ਚੰਡੀਗੜ੍ਹ (ਰਜਿੰਦਰ) : ਲੰਬੇ ਸਮੇਂ ਤੋਂ ਚੰਡੀਗੜ੍ਹ ਤੋਂ ਦਿੱਲੀ ਆਈ. ਜੀ. ਆਈ. ਏਅਰਪੋਰਟ ਤੱਕ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਖ਼ਰ ਮੰਗਲਵਾਰ ਤੋਂ ਇਹ ਮੰਗ ਪੂਰੀ ਹੋ ਗਈ ਹੈ। ਟਰਾਂਸਪੋਰਟ ਵਿਭਾਗ ਨੇ ਸੈਕਟਰ-17 ਆਈ. ਐੱਸ. ਬੀ. ਟੀ. ਤੋਂ ਆਈ. ਜੀ. ਆਈ. ਏਅਰਪੋਰਟ ਦਿੱਲੀ ਲਈ ਆਪਣੀ ਬੱਸ ਸੇਵਾ ਸ਼ੁਰੂ ਕਰਨ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਅੱਜ ਤੜਕੇ ਸਵੇਰੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਪਹਿਲੀ ਬੱਸ ਆਈ. ਐੱਸ. ਬੀ. ਟੀ.-17 ਤੋਂ ਮੰਗਲਵਾਰ ਸਵੇਰੇ ਰਵਾਨਾ ਹੋਈ। ਟਰਾਂਸਪੋਰਟ ਵਿਭਾਗ ਇਹ ਬੱਸ ਸੇਵਾ ਸ਼ੁਰੂ ਕਰਨ ’ਤੇ ਕਾਫੀ ਸਮੇਂ ਤੋਂ ਵਿਚਾਰ ਕਰ ਰਿਹਾ ਸੀ ਕਿਉਂਕਿ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਅਨਾਜ ਮੰਡੀਆਂ 'ਚ ਹੋਏ ਟੈਂਡਰ ਘਪਲਿਆਂ ਦੇ ਮਾਮਲੇ 'ਚ ਇਕ ਹੋਰ ਭਗੌੜਾ ਕਾਬੂ
ਇਹੀ ਕਾਰਨ ਹੈ ਕਿ ਹਾਲ ਹੀ ਵਿਚ ਯੂ. ਟੀ. ਪ੍ਰਸ਼ਾਸਨ ਨੇ ਟਰਾਂਸਪੋਰਟ ਵਿਭਾਗ ਨੂੰ ਉੱਥੇ ਬੱਸ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਵਿਭਾਗ ਅਨੁਸਾਰ ਬੱਸ ਵਿਚ ਸਫ਼ਰ ਕਰਨ ਦਾ ਕਿਰਾਇਆ 485 ਰੁਪਏ ਰੱਖਿਆ ਗਿਆ ਹੈ। ਦਿੱਲੀ ਹਵਾਈ ਅੱਡੇ ਲਈ ਸੀ. ਟੀ. ਯੂ. ਦੇ ਸਾਰੇ ਹੀਟਿੰਗ, ਵੈਂਟੀਲੇਟਿੰਗ ਅਤੇ ਏਅਰ ਕੰਡੀਸ਼ਨਿੰਗ (ਐੱਚ. ਵੀ. ਏ. ਸੀ.) ਕੰਮ ਕਰਨਗੇ, ਤਾਂ ਜੋ ਯਾਤਰਾ ਦੌਰਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੀ. ਟੀ. ਯੂ. ਲੰਬੇ ਰੂਟਾਂ ਲਈ 20 ਨਵੀਆਂ ਬੱਸਾਂ ਵੀ ਖ਼ਰੀਦਣ ਜਾ ਰਿਹਾ ਹੈ, ਜਿਸ ਕਾਰਨ ਜਿਹੜੇ ਰੂਟਾਂ ’ਤੇ ਬੱਸਾਂ ਨਹੀਂ ਚੱਲ ਰਹੀਆਂ, ਉਨ੍ਹਾਂ ਰੂਟਾਂ ’ਤੇ ਵਿਭਾਗ ਨਵੀਆਂ ਬੱਸਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਵਜੇ ਅਤੇ ਆਖਰੀ ਬੱਸ ਰਾਤ 11 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 18 ਨਵੰਬਰ ਤੱਕ ਨਹੀਂ ਮਿਲੇਗੀ ਪਲੇਟਫਾਰਮ ਟਿਕਟ
ਸੀ. ਟੀ. ਯੂ. ਕੋਲ ਹੁਣ ਹਨ 580 ਬੱਸਾਂ
ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਯੂ. ਪੀ. ਅਤੇ ਉੱਤਰਾਖੰਡ ਲਈ ਉਨ੍ਹਾਂ ਦੀਆਂ ਪਹਿਲਾਂ ਹੀ ਬੱਸਾਂ ਚੱਲ ਰਹੀਆਂ ਹਨ ਅਤੇ ਹੁਣ ਉਹ ਸਿਰਫ ਦਿੱਲੀ ਹਵਾਈ ਅੱਡੇ ਨੂੰ ਜਾਣ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਬੱਸ ਸੇਵਾ ਸ਼ੁਰੂ ਕਰ ਰਹੇ ਹਨ। ਸੀ. ਟੀ. ਯੂ. ਕੋਲ ਇਸ ਸਮੇਂ ਵੱਖ-ਵੱਖ ਡਿਪੂਆਂ ’ਤੇ ਲਗਭਗ 580 ਬੱਸਾਂ ਹਨ। ਇਨ੍ਹਾਂ ਵਿਚੋਂ ਡਿਪੂ ਨੰਬਰ 1 ਤੋਂ 178, ਡਿਪੂ 2 ਤੋਂ 170, ਡਿਪੂ 3 ਤੋਂ 138 ਅਤੇ ਡਿਪੂ ਨੰਬਰ 4 ਤੋਂ 100 ਬੱਸਾਂ ਚੱਲ ਰਹੀਆਂ ਹਨ। ਡਿਪੂ ਨੰਬਰ 3 ਤੋਂ ਸਾਰੇ ਸਥਾਨਕ ਅਤੇ ਉਪ-ਸ਼ਹਿਰੀ ਰੂਟਾਂ ’ਤੇ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਇਸੇ ਤਰ੍ਹਾਂ ਡਿਪੂ ਨੰਬਰ 1 ਤੋਂ ਲੰਬੇ ਰੂਟ ਦੀਆਂ ਬੱਸਾਂ ਚੱਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 18 ਨਵੰਬਰ ਤੱਕ ਨਹੀਂ ਮਿਲੇਗੀ ਪਲੇਟਫਾਰਮ ਟਿਕਟ
NEXT STORY