ਲੁਧਿਆਣਾ (ਨਰਿੰਦਰ ਮਹਿੰਦਰੂ) : ਜਲੰਧਰ ਦੇ ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਹੁਣ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਵਾਲੇ ਟੀਟੂ ਬਾਣੀਆ ਹੁਣ ਮੁੜ ਚਰਚਾ 'ਚ ਹਨ। ਦਰਅਸਲ ਟੀਟੂ ਬਾਣੀਆਂ ਨੇ ਨਿੱਜੀ ਸਕੂਲਾਂ ਦੀਆਂ ਮਨਮਰਜ਼ੀਆਂ ਅਤੇ ਫੀਸਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਹ ਡੀ. ਸੀ. ਦਫ਼ਤਰ ਸਾਹਮਣੇ ਧਰਨੇ 'ਤੇ ਬੈਠ ਗਏ ਹਨ। ਇਥੇ ਹੀ ਬਸ ਨਹੀਂ ਇਸ ਦੇ ਵਿਰੋਧ ਵਿਚ ਟੀਟੂ ਨੇ ਆਪਣਾ ਮੁੰਡਨ ਵੀ ਕਰਵਾ ਲਿਆ ਹੈ। ਟੀਟੂ ਨੇ ਕਿਹਾ ਕਿ ਸਰਕਾਰਾਂ ਨੇ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਿਆ ਹੈ ਜਿਸ ਕਰਕੇ ਹੁਣ ਸਰਕਾਰਾਂ ਦੇ ਜ਼ਮੀਰ ਮਰ ਗਏ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਮੁੰਡਨ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ
ਟੀਟੂ ਬਾਣੀਆਂ ਨੇ ਕਿਹਾ ਕਿ ਨਿੱਜੀ ਸਕੂਲ ਮਨਮਰਜ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੱਡੇ-ਵੱਡੇ ਲੀਡਰ ਬਣੀ ਬੈਠੇ ਹਨ, ਅੱਜ ਉਹ ਇਸ ਮੁੱਦੇ 'ਤੇ ਕੋਈ ਬਿਆਨ ਤੱਕ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ ਅਤੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਤੁਸੀਂ 2002 ਵਾਲੇ ਮੁੱਖ ਮੰਤਰੀ ਬਣ ਜਾਓ ਨਹੀਂ ਤਾਂ ਲੋਕ ਜਾਗ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਅਤਿ ਚੁੱਕੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਆਵਾਜ਼ ਬੁਲੰਦ ਕਰਨੀ ਪਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕੋਰੋਨਾ ਦਾ ਕਹਿਰ, ਭੱਦਰਕਾਲੀ, ਹੋਲੀ ਸਿਟੀ ਤੇ ਜੌੜਾ ਪਿੱਪਲ ਇਲਾਕਾ ਪੂਰੀ ਤਰ੍ਹਾਂ ਸੀਲ
ਲੁਧਿਆਣਾ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਕੱਟੇ ਗਏ 50 ਲੱਖ ਦੇ ਚਲਾਨ
NEXT STORY