ਚੰਡੀਗੜ੍ਹ (ਰਮਨਜੀਤ) : ਕੋਰੋਨਾ ਲਾਗ ਦੀ ਬੀਮਾਰੀ ਕਾਰਨ ਦੇਸ਼ ਭਰ 'ਚ ਮਾਰਚ ਮਹੀਨੇ ਦੌਰਾਨ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਪੰਜਾਬ ਦੇਸ਼ ਦੇ ਉਨ੍ਹਾਂ ਚੋਣਵੇਂ ਰਾਜਾਂ 'ਚੋਂ ਸੀ, ਜਿਸਨੇ ਆਪਣੇ ਬਾਸ਼ਿੰਦਿਆਂ ਨੂੰ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਚਾਉਣ ਵਾਸਤੇ ਸਖ਼ਤੀ ਵਰਤਦੇ ਹੋਏ ਕਰਫਿਊ ਲਾ ਦਿੱਤਾ। ਕਰਫਿਊ ਦੌਰਾਨ ਵੀ ਲੋਕਾਂ ਵਲੋਂ ਨਿਯਮ ਤੋੜਕੇ ਘਰਾਂ ਤੋਂ ਬਾਹਰ ਨਿਕਲਣਾ ਜਾਰੀ ਰੱਖਿਆ ਗਿਆ ਅਤੇ ਫਿਰ ਮੁੱਖ ਮੰਤਰੀ ਵਲੋਂ ਸਖਤੀ ਦੇ ਨਿਰਦੇਸ਼ ਮਿਲਣ 'ਤੇ ਪੰਜਾਬ ਪੁਲਸ ਨੇ ਵੀ ਖੂਬ ਡੰਡਾ ਚਲਾਇਆ ਅਤੇ ਲਗਾਤਾਰ ਚਲਾਨ ਕੱਟਣੇ ਸ਼ੁਰੂ ਕੀਤੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਵਾਰ ਆਪਣੇ ਸੋਸ਼ਲ ਮੀਡੀਆ ਲਾਈਵ ਦੌਰਾਨ ਲੋਕਾਂ ਨੂੰ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਪਰ ਲੋਕਾਂ ਦੀ ਮਾਸਕ ਨਾ ਪਹਿਨਣ ਦੀ 'ਜ਼ਿੱਦ' ਅਜਿਹੀ ਰਹੀ ਕਿ ਰਾਜ ਭਰ 'ਚ ਪੁਲਸ ਵਲੋਂ ਕੀਤੇ ਗਏ ਚਲਾਨਾਂ ਦੀ ਕੁੱਲ ਜੁਰਮਾਨਾ ਰਾਸ਼ੀ 28 ਕਰੋੜ ਰੁਪਏ ਤੱਕ ਜਾ ਪਹੁੰਚੀ ਹੈ। ਪੁਲਸ ਪ੍ਰਸ਼ਾਸਨ ਦੇ ਲਿਹਾਜ਼ ਤੋਂ ਪੰਜਾਬ ਦੇ 27 ਪੁਲਸ ਕਮਿਸ਼ਨਰੇਟ ਅਤੇ ਜ਼ਿਲ੍ਹਿਆਂ 'ਚ 6 ਲੱਖ ਲੋਕ ਅਜਿਹੇ ਰਹੇ, ਜਿਨ੍ਹਾਂ ਨੇ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਜਾਂ ਸਲਾਹ ਮੁਤਾਬਕ ਲਾਜ਼ਮੀ ਏਕਾਂਤਵਾਸ ਦਾ ਪਾਲਣ ਨਹੀਂ ਕੀਤਾ।
ਲੁਧਿਆਣਾ 'ਚ ਕੋਰੋਨਾ ਦੇ ਕੇਸ ਵੀ ਵੱਧ, ਨਿਯਮ ਨਾ ਮੰਨਣ ਵਾਲੇ ਵੀ ਵੱਧ
ਰਾਜ ਦਾ ਉਦਯੋਗਿਕ ਦ੍ਰਿਸ਼ਟੀ ਤੋਂ ਅਹਿਮ ਜ਼ਿਲ੍ਹਾ ਲੁਧਿਆਣਾ, ਜਿਥੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਦੇ ਮਾਮਲੇ ਹੋਰ ਜ਼ਿਲਿਆਂ ਤੋਂ ਵੱਧ ਰਹੇ, ਉਥੇ ਹੀ ਕੋਰੋਨਾ ਤੋਂ ਬਚਾਅ ਸਬੰਧੀ ਨਿਯਮਾਂ ਨੂੰ ਤੋੜਨ 'ਚ ਵੀ ਇਹ ਜ਼ਿਲ੍ਹਾ ਸਭ ਤੋਂ ਉਪਰ ਰਿਹਾ। ਲੁਧਿਆਣਾ ਪੁਲਸ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ 'ਚ ਤਕਰੀਬਨ ਸਾਢੇ 3 ਕਰੋੜ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਇਸ ਤੋਂ ਬਾਅਦ ਜੁਰਮਾਨਾ ਵਸੂਲੀ 'ਚ ਹੁਸ਼ਿਆਰਪੁਰ ਦਾ ਨੰਬਰ ਆਇਆ ਹੈ, ਜਿੱਥੇ ਲਗਭਗ 2 ਕਰੋੜ 9 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਥੇ ਹੀ, 2 ਕਰੋੜ 5 ਲੱਖ ਦੀ ਜੁਰਮਾਨਾ ਵਸੂਲੀ ਦੇ ਨਾਲ ਜਲੰਧਰ ਕਮਿਸ਼ਨਰੇਟ ਤੀਜੇ ਸਥਾਨ 'ਤੇ ਰਿਹਾ ਹੈ, ਜਦੋਂਕਿ 27 ਲੱਖ ਰੁਪਏ ਦੀ ਵਸੂਲੀ ਨਾਲ ਪਠਾਨਕੋਟ ਸਭ ਤੋਂ ਆਖਰੀ ਨੰਬਰ 'ਤੇ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਬਠਿੰਡਾ ਜ਼ਿਲ੍ਹਾ ਰਾਜ ਦੇ ਸਾਰੇ ਪੁਲਸ ਜ਼ਿਲ੍ਹਿਆਂ ਵਿਚ ਅਜਿਹਾ ਪਹਿਲਾ ਜ਼ਿਲ੍ਹਾ ਰਿਹਾ, ਜਿਸ ਨੇ ਮਾਰਚ ਮਹੀਨੇ ਵਿਚ ਹੀ ਮਾਸਕ ਨਾ ਪਹਿਨਣ ਅਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਸਬੰਧੀ ਚਲਾਨ ਕਰਨੇ ਸ਼ੁਰੂ ਕੀਤੇ। ਇਸ ਤੋਂ ਬਾਅਦ ਰੋਪੜ ਪੁਲਸ ਵਲੋਂ ਅਪ੍ਰੈਲ ਵਿਚ ਸ਼ੁਰੂਆਤ ਕੀਤੀ ਗਈ। ਹਾਲਾਂਕਿ ਹੋਰ ਜ਼ਿਲਿਆਂ ਵਿਚ ਕਰਫਿਊ ਦੀ ਉਲੰਘਣਾ ਸਬੰਧੀ ਮਾਮਲੇ ਦਰਜ ਕੀਤੇ ਗਏ ਸਨ ਪਰ ਉਕਤ ਮਾਮਲਿਆਂ ਨੂੰ ਚਲਾਨ ਦੇ ਤੌਰ 'ਤੇ ਨਹੀਂ ਵੇਖਿਆ ਜਾ ਸਕਦਾ।
ਇਹ ਵੀ ਪੜ੍ਹੋ :ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ
ਮੁੱਖ ਮੰਤਰੀ ਨੇ ਵੀ ਵਾਰ-ਵਾਰ ਕੀਤੀ ਅਪੀਲ
ਤਾਲਾਬੰਦੀ ਦੌਰਾਨ ਲੋਕਾਂ ਨਾਲ ਸੰਵਾਦ ਜਾਰੀ ਰੱਖਣ ਦੇ ਮਕਸਦ ਨਾਲ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ 'ਆਸਕ ਕੈਪਟਨ' ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਹਰ ਸ਼ਨੀਵਾਰ ਸ਼ਾਮ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਸਨ। ਇਸ ਪ੍ਰੋਗਰਾਮ 'ਚ ਕਈ ਵਾਰ ਮੁੱਖ ਮੰਤਰੀ ਨੇ ਮਾਸਕ ਨਾ ਪਹਿਨਣ ਵਾਲਿਆਂ ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਅਪੀਲ ਕੀਤੀ ਕਿ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ, ਬਚਾਅ ਲਈ ਮਾਸਕ ਪਹਿਨਣਾ ਸਭ ਤੋਂ ਅਹਿਮ ਹੈ ਪਰ ਅੰਕੜਿਆਂ ਨੂੰ ਵੇਖ ਕੇ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਅਪੀਲ ਦਾ ਵੀ ਜ਼ਿਆਦਾ ਅਸਰ ਨਹੀਂ ਹੋਇਆ।
ਮਾਸਕ ਠੀਕ ਤਰੀਕੇ ਨਾਲ ਨਾ ਪਹਿਨਣ 'ਤੇ ਵੀ ਕੀਤੇ ਗਏ ਚਲਾਨ
ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ, ਥਾਣਿਆਂ ਦੀਆਂ ਪੁਲਸ ਟੀਮਾਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਸਬੰਧੀ ਚਲਾਨ ਕੀਤੇ। ਜਾਣਕਾਰੀ ਮੁਤਾਬਕ ਮਾਸਕ ਨਾ ਪਹਿਨਣ ਕਾਰਨ ਜਿੱਥੇ 6,06493 ਲੋਕਾਂ ਨੂੰ ਜੁਰਮਾਨਾ ਲਾਇਆ ਗਿਆ, ਉਥੇ ਹੀ 87071 ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੂੰ ਮਾਸਕ ਠੀਕ ਤਰੀਕੇ ਨਾਲ ਨਾ ਪਹਿਨਣ ਜਾਂ ਫਿਰ ਹੋਰ ਕਿਸੇ ਕਾਰਨ ਸਮਾਜਿਕ ਸਜ਼ਾ ਦੇ ਤੌਰ 'ਤੇ ਪੁਲਸ ਨਾਕੇ 'ਤੇ ਕੁਝ ਘੰਟੇ ਖੜ੍ਹੇ ਰੱਖਿਆ ਗਿਆ। ਲਾਜ਼ਮੀ ਹੋਮ ਕੁਆਰੰਟਾਈਨ ਦੀ ਉਲੰਘਣਾ ਕਰਨ ਵਾਲੇ 387 ਲੋਕਾਂ ਦਾ ਚਲਾਨ ਕਰ ਕੇ 7. 15 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ, ਜਦੋਂਕਿ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਕਾਰਨ 2567 ਲੋਕਾਂ ਦਾ ਚਲਾਨ ਕੀਤਾ ਗਿਆ ਅਤੇ ਉਨ੍ਹਾਂ ਤੋਂ 30.4 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ : ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ 'ਤੇ ਤਾਲੇ ਲੱਗ ਜਾਣਗੇ
55, 11,300
ਪੁਲਸ ਜ਼ਿਲਾ/ਕਮਿਸ਼ਨਰੇਟ |
ਚਲਾਨ |
ਜੁਰਮਾਨਾ ਰਾਸ਼ੀ (ਰੁਪਏ ਵਿਚ) |
ਅੰਮ੍ਰਿਤਸਰ |
30,72 |
21, 46, 77, 200 |
ਅੰਮ੍ਰਿਤਸਰ ਦਿਹਾਤੀ |
1740 |
87,000 |
ਬਟਾਲਾ |
15534 |
70, 01,100 |
ਬਠਿੰਡਾ |
19314 |
80, 92, 900 |
ਫਰੀਦਕੋਟ |
12878 |
63, 09,000 |
ਫਤਹਿਗੜ੍ਹ ਸਾਹਿਬ |
2409 |
21, 10, 52,200 |
ਫਾਜ਼ਿਲਕਾ |
17116 |
78, 31,400 |
ਫਿਰੋਜ਼ਪੁਰ |
11726 |
51, 61,800 |
ਗੁਰਦਾਸਪੁਰ |
11233 |
52, 06, 400 |
ਹੁਸ਼ਿਆਰਪੁਰ |
42879 |
2, 09, 79, 800 |
ਜਲੰਧਰ ਕਮਿਸ਼ਨਰੇਟ |
4252 |
72, 05, 70,500 |
ਜਲੰਧਰ ਦਿਹਾਤੀ |
2839 |
21, 27, 73, 700 |
ਕਪੂਰਥਲਾ |
20468 |
83,67, 900 |
ਖੰਨਾ |
8458 |
39, 69, 100 |
ਲੁਧਿਆਣਾ ਕਮਿਸ਼ਨਰੇਟ |
7248 |
53, 42, 38, 600 |
ਲੁਧਿਆਣਾ ਦਿਹਾਤੀ |
7541 |
34, 63,000 |
ਮਾਨਸਾ |
17762 |
76,98, 400 |
ਮੋਗਾ |
26347 |
1, 19, 13,800 |
ਪਟਿਆਲਾ |
3034 |
81,46,13,400 |
ਪਠਾਨਕੋਟ |
7728 |
27,76,200 |
ਰੋਪੜ |
3104 |
11, 52, 50, 400 |
ਸੰਗਰੂਰ |
13142 |
59, 45, 100 |
ਐੱਸ. ਏ. ਐੱਸ. ਨਗਰ |
11762 |
ਇਹ ਵੀ ਪੜ੍ਹੋ : ਨੌਜਵਾਨ ਦੀ ਹੋਈ ਅਚਾਨਕ ਮੌਤ ਕਾਰਨ ਟੁੱਟਿਆ ਪਰਿਵਾਰ, 15 ਨਵੰਬਰ ਨੂੰ ਮਿੱਥਿਆ ਸੀ ਵਿਆਹ
ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ
NEXT STORY