ਵੈੱਬ ਡੈਸਕ- ਅੱਜ ਦੇ ਡਿਜੀਟਲ ਦੌਰ 'ਚ ਪੜ੍ਹਾਈ ਅਤੇ ਨੌਕਰੀ ਲਈ ਮੋਬਾਈਲ, ਕੰਪਿਊਟਰ ਅਤੇ ਲੈਪਟਾਪ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੇ ਸਰੀਰ ਦੀ ਬਣਤਰ ਨੂੰ ਵਿਗਾੜ ਰਹੀ ਹੈ? ਲੰਬੇ ਸਮੇਂ ਤੱਕ ਝੁਕ ਕੇ ਸਕ੍ਰੀਨ ਦੇਖਣ ਕਾਰਨ ਲੋਕਾਂ ਦੀ ਗਰਦਨ ਦੇ ਪਿਛਲੇ ਹਿੱਸੇ 'ਚ ਹਲਕਾ ਕੂਬ (ਉਭਾਰ) ਬਣਨਾ ਸ਼ੁਰੂ ਹੋ ਗਿਆ ਹੈ ਅਤੇ ਮੋਢੇ ਅੱਗੇ ਵੱਲ ਝੁਕ ਰਹੇ ਹਨ। ਡਾਕਟਰੀ ਭਾਸ਼ਾ 'ਚ ਇਸ ਖ਼ਤਰਨਾਕ ਸਮੱਸਿਆ ਨੂੰ 'ਟੈਕਸਟ ਨੈੱਕ' ਕਿਹਾ ਜਾਂਦਾ ਹੈ।
ਓਪੀਡੀ 'ਚ ਵਧੇ ਮਰੀਜ਼: ਮਾਹਰਾਂ ਨੇ ਜਤਾਈ ਚਿੰਤਾ
- ਹੱਡੀਆਂ ਦੇ ਮਾਹਿਰ ਡਾਕਟਰਾਂ ਅਨੁਸਾਰ, ਹਸਪਤਾਲਾਂ ਦੀ ਓਪੀਡੀ 'ਚ ਰੋਜ਼ਾਨਾ 5 ਤੋਂ 7 ਅਜਿਹੇ ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ ਮਰੀਜ਼ਾਂ 'ਚ ਗਰਦਨ ਦੀ ਜਕੜਨ, ਮਾਸਪੇਸ਼ੀਆਂ 'ਚ ਖਿਚਾਅ ਅਤੇ ਗਰਦਨ ਤੋਂ ਲੈ ਕੇ ਹੱਥਾਂ ਤੱਕ ਤੇਜ਼ ਦਰਦ ਦੀ ਸ਼ਿਕਾਇਤ ਆਮ ਹੈ। ਲੇਟ ਕੇ ਮੋਬਾਈਲ ਚਲਾਉਣਾ ਜਾਂ ਘੰਟਿਆਂ ਬੱਧੀ ਗਲਤ ਤਰੀਕੇ ਨਾਲ ਬੈਠਣਾ ਇਸ ਦਾ ਮੁੱਖ ਕਾਰਨ ਹੈ।
ਇਨ੍ਹਾਂ ਕੇਸਾਂ ਤੋਂ ਲਓ ਸਬਕ :-
ਕੇਸ 1
- ਇਕ 32 ਸਾਲਾ ਨੌਕਰੀਪੇਸ਼ਾ ਨੌਜਵਾਨ, ਜੋ ਰੋਜ਼ਾਨਾ 10-12 ਘੰਟੇ ਲੈਪਟਾਪ 'ਤੇ ਕੰਮ ਕਰਦਾ ਸੀ, ਦੀ ਗਰਦਨ 'ਚ ਅਜਿਹੀ ਜਕੜਨ ਹੋਈ ਕਿ ਦਰਦ ਉਂਗਲਾਂ ਤੱਕ ਫੈਲ ਗਿਆ।
ਕੇਸ 2
- ਇਕ 14 ਸਾਲਾ ਵਿਦਿਆਰਥਣ, ਜਿਸ ਨੂੰ ਆਨਲਾਈਨ ਪੜ੍ਹਾਈ ਅਤੇ ਸੋਸ਼ਲ ਮੀਡੀਆ ਦੀ ਆਦਤ ਕਾਰਨ ਸਿਰ ਦੇ ਪਿਛਲੇ ਹਿੱਸੇ 'ਚ ਚੁਭਣ ਵਾਲਾ ਦਰਦ ਰਹਿਣ ਲੱਗਾ। ਜਾਂਚ 'ਚ ਪਾਇਆ ਗਿਆ ਕਿ ਗਲਤ ਪੋਸਚਰ ਕਾਰਨ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ।
ਬਚਾਅ ਲਈ ਅਪਣਾਓ ਇਹ ਸਹੀ ਤਰੀਕਾ :-
ਅੱਖਾਂ ਦਾ ਲੈਵਲ
- ਸਕ੍ਰੀਨ ਹਮੇਸ਼ਾ ਅੱਖਾਂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ।
ਬਾਹਾਂ ਦੀ ਸਥਿਤੀ
- ਟਾਈਪਿੰਗ ਕਰਦੇ ਸਮੇਂ ਬਾਹਾਂ 90 ਡਿਗਰੀ ਦੇ ਕੋਣ 'ਤੇ ਹੋਣ।
ਸਿੱਧੀ ਪਿੱਠ
- ਕੰਮ ਕਰਦੇ ਸਮੇਂ ਪਿੱਠ ਨੂੰ ਬਿਲਕੁਲ ਸਿੱਧਾ ਰੱਖੋ।
ਪੈਰਾਂ ਦੀ ਸਥਿਤੀ
- ਦੋਵੇਂ ਪੈਰ ਜ਼ਮੀਨ 'ਤੇ ਸਿੱਧੇ ਹੋਣੇ ਚਾਹੀਦੇ ਹਨ। ਸੀਟ ਦੇ ਪੈਂਡਲ 'ਤੇ ਪੈਰ ਰੱਖਣਾ ਪੋਸਚਰ ਵਿਗਾੜਦਾ ਹੈ।
ਡਾਕਟਰੀ ਸਲਾਹ: '30 ਮਿੰਟ ਦਾ ਫਾਰਮੂਲਾ'
- ਮਾਹਿਰਾਂ ਦੀ ਸਲਾਹ ਹੈ ਕਿ ਹਰ ਅੱਧੇ ਘੰਟੇ ਬਾਅਦ 5 ਮਿੰਟ ਦਾ ਬ੍ਰੇਕ ਜ਼ਰੂਰ ਲਓ। ਮੋਬਾਈਲ ਜਾਂ ਕਿਤਾਬ ਨੂੰ ਹਮੇਸ਼ਾ ਅੱਖਾਂ ਦੇ ਬਰਾਬਰ ਰੱਖੋ ਤਾਂ ਜੋ ਗਰਦਨ ਝੁਕਾਉਣ ਦੀ ਲੋੜ ਨਾ ਪਵੇ। ਯਾਦ ਰੱਖੋ, ਤੁਹਾਡੀ ਬੈਠਣ ਦੀ ਇਕ ਗਲਤ ਆਦਤ ਤੁਹਾਨੂੰ ਉਮਰ ਭਰ ਦਾ ਦਰਦ ਦੇ ਸਕਦੀ ਹੈ।
ਉਮਾ ਭਾਰਤੀ ਦੀ ਨੂੰਹ-ਭਤੀਜੇ ਨੂੰ ਜਾਨੋਂ ਮਾਰਨ ਦੀ ਧਮਕੀ, ਪੁਲਸ ਵਿਭਾਗ ਅਲਰਟ
NEXT STORY