ਫਿਲੌਰ, (ਭਾਖੜੀ)– ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਲੜਕੇ ਦੀ ਮੌਤ ਹੋਣ ਦੀ ਖਬਰ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਮਨੀ (17) ਚਿੱਟੇ (ਨਸ਼ੇ ਵਾਲਾ ਪਾਊਡਰ) ਦਾ ਆਦੀ ਹੋ ਗਿਆ ਸੀ। ਉਸ ਦੇ ਹੀ ਇਕ ਕਰੀਬੀ ਸਾਥੀ ਅਤੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਨੀ ਪਿਛਲੇ 2 ਮਹੀਨੇ ਤੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਨਸ਼ੇ ਦੇ ਜਾਲ ’ਚੋਂ ਨਿਕਲਣ ’ਚ ਸਫਲ ਵੀ ਹੋ ਚੁੱਕਾ ਸੀ ਪਰ ਬੀਤੇ ਸ਼ਾਮ ਮਨੀ ਨੇ ਨਸ਼ੇ ਦਾ ਜਿਆਦਾ ਸੇਵਨ ਕਰ ਲਿਆ।
ਇਹ ਵੀ ਪੜ੍ਹੋ:- ਕੀ ਪੱਛਮੀ ਬੰਗਾਲ ਦੇ ਸਮੁੱਚੇ ਵੋਟਰ ਕਿਸਾਨ ਜਥੇਬੰਦੀਆਂ ਦੀ ਮੁਹਿੰਮ ‘ਨੋ ਵੋਟ ਟੂ ਭਾਜਪਾ’ ਦਾ ਕਰਨਗੇ ਸਮਰਥਨ ?
ਦੇਰ ਰਾਤ ਉਹ ਆਪਣੇ ਘਰ ਦੇ ਬਾਥਰੂਮ ’ਚ ਡਿੱਗ ਪਿਆ, ਜਿਸ ਨਾਲ ਉਸ ਦੇ ਸਿਰ ’ਚ ਸੱਟ ਲੱਗ ਗਈ। ਪਰਿਵਾਰ ਵਾਲਿਆਂ ਨੇ ਜਦ ਉਸ ਨੂੰ ਬਾਥਰੂਮ ’ਚੋਂ ਬਾਹਰ ਕੱਢਿਆ ਤਾਂ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ ਅਤੇ ਉਹ ਲੰਮੇ ਸਾਹ ਲੈ ਰਿਹਾ ਸੀ। ਉਸਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮਨੀ ਦੇ ਸਰੀਰ ਦਾ ਰੰਗ ਵੀ ਨੀਲਾ ਪੈ ਗਿਆ ਸੀ।
ਇਹ ਵੀ ਪੜ੍ਹੋ:- ਸ੍ਰੀ ਹਰਿਮੰਦਰ ਸਾਹਿਬ ’ਚ ਜ਼ਹਿਰੀਲਾ ਲੱਡੂ ਖੁਆ ਕੇ ਬਜ਼ੁਰਗ ਦੀ ਜਾਨ ਲੈਣ ਵਾਲੇ 2 ਗ੍ਰਿਫ਼ਤਾਰ
ਮਨੀ ਦੇ ਮੌਤ ਦੀ ਸੂਚਨਾ ਮਿਲਦੇ ਹੀ ਉਸਦੀ ਮਾਤਾ ਅਤੇ ਦਾਦੀ ਦਾ ਰੋਂਦੇ ਹੋਏ ਬੁਰਾ ਹਾਲ ਹੋ ਰਿਹਾ ਸੀ । ਇਕ ਸਾਲ ’ਚ ਪਰਿਵਾਰ ਨੂੰ ਦੂਜਾ ਝਟਕਾ ਲਗਾ ਹੈ। ਪਹਿਲਾ ਮਨੀ ਦੇ ਪਿਤਾ ਦਾ ਕਿਸੇ ਕਾਰਣ ਦਿਹਾਂਤ ਹੋ ਗਿਆ ਸੀ। ਮਨੀ ਦੀ ਦਾਦੀ ਨੇ ਦੱਸਿਆ ਕਿ ਪ੍ਰਸ਼ਾਸਨ ਅਜਿਹੇ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕਰੇ, ਜੋ ਸ਼ਰੇਆਮ ਨਸ਼ੇ ਵੇਚਣ ਦਾ ਕਾਰੋਬਾਰ ਕਰ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ’ਚ ਜ਼ਹਿਰੀਲਾ ਲੱਡੂ ਖੁਆ ਕੇ ਬਜ਼ੁਰਗ ਦੀ ਜਾਨ ਲੈਣ ਵਾਲੇ 2 ਗ੍ਰਿਫ਼ਤਾਰ
NEXT STORY