ਲੁਧਿਆਣਾ,(ਅਨਿਲ)- ਨੈਸ਼ਨਲ ਹਾਈਵੇ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ 'ਤੇ ਵਿਚ ਵਾਹਨ ਦੀ ਪਰਚੀ ਕਟਵਾਉਣ ਲਈ ਅੱਜ ਤੋਂ ਵਾਹਨ ਚਾਲਕਾਂ ਨੂੰ ਲੰਬੀਆਂ ਲਾਈਨਾਂ 'ਚ ਗੱਡੀ ਖੜ੍ਹੀ ਕਰ ਕੇ ਉਡੀਕ ਨਹੀਂ ਕਰਨੀ ਪਵੇਗੀ।
ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਨੇ 'ਮਾਈ ਫਾਸਟੈਗ' ਅਤੇ 'ਫਾਸਟੈਗ ਪਾਰਟਨਰ' ਨਾਮੀ ਦੋ ਮੋਬਾਇਲ ਐਪ ਸ਼ੁਰੂ ਕੀਤੇ ਹਨ, ਜਿਸ ਕਾਰਨ ਫਾਸਟੈਗ ਦੀ ਸਹੂਲਤ ਵਾਲੇ ਵਾਹਨ ਚਾਲਕ ਆਪਣੇ ਵਾਹਨ ਫਾਸਟੈਗ ਲਾਈਨ ਵਿਚ ਲਾਉਣਗੇ ਅਤੇ ਜਿਨ੍ਹਾਂ ਵਾਹਨਾਂ 'ਤੇ ਫਾਸਟੈਗ ਦਾ ਲੋਗੋ ਲੱਗਾ ਹੋਵੇਗਾ, ਉਹ ਵਾਹਨ ਬਿਨਾਂ ਰੁਕੇ ਟੋਲ ਪਲਾਜ਼ਾ ਤੋਂ ਨਿਕਲ ਜਾਵੇਗਾ, ਜਦੋਂ ਕਿ ਵਾਹਨ ਚਾਲਕ ਉਸ ਸਟਿੱਕਰ ਨੂੰ ਆਪਣੇ ਫਰੰਟ ਸ਼ੀਸ਼ੇ 'ਤੇ ਲਾ ਕੇ ਰੱਖਣਗੇ ਅਤੇ ਜਦੋਂ ਵਾਹਨ ਟੋਲ ਪਲਾਜ਼ਾ ਵਿਚੋਂ ਨਿਕਲੇਗਾ ਤਾਂ ਉਥੇ ਲੱਗੇ ਸੈਂਸਰ ਉਸ ਸਟਿੱਕਰ ਨੂੰ ਸਕੈਨ ਕਰ ਕੇ ਵਾਹਨ ਨੂੰ ਅੱਗੇ ਜਾਣ ਦੇਣਗੇ, ਜਦੋਂਕਿ ਐੱਨ. ਐੱਚ. ਆਈ. ਦੇ ਨੈਸ਼ਨਲ ਹਾਈਵੇ 'ਤੇ ਜਿੰਨੇ ਵੀ ਟੋਲ ਪਲਾਜ਼ਾ ਬੈਰੀਅਰ ਸਥਾਪਤ ਹਨ, ਉਨ੍ਹਾਂ ਸਾਰਿਆਂ ਵਿਚ ਫਾਸਟੈਗ ਦੀ ਸਹੂਲਤ ਚੱਲ ਰਹੀ ਹੈ। ਇਸ ਫਾਸਟੈਗ ਲਈ ਐੱਨ. ਐੱਨ. ਆਈ. ਨੇ ਦੇਸ਼ ਦੇ ਕਈ ਸਰਕਾਰੀ ਬੈਂਕਾਂ ਦੇ ਨਾਲ ਟਾਈਅਪ ਕੀਤਾ ਹੋਇਆ ਹੈ, ਕਿਉਂਕਿ ਬੈਂਕਾਂ ਵਿਚ ਫਾਸਟੈਗ ਪੈਸੇ ਦੀ ਵਸੂਲੀ ਕੀਤੀ ਜਾਵੇਗੀ ਅਤੇ ਵਾਹਨ ਚਾਲਕ ਆਪਣੇ ਵਾਹਨ ਦੇ ਪੈਸੇ ਬੈਂਕ ਵਿਚ ਹੀ ਜਮ੍ਹਾ ਕਰਵਾ ਸਕਦੇ ਹਨ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਟੋਲ ਪਲਾਜ਼ਾ ਬੈਰੀਅਰ 'ਤੇ ਵਾਹਨ ਚਾਲਕਾਂ ਦਾ ਘੱਟ ਸਮਾਂ ਲੱਗੇਗਾ ਅਤੇ ਟੋਲ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਵਿਚ ਕਮੀ ਆਵੇਗੀ।
ਕੀ ਕਹਿੰਦੇ ਹਨ ਟੋਲ ਪਲਾਜ਼ਾ ਦੇ ਸਹਾਇਕ ਮੈਨੇਜਰ
ਜਦੋਂ ਇਸ ਸਬੰਧੀ ਟੋਲ ਪਲਾਜ਼ਾ ਲਾਡੋਵਾਲ ਦੇ ਸਹਾਇਕ ਮੈਨੈਜਰ ਦਿਨੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਟੋਲ 'ਤੇ ਅਜੇ ਤੱਕ ਆਟੋਮੈਟਿਕ ਫਾਸਟੈਗ ਦੀ ਸਹੂਲਤ ਨਹੀਂ ਹੈ, ਜਦੋਂ ਕਿ ਸਾਡੇ ਇਥੇ ਇਹ ਸਹੂਲਤ ਸ਼ੁਰੂ ਹੋਣ ਵਿਚ 2-3 ਮਹੀਨੇ ਦਾ ਸਮਾਂ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਡੇ ਟੋਲ 'ਤੇ ਫਾਸਟੈਗ ਦੇ ਕਰੀਬ 200 ਵਾਹਨ ਹਨ, ਜੋ ਜ਼ਿਆਦਾਤਰ ਹੈਵੀ ਵਾਹਨਾਂ ਵਿਚ ਚੱਲ ਰਹੇ ਹਨ, ਜਦੋਂਕਿ ਫਾਸਟੈਗ ਦੀ ਸਹੂਲਤ ਮੈਨੁਅਲ ਹੈ, ਜੋ ਜਲਦ ਹੀ ਕੰਪਨੀ ਵੱਲੋਂ ਮੁਕੰਮਲ ਹੋ ਜਾਵੇਗੀ।
ਢੋਲੇਵਾਲ ਪੁਲ 'ਤੇ ਗਲਤ ਸਾਈਡ ਜਾ ਰਹੀ ਬੱਸ ਨੇ 4 ਕਾਰਾਂ ਨੂੰ ਮਾਰੀ ਟੱਕਰ
NEXT STORY