ਜਲੰਧਰ : ਡਾ. ਬੀ. ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ (ਐੱਨਆਈਟੀ) ਜਲੰਧਰ ਦੇ ਐਲਮਨੀ ਅਫੇਅਰਜ਼ ਸੈੱਲ ਵੱਲੋਂ “ਦ ਟਿਊਨਫੁਲ ਜਰਨੀ” ਵਿਸ਼ੇ ‘ਤੇ ਇੱਕ ਡਿਸਟਿੰਗਵਿਸ਼ਡ ਐਲਮਨੀ ਟਾਕ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਸੰਸਥਾਨ ਦੇ ਐਲਮਨੀ ਅਤੇ ਪ੍ਰਸਿੱਧ ਗਾਇਕ ਜੋੜੀ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤਕੌਰ, ਜੋ ਸੋਸ਼ਲ ਮੀਡੀਆ ‘ਤੇ “ਦ ਟਿਊਨਫੁਲ ਕਪਲ” ਦੇ ਨਾਂ ਨਾਲ ਜਾਣੇ ਜਾਂਦੇ ਹਨ, ਸ਼ਾਮਲ ਹੋਏ। ਦੋਵੇਂ ਹੀ ਐਨਆਈਟੀ ਜਲੰਧਰ ਦੇ 2005–2009 ਬੈਚ ਦੇ ਗੌਰਵਸ਼ਾਲੀ ਐਲਮਨੀ ਹਨ। ਗੁਰਪ੍ਰੀਤ ਸਿੰਘ ਨੇ ਸਿਵਲ ਇੰਜੀਨੀਅਰਿੰਗ ਅਤੇ ਜਸਪ੍ਰੀਤ ਕੌਰ ਨੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ।
ਇਸ ਮੌਕੇ ‘ਤੇ ਡਾ. ਅਨੀਸ਼ ਸਚਦੇਵਾ, ਡੀਨ (ਸਟੂਡੈਂਟਸ ਵੈੱਲਫੇਅਰ), ਅਤੇ ਡਾ. ਜਤਿੰਦਰ ਕੁਮਾਰ ਰਤਨ, ਚੇਅਰਮੈਨ (ਐਲਮਨੀ ਅਫੇਅਰਜ਼), ਦੇ ਨਾਲ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ। ਟਾਕ ਦੌਰਾਨ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਨੇ ਆਪਣੇ ਕਾਲਜ ਦੇ ਸੁਹਾਵਨੇ ਦਿਨਾਂ ਤੋਂ ਲੈ ਕੇ ਪੇਸ਼ੇਵਰ ਤੇ ਸੰਗੀਤਕ ਜੀਵਨ ਤੱਕ ਦਾ ਸਫਰ ਸਾਂਝਾ ਕੀਤਾ। ਜਸਪ੍ਰੀਤ ਕੌਰ, ਜਿਨ੍ਹਾਂ ਨੇ ਡੀਆਰਡੀਓ. ਵਿੱਚ ਸੱਤ ਸਾਲ ਤੱਕ ਕੰਮ ਕੀਤਾ ਅਤੇ ਗੁਰਪ੍ਰੀਤ ਸਿੰਘ, ਜੋ ਇਸ ਵੇਲੇ ਆਪਣੀ ਸਫਲ ਪੇਂਟ ਮੈਨੂਫੈਕਚਰਿੰਗ ਕੰਪਨੀ ਦਾ ਨੇਤ੍ਰਿਤਵ ਕਰ ਰਹੇ ਹਨ, ਨੇ ਆਪਣੇ ਅਨੁਭਵਾਂ, ਚੁਣੌਤੀਆਂ ਅਤੇ ਜੀਵਨ ਦੇ ਮਹੱਤਵਪੂਰਨ ਮੋੜਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਜਜ਼ਬੇ ਨੂੰ ਸਮਰਪਣ ਨਾਲ ਅੱਗੇ ਵਧਾਉਣ, ਪੇਸ਼ੇਵਰ ਟੀਚਿਆਂ ਅਤੇ ਰਚਨਾਤਮਕਤਾ ਵਿਚ ਸੰਤੁਲਨ ਬਣਾਈ ਰੱਖਣ ਅਤੇ ਵਿਕਾਸ ਦੀ ਪ੍ਰਕਿਰਿਆ ‘ਤੇ ਵਿਸ਼ਵਾਸ ਰੱਖਣ। ਉਨ੍ਹਾਂ ਦੇ ਪ੍ਰੇਰਕ ਸ਼ਬਦਾਂ ਅਤੇ ਉਤਸ਼ਾਹਪੂਰਣ ਉਪਸਥਿਤੀ ਨੇ ਮਾਹੌਲ ਨੂੰ ਸਕਾਰਾਤਮਕਤਾ ਅਤੇ ਉਰਜਾ ਨਾਲ ਭਰ ਦਿੱਤਾ, ਇਹ ਯਾਦ ਦਿਵਾਉਂਦੇ ਹੋਏ ਕਿ ਜੀਵਨ ਦਾ ਅਸਲ ਮਤਲਬ ਆਪਣੇ ਸੁਪਨਿਆਂ ਨੂੰ ਜਜ਼ਬੇ ਅਤੇ ਮਕਸਦ ਨਾਲ ਪੂਰਾ ਕਰਨਾ ਹੈ।
ਸੰਸਥਾਨ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਸੈਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੇਰਣਾ ਦਾ ਇਕ ਸੈਸ਼ਨ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ ਅਤੇ ਸੰਸਥਾਨ ਅਤੇ ਇਸ ਦੇ ਐਲਮਨੀ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਸਮਾਗਮ ਇੱਕ ਇੰਟਰ ਐਕਟਿਵ ਸੈਸ਼ਨ ਨਾਲ ਸਮਾਪਤ ਹੋਇਆ, ਜਿਸ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ, ਧੀਰਜ ਅਤੇ ਜਜ਼ਬੇ ਨਾਲ ਅੱਗੇ ਵਧਣ ਲਈ ਡੂੰਘੀ ਪ੍ਰੇਰਣਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
NEXT STORY