ਦਿੜਬਾ ਮੰਡੀ( ਅਜੈ) : ਪੰਜਾਬ ਵਿਚ ਖਾਧ ਪਦਾਰਥ ਬਣਾਉਣ ਵਾਲੀਆਂ ਕਈ ਕੰਪਨੀਆਂ ਫੂਡ ਸੇਫਟੀ ਐਕਟ ਦੀ ਸ਼ਰੇਆਮ ਉਲੰਘਣਾ ਕਰ ਰਹੀਆਂ ਹਨ। ਜਿਹੜੀਆਂ ਆਪਣੇ ਖਾਧ-ਪਦਾਰਥਾਂ ਨੂੰ ਅਣ-ਅਧਿਕਾਰਤ ਤੌਰ 'ਤੇ ਵੇਚ ਕੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਨਾਲ ਖਿਲਵਾੜ ਕਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮਾਲੇਰਕੋਟਲਾ ਵਿਖੇ ਨਮਕੀਨ ਬਣਾ ਰਹੀ ਇੱਕ ਕੰਪਨੀ ਦਾ ਸਾਹਮਣੇ ਆਇਆ ਹੈ। ਜਿਹੜੇ ਬਿਨਾਂ ਕਿਸੇ ਕਿਸਮ ਦੀ ਚੇਤਾਵਨੀ ਦਿੱਤੇ ਮਾਰਕੀਟ ਵਿਚ ਧੜਾ-ਧੜ ਆਪਣੇ ਖਾਧ ਪਦਾਰਥ ਵੇਚ ਕੇ ਫੂਡ ਸੇਫਟੀ ਐਕਟ ਦੀ ਉਂਲੰਘਣਾ ਕਰ ਰਹੇ ਹਨ। ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਇੱਕ ਸ਼ਹਿਰ ਵਿਚ ਇੱਕ ਫਰਮ ਵੱਲੋਂ ਅੰਮ੍ਰਿਤ ਕਿੱਟ ਨਾਮ ਦੇ ਮਾਰਕੇ ਨਾਲ ਬਾਜ਼ਾਰ ਵਿਚ ਨਮਕੀਨ ਵੇਚੀ ਜਾ ਰਹੀ ਹੈ। ਜਿਸ ਦੇ ਬੰਦ ਪੈਕਟਾਂ 'ਤੇ ਨਮਕੀਨ ਬਣਾਏ ਜਾਣ ਦੀ ਤਾਰੀਕ, ਬੈਚ ਨੰਬਰ ਜਾਂ ਮਿਆਦ ਪੁੱਗਣ ਆਦਿ ਵਰਗੀ ਕੋਈ ਵੀ ਸ਼ਰਤ ਨਹੀ ਹੈ। ਸਗੋਂ ਇਨ੍ਹਾਂ ਸ਼ਰਤਾਂ ਤੋਂ ਬਿਨਾਂ ਹੀ ਨਮਕੀਨ ਨੂੰ ਬਾਜ਼ਾਰ ਵਿਚ ਵੇਚ ਕੇ ਫੂਡ ਸੇਫਟੀ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਖਾਧ ਪਦਾਰਥ ਮਾਰਕੀਟ ਅੰਦਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸਾਸਨ ਕੋਲੋਂ ਮੰਗ ਕੀਤੀ ਕਿ ਅਜਿਹੀਆਂ ਫਰਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਮਾਮਲੇ ਸਬੰਧੀ ਕੰਪਨੀ 'ਚ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਬੈਚ ਨੰਬਰ ਅਤੇ ਹੋਰ ਮਾਰਕੇ ਲਗਾਉਣ ਵਾਲੀ ਮਸ਼ੀਨ ਬੁੱਕ ਕਰਵਾਈ ਹੋਈ ਹੈ। ਜਿਸ ਦੇ ਆਉਣ 'ਤੇ ਹੀ ਉਕਤ ਸ਼ਰਤਾਂ ਨਮਕੀਨ ਦੇ ਪੈਕਟਾਂ 'ਤੇ ਲਿਖੀਆਂ ਜਾਣਗੀਆਂ।
ਅੰਮ੍ਰਿਤਸਰ 'ਚ ਕੋਰੋਨਾ ਦਾ ਧਮਾਕਾ, ਇਕੱਠੇ 10 ਮਾਮਲੇ ਆਏ ਸਾਹਮਣੇ
NEXT STORY