ਔੜ(ਛਿੰਜੀ)-ਅਕਸਰ ਹਰ ਵਿਅਕਤੀ ਨੂੰ ਨੋਟਾਂ ਦੀ ਗਿਣਤੀ ਕਰਦੇ ਸਮੇਂ ਮੂੰਹੋਂ ਅੰਗੂਠੇ ਨਾਲ ਥੁੱਕ ਲਾਉਂਦਿਆਂ ਦੇਖਿਆ ਜਾਂਦਾ ਹੈ, ਜਿਸ ਗੱਲ ਨੂੰ ਭਾਵੇਂ ਛੋਟੀ ਸਮਝਿਆ ਜਾਂਦਾ ਹੈ ਪਰ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲ ਰਹੇ ਹਨ। ਜਾਣਕਾਰੀ ਅਨੁਸਾਰ ਪੈਸੇ ਗਿਣਦੇ ਸਮੇਂ 85 ਫੀਸਦੀ ਲੋਕ ਨੋਟਾਂ ਦੀ ਸਹੀ ਗਿਣਤੀ ਕਰਨ ਲਈ ਮੂੰਹੋਂ ਥੁੱਕ ਦੀ ਹੀ ਵਰਤੋਂ ਕਰਦੇ ਹਨ ਪਰ ਇੰਝ ਕਰਨ ਨਾਲ ਪੈਸੇ ਗਿਣਨ ਵਾਲਾ ਵਿਅਕਤੀ ਬੀਮਾਰੀਆਂ ਨੂੰ ਆਪ ਆਵਾਜ਼ਾਂ ਮਾਰਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਘਾਤਕ ਬੀਮਾਰੀਆਂ ਹੁੰਦੀਆਂ ਹਨ ਤੇ ਹਰ ਨੋਟ ਹਜ਼ਾਰਾਂ ਵਿਅਕਤੀਆਂ ਕੋਲੋਂ ਹੋ ਕੇ ਆਉਂਦਾ ਹੈ। ਜੋ ਨੋਟ ਗਿਣਦੇ ਸਮੇਂ ਹੱਥ ਨੂੰ ਥੁੱਕ ਲਾਉਣ ਸਮੇਂ ਵਿਅਕਤੀ ਦੇ ਮੂੰਹ 'ਚ ਚਲਾ ਜਾਂਦਾ ਹੈ ਤੇ ਤੰਦਰੁਸਤ ਵਿਅਕਤੀ ਵੀ ਘਾਤਕ ਬੀਮਾਰੀ ਦੀ ਜਕੜ 'ਚ ਆ ਜਾਂਦਾ ਹੈ ਤੇ ਮੱਲੋ-ਮੱਲੀ ਡਾਕਟਰਾਂ ਦੇ ਵੱਸ ਪੈ ਜਾਂਦਾ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਐੱਸ. ਐੱਮ. ਓ. ਮਹਿੰਦਰ ਸਿੰਘ ਦੁੱਗ ਮੁਕੰਦਪੁਰ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਮੂੰਹੋਂ ਥੁੱਕ ਦੀ ਵਰਤੋਂ ਕਰ ਕੇ ਪੈਸੇ ਗਿਣਨਾ ਸਿਹਤ ਲਈ ਬਹੁਤ ਹੀ ਖਤਰਨਾਕ ਹੈ, ਜਿਸ ਨਾਲ ਇਕ ਦੂਜੇ ਤੋਂ ਛੂਤ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ਤੇ ਚੰਗਾ ਭਲਾ ਵਿਅਕਤੀ ਬੀਮਾਰੀਆਂ ਦੇ ਜਾਲ 'ਚ ਫਸ ਜਾਂਦਾ ਹੈ।
ਇਸ ਤਰ੍ਹਾਂ ਪੈਸੇ ਗਿਣਨ ਨਾਲ ਭਾਵੇਂ ਸੈਂਕੜੇ ਬੀਮਾਰੀਆਂ ਲੱਗਦੀਆਂ ਹਨ ਪਰ ਉਨ੍ਹਾਂ 'ਚੋਂ ਗਲੇ ਦੀਆਂ ਬੀਮਾਰੀਆਂ, ਟੀ. ਬੀ., ਪੀਲੀਆ, ਫਲੂ, ਕਈ ਤਰ੍ਹਾਂ ਦਾ ਬੁਖਾਰ, ਇਨਫੈਕਸ਼ਨ ਵਰਗੀਆਂ ਖਤਰਨਾਕ ਬੀਮਾਰੀਆਂ ਮੁੱਖ ਹਨ, ਜਿਨ੍ਹਾਂ ਦਾ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਨੂੰ ਬੀਮਾਰੀ ਕਿਥੋਂ ਲੱਗੀ ਹੈ, ਜਦਕਿ ਪੈਸੇ ਗਿਣਨ ਸਮੇਂ ਥੁੱਕ ਦੀ ਵਰਤੋਂ ਕਰਨ ਨਾਲ ਅਜਿਹੀਆਂ ਬੀਮਾਰੀਆਂ ਫੈਲ ਰਹੀਆਂ ਹਨ। ਸਪੰਜ ਟਰੇਅ ਦੀ ਹੋਵੇ ਵਰਤੋਂ : ਇਸ ਸਬੰਧੀ ਜਾਣਕਾਰੀ ਰੱਖਣ ਵਾਲਿਆਂ ਮੁਤਾਬਕ ਪੈਸੇ ਗਿਣਨ ਲਈ ਮੂੰਹੋਂ ਥੁੱਕ ਦੀ ਥਾਂ ਸਪੰਜ ਟਰੇਅ ਦੀ ਵਰਤੋਂ ਕੀਤੀ ਜਾਵੇ, ਜਿਸ ਵਿਚ ਪਾਣੀ ਪਾ ਕੇ ਰੱਖਿਆ ਜਾਂਦਾ ਹੈ ਤੇ ਬਾਜ਼ਾਰ ਤੋਂ ਆਮ ਮਿਲ ਜਾਂਦੀ ਹੈ।
ਭਾਜਪਾ ਨਾਲ ਟੱਕਰ ਲਈ ਹਿੰਦੂ ਏਜੰਡੇ 'ਤੇ ਕਾਂਗਰਸ
NEXT STORY