੇਸ਼ਨ ਪ੍ਰੋਜੈਕਟਾਂ ਅਤੇ ਗਿਆਨ ਸਾਂਝਾ ਕਰਨ ਵਰਗੇ ਪ੍ਰੋਗਰਾਮ ਕੀਤੇ ਜਾਣਗੇ। ਇਹ ਬਾਇਓਮੈਡੀਕਲ ਟੈਕਸਟਾਈਲਜ਼, ਸਮਾਰਟ ਮਟੀਰੀਅਲਜ਼ ਅਤੇ ਉਤਪਾਦ ਪ੍ਰੋਟੋਟਾਈਪਿੰਗ ਵਰਗੇ ਖੇਤਰਾਂ ਵਿਚ ਤਜਰਬੇ ਅਤੇ ਤਕਨੀਕੀ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਵੀ ਪ੍ਰੋਤਸਾਹਿਤ ਕਰੇਗਾ। ਇਸ ਮੌਕੇ ‘ਤੇ ਪ੍ਰੋ. ਬੀ. ਕੇ. ਕਨੌਜੀਆ ਨੇ ਕਿਹਾ ਇਹ ਐੱਮ.ਓ.ਯੂ. ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈਲਥਕੇਅਰ ਅਤੇ ਸਹਾਇਕ ਤਕਨੀਕੀ ਉਤਪਾਦਾਂ ‘ਤੇ ਕੰਮ ਕਰਨ ਦੇ ਨਵੇਂ ਮੌਕੇ ਖੋਲ੍ਹੇਗਾ। ਟਾਇਨੋਰ ਵਰਗੀ ਅਗੇਤੀ ਕੰਪਨੀ ਨਾਲ ਸਾਂਝ ਸਾਡੇ ਖੋਜ ਨੂੰ ਸਮਾਜਿਕ ਅਤੇ ਉਦਯੋਗਿਕ ਜ਼ਰੂਰਤਾਂ ਨਾਲ ਜੋੜਨ ਦੇ ਮਿਸ਼ਨ ਨਾਲ ਮੇਲ ਖਾਂਦੀ ਹੈ। ਇਹ ਸਾਂਝੇਦਾਰੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬੇ ਪ੍ਰਾਪਤ ਕਰਨ, ਹੁਨਰ ਵਿਕਾਸ ਤੇ ਮੈਡੀਕਲ ਅਤੇ ਟੈਕਨੀਕਲ ਟੈਕਸਟਾਈਲਜ਼ ਦੇ ਖੇਤਰ ਵਿਚ ਤਕਨੀਕੀ ਉੱਨਤੀ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕਰੇਗੀ।
ਕੇਂਦਰੀ ਜੇਲ੍ਹ 'ਚੋਂ 3 ਮੋਬਾਇਲ ਫੋਨ ਤੇ ਤੰਬਾਕੂ ਬਰਾਮਦ
NEXT STORY