ਅਹਿਮਦਾਬਾਦ: ਇੰਡੀਗੋ ਨੇ ਘਰੇਲੂ ਉਡਾਣਾਂ ਲਈ ਕਿਰਾਏ ਅਤੇ ਹੋਰ ਸੇਵਾ ਖਰਚਿਆਂ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਉਸਦੇ ਯਾਤਰੀਆਂ ਦੀਆਂ ਜੇਬਾਂ 'ਤੇ ਬੋਝ ਵਧਿਆ ਹੈ। ਏਅਰਲਾਈਨ ਨੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਿਰਾਏ ਵਿੱਚ ₹1,000 ਦਾ ਵਾਧਾ ਕੀਤਾ ਹੈ। ਹੁਣ, ਮਾਪਿਆਂ ਨੂੰ ਬੱਚੇ ਨੂੰ ਗੋਦੀ ਵਿੱਚ ਲੈ ਕੇ ਯਾਤਰਾ ਕਰਨ ਲਈ 2,000 ਰੁਪਏ ਦੀ ਬਜਾਏ 3,000 ਰੁਪਏ ਦੇਣੇ ਪੈਣਗੇ। ਹਾਲਾਂਕਿ ਉਡਾਣਾਂ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੱਖਰੀਆਂ ਸੀਟਾਂ ਨਹੀਂ ਦਿੱਤੀਆਂ ਜਾਂਦੀਆਂ ਪਰ ਯਾਤਰਾ ਦੀ ਬੁਕਿੰਗ ਕਰਦੇ ਸਮੇਂ ਬੱਚੇ ਦੇ ਵੇਰਵੇ ਦੇਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਦੱਸ ਦੇਈਏ ਕਿ ਹਰ ਸਾਲ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਨਵਜੰਮੇ ਬੱਚੇ ਆਪਣੇ ਮਾਪਿਆਂ ਨਾਲ ਹਵਾਈ ਯਾਤਰਾ ਕਰਦੇ ਹਨ। ਇੰਡੀਗੋ, ਜੋ ਰੋਜ਼ਾਨਾ ਲਗਭਗ 1,850 ਘਰੇਲੂ ਉਡਾਣਾਂ ਚਲਾਉਂਦੀ ਹੈ, ਨੂੰ ਇਸ ਕਿਰਾਏ ਵਿਚ ਵਾਧਾ ਕਰਨ ਨਾਲ ਸਾਲਾਨਾ ਲਗਭਗ 90 ਕਰੋੜ ਰੁਪਏ ਦਾ ਵਾਧੂ ਮਾਲੀਆ ਕਮਾਉਣ ਦੀ ਉਮੀਦ ਹੈ। ਏਅਰਲਾਈਨ ਨੇ ਨਾ ਸਿਰਫ਼ ਬੱਚਿਆਂ ਦੇ ਕਿਰਾਏ ਵਧਾਏ ਹਨ, ਸਗੋਂ ਵਾਧੂ ਸਮਾਨ ਅਤੇ ਹੋਰ ਸੇਵਾਵਾਂ ਲਈ ਵੀ ਚਾਰਜ ਵਧਾਏ ਹਨ। ਘਰੇਲੂ ਉਡਾਣਾਂ 'ਤੇ ਵਾਧੂ ਸਮਾਨ ਦੀ ਦਰ ₹700 ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ ₹800 ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਜੇਕਰ ਕੋਈ ਯਾਤਰੀ ਨਿਰਧਾਰਤ ਸੀਮਾ ਤੋਂ ਵੱਧ 5 ਕਿਲੋਗ੍ਰਾਮ ਵਾਧੂ ਸਮਾਨ ਲੈ ਕੇ ਜਾਂਦਾ ਹੈ, ਤਾਂ ਉਸਨੂੰ ਹੁਣ 500 ਰੁਪਏ ਵਾਧੂ ਦੇਣੇ ਪੈਣਗੇ। ਇਸ ਕਿਰਾਏ ਨਾਲ ਇਸ ਏਅਰਲਾਈਨ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਟ੍ਰੇਨ 'ਚ ਸਫ਼ਰ ਕਰਨ ਵਾਲਿਆਂ ਲਈ Good News ! ਦਿੱਲੀ ਦੇ ਸਟੇਸ਼ਨਾਂ 'ਤੇ ਹੁਣ ਮਿਲਣਗੇ ਡਿਜੀਟਲ ਲਾਕਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਇਹ 2 ਰਾਸ਼ੀਆਂ ਹੋ ਜਾਣ ਅਲਰਟ ! ਵਰਤੋਂ ਇਹ ਸਾਵਧਾਨੀਆਂ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
NEXT STORY