ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸਥਿਤ ਸਵਰੂਪ ਰਾਣੀ ਨਹਿਰੂ ਹਸਪਤਾਲ 'ਚ ਪ੍ਰਬੰਧਾਂ ਦੀ ਮਾੜੀ ਹਾਲਤ ਦੀ ਇਕ ਦਿਲ ਕੰਬਾਊ ਤਸਵੀਰ ਸਾਹਮਣੇ ਆਈ ਹੈ। ਇੱਥੇ ਇਕ ਧੀ ਨੂੰ ਆਪਣੀ ਬਜ਼ੁਰਗ ਮਾਂ ਦੇ ਇਲਾਜ ਲਈ ਉਸ ਨੂੰ ਗੋਦ 'ਚ ਚੁੱਕ ਕੇ ਹਸਪਤਾਲ ਦੇ ਅੰਦਰ ਦੌੜਨਾ ਪਿਆ। ਇਹ ਦ੍ਰਿਸ਼ ਦੇਖ ਕੇ ਹਸਪਤਾਲ 'ਚ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਹੋ ਗਈਆਂ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਬਾਦਲਗੰਜ ਖੇਤਰ ਦੇ ਰਹਿਣ ਵਾਲੇ ਰਾਜਾਰਾਮ ਆਪਣੀ 60 ਸਾਲਾ ਪਤਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ ਸਨ। ਘਰ 'ਚ ਡਿੱਗਣ ਕਾਰਨ ਮਹਿਲਾ ਨੂੰ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਹ ਆਪਣੇ ਪੈਰਾਂ 'ਤੇ ਖੜ੍ਹੀ ਹੋਣ ਦੀ ਹਾਲਤ 'ਚ ਵੀ ਨਹੀਂ ਸੀ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਨੂੰ ਨਾ ਤਾਂ ਸਟ੍ਰੈਚਰ ਮਿਲਿਆ ਅਤੇ ਨਾ ਹੀ ਵ੍ਹੀਲਚੇਅਰ।
ਇਕ ਘੰਟੇ ਤੱਕ ਕਰਨਾ ਪਿਆ ਇੰਤਜ਼ਾਰ
ਪੀੜਤ ਰਾਜਾਰਾਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਨੇ ਹਸਪਤਾਲ ਦੇ ਸਟਾਫ਼ ਤੋਂ ਸਟ੍ਰੈਚਰ ਦੀ ਮੰਗ ਕੀਤੀ, ਤਾਂ ਅੱਗੋਂ ਬੜੀ ਬੇਰੁਖ਼ੀ ਨਾਲ ਜਵਾਬ ਦਿੱਤਾ ਗਿਆ ਕਿ ਜਦੋਂ ਕੋਈ ਮਰੀਜ਼ ਵਾਪਸ ਆਵੇਗਾ, ਉਦੋਂ ਹੀ ਸਟ੍ਰੈਚਰ ਮਿਲੇਗਾ। ਕਰੀਬ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ, ਜਦੋਂ ਕੋਈ ਮਦਦ ਨਾ ਮਿਲੀ ਤਾਂ ਬੇਟੀ ਨੇ ਹਿੰਮਤ ਦਿਖਾਉਂਦੇ ਹੋਏ ਆਪਣੀ ਮਾਂ ਨੂੰ ਗੋਦ ਵਿੱਚ ਚੁੱਕਿਆ ਅਤੇ ਹੱਡੀਆਂ ਦੇ ਰੋਗ ਵਿਭਾਗ (OPD) ਵੱਲ ਦੌੜ ਪਈ।
ਹਸਪਤਾਲ 'ਚ ਸਹੂਲਤਾਂ ਦੀ ਘਾਟ
ਦੱਸਿਆ ਜਾ ਰਿਹਾ ਹੈ ਕਿ ਸਵਰੂਪ ਰਾਣੀ ਨਹਿਰੂ ਹਸਪਤਾਲ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ, ਪਰ ਸਟ੍ਰੈਚਰ ਅਤੇ ਵ੍ਹੀਲਚੇਅਰਾਂ ਦੀ ਗਿਣਤੀ ਬਹੁਤ ਘੱਟ ਹੈ। ਨਿਯਮਾਂ ਮੁਤਾਬਕ ਪਹਿਲਾਂ ਮੋਬਾਈਲ ਅਤੇ ਹੁਣ ਪਛਾਣ ਪੱਤਰ ਜਮ੍ਹਾ ਕਰਵਾਉਣ 'ਤੇ ਸਟ੍ਰੈਚਰ ਮਿਲਦਾ ਹੈ, ਪਰ ਸਰੋਤਾਂ ਦੀ ਘਾਟ ਕਾਰਨ ਮਰੀਜ਼ਾਂ ਦੇ ਪਰਿਵਾਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੌਕਰੀਪੇਸ਼ਾ ਲੋਕਾਂ ਦੀ ਬੱਲੇ-ਬੱਲੇ : ਬਦਲਣ ਵਾਲੇ ਹਨ IT Rules, ਵਧੇਗੀ 'In-Hand' Salary
NEXT STORY