ਚੰਡੀਗੜ੍ਹ/ਪਠਾਨਕੋਟ (ਅੰਕੁਰ, ਸ਼ਾਰਦਾ) - ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜਾ ਰਹੀ ਲੋਕ ਲਹਿਰ ਦਾ ਆਗ਼ਾਜ਼ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨਾਲ ਸ਼ੁੱਕਰਵਾਰ ਤੋਂ ਹੋ ਰਿਹਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਇੰਚਾਰਜ ਰਾਜੇਸ਼ ਕੁਮਾਰ ਬਾਘਾ ਨੇ ਦੱਸਿਆ ਕਿ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਤਹਿਤ ਕੀਤੀਆਂ ਜਾ ਰਹੀਆਂ ਯਾਤਰਾਵਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਹਿਲੀ ਯਾਤਰਾ ਨੂੰ ਰਵਾਨਾ ਕਰਨਗੇ, ਜਦਕਿ ਸਮਾਪਤੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਪਹੁੰਚਣਗੇ। ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ, ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਨਾਸਿਕ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ! ਗੁੱਸੇ 'ਚ ਆਏ ਲੋਕਾਂ ਨੇ ਅਧਿਕਾਰੀ ਦੇ ਮੇਜ਼ 'ਤੇ ਲਿਜਾ ਕੇ...
ਦੂਜੀ ਯਾਤਰਾ ਨੂੰ 19 ਸਤੰਬਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਤੀਜੀ ਯਾਤਰਾ 20 ਸਤੰਬਰ ਨੂੰ ਫ਼ਾਜ਼ਿਲਕਾ ਵਿਖੇ ਸਾਦਿਕੀ ਬਾਰਡਰ (ਆਸਫ਼ਵਾਲਾ 1971 ਜੰਗੀ ਯਾਦਗਾਰ) ਤੋਂ ਸ਼ੁਰੂ ਹੋਵੇਗੀ । ਇਸ ਯਾਤਰਾ ਨੂੰ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਕੇਂਦਰੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ । ਇਨ੍ਹਾਂ ਚਾਰੇ ਯਾਤਰਾਵਾਂ ਦੀ 30 ਸਤੰਬਰ ਨੂੰ ਜਲੰਧਰ ਸਮਾਪਤੀ ਹੋਵੇਗੀ ਤੇ ਯਾਤਰਾਵਾਂ ਦੀ ਸਮਾਪਤੀ ਮੌਕੇ ਭਾਜਪਾ ਵੱਲੋਂ ਜਲੰਧਰ ’ਚ ਜਨਤਕ ਰੈਲੀ ਕੀਤੀ ਜਾਵੇਗੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ ।
ਇਹ ਵੀ ਪੜ੍ਹੋ : ਮਹਿੰਗਾ ਹੋਇਆ IndiGo ਦਾ ਸਫ਼ਰ; ਨਵਜੰਮੇ ਬੱਚਿਆਂ ਦੀਆਂ ਟਿਕਟਾਂ ਤੇ ਓਵਰ ਵੇਟ ਸਾਮਾਨ ਲਈ ਦੇਣੇ ਪੈਣਗੇ ਵਾਧੂ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੀਐੱਮ ਮੋਦੀ ਦਾ ਜਨਮ ਦਿਨ ‘ਸੇਵਾ ਸੰਕਲਪ ਅਭਿਆਨ’: ਢਿੱਲੋਂ ਨੇ ਲਾਭਪਾਤਰੀ ਦੇ ਘਰ ਜਗਾਇਆ ‘ਆਸ਼ੀਰਵਾਦ ਦਾ ਦੀਵਾ’
NEXT STORY