ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-17 ਸਥਿਤ ਪਰੇਡ ਗਰਾਊਂਡ ’ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਲਈ ਪੁਲਸ ਨੇ ਟ੍ਰੈਫਿਕ ਡਾਇਵਰਟ ਕਰ ਕੇ ਕੁੱਝ ਅਹਿਮ ਸੜਕਾਂ ਨੂੰ ਪ੍ਰੋਗਰਾਮ ਖ਼ਤਮ ਹੋਣ ਤੱਕ ਬੰਦ ਕੀਤਾ ਹੈ। ਐਡਵਾਈਜ਼ਰੀ ਅਨੁਸਾਰ ਸੈਕਟਰ-16/17/22/23 ਤੋਂ 22/ਏ ਗੁਰਦਿਆਲ ਸਿੰਘ ਪੈਟਰੋਲ ਪੰਪ ਨੇੜੇ ਛੋਟਾ ਚੌਂਕ, ਸੈਕਟਰ-16/17 ਡਿਵਾਈਡਿੰਗ ਰੋਡ ਤੋਂ ਜਨ ਮਾਰਗ ਸੈਕਟਰ-16/17/22/23 ਚੌਂਕ ਤੱਕ, ਸੈਕਟਰ-17 ਪੁਰਾਣੀ ਅਦਾਲਤ ਤੋਂ ਸੈਕਟਰ-17 ਪਿੱਛੇ ਸ਼ਿਵਾਲਿਕ ਹੋਟਲ ਤੱਕ ਤੇ ਸੈਕਟਰ-16/23 ਛੋਟਾ ਚੌਂਕ ਤੋਂ ਕ੍ਰਿਕਟ ਸਟੇਡੀਅਮ ਚੌਂਕ ਤੱਕ ਰਸਤਾ ਬੰਦ ਰਹੇਗਾ।
ਡਾਇਵਰਸ਼ਨ : ਉਦਯੋਗ ਪੱਥ (ਸੈਕਟਰ-16/17/22/23 ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ), ਪੁਰਾਣੀ ਜ਼ਿਲ੍ਹਾ ਅਦਾਲਤ ਤੋਂ ਸ਼ਿਵਾਲਿਕ ਹੋਟਲ, ਲਿਓਨ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ, ਸੈਕਟਰ-22/23 ਲਾਈਟ ਪੁਆਇੰਟ ਤੋਂ ਸੈਕਟਰ-16/17-22/23 ਤੇ ਸੈਕਟਰ-16/23 ਛੋਟਾ ਚੌਂਕ ਤੋਂ ਕ੍ਰਿਕਟ ਸਟੇਡੀਅਮ ਚੌਂਕ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅੱਜ ਹੋਣਗੇ ਵੱਡੇ ਐਲਾਨ! ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ CM ਮਾਨ ਨੇ...
ਇਹ ਰੂਟ ਅਪਣਾਓ
ਪਰੇਡ ਗਰਾਊਂਡ ਜਾਣ ਲਈ ਆਈ. ਐੱਸ. ਬੀ. ਟੀ. ਚੌਂਕ ਤੋਂ 17/18 ਲਾਈਟ ਪੁਆਇੰਟ ਤੋਂ ਜਾਓ। ਇਸੇ ਤਰ੍ਹਾਂ ਸੈਕਟਰ-17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ-18/19 ਤੋਂ ਆਉਣ ਵਾਲਾ ਟ੍ਰੈਫਿਕ ਆਈ. ਐੱਸ. ਬੀ. ਟੀ. ਚੌਂਕ ਵੱਲ ਸਵੇਰੇ 9 ਤੋਂ 10.30 ਵਜੇ ਤੱਕ ਡਾਇਵਰਟ ਕੀਤਾ ਜਾਵੇਗਾ। ਇਸ ਰੂਟ ’ਤੇ ਬੱਸਾਂ ਚੱਲਣਗੀਆਂ।
ਇੱਥੇ ਕਰੋ ਪਾਰਕਿੰਗ
ਸੈਕਟਰ-22ਏ ਬਾਜ਼ਾਰ ’ਚ ਦੁਕਾਨਾਂ ਸਾਹਮਣੇ ਸਵੇਰੇ ਪਾਰਕਿੰਗ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਵਿਸ਼ੇਸ਼ ਤੌਰ ’ਤੇ ਸੱਦੇ ਗਏ ਲੋਕ ਕ੍ਰਿਕਟ ਸਟੇਡੀਅਮ ਚੌਕ ਰਾਹੀਂ ਵਾਹਨਾਂ ਨੂੰ ਸੈਕਟਰ-22/ਏ ਪਾਰਕਿੰਗ ਏਰੀਆ ਸਾਹਮਣੇ ਪਾਰਕ ਕਰਨਗੇ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਗਲੇ 3 ਘੰਟੇ ਬੇਹੱਦ ਭਾਰੀ! ਪੂਰੇ ਪੰਜਾਬ 'ਚ ALERT ਜਾਰੀ, ਐਮਰਜੈਂਸੀ ਹੋਣ 'ਤੇ...
ਬੱਸਾਂ ਦੀ ਐਂਟਰੀ
ਹਰਿਆਣਾ, ਪੰਜਾਬ, ਹਿਮਾਚਲ ਸਣੇ ਹੋਰ ਥਾਵਾਂ ਤੋਂ ਸੈਕਟਰ-17 ਬੱਸ ਸਟੈਂਡ ਲਈ ਬੱਸਾਂ ਨੂੰ ਸੈਕਟਰ-22 ਸਥਿਤ ਬਿਜਵਾੜਾ ਚੌਂਕ ਤੋਂ ਬੱਸ ਸਟੈਂਡ ਚੌਂਕ, ਹਿਮਾਲਿਆ ਮਾਰਗ ਤੋਂ ਹੋ ਕੇ ਪਿਕਾਡਲੀ ਚੌਂਕ ਤੋਂ ਸੈਕਟਰ-22 ਗੁਰਦਿਆਲ ਪੈਟਰੋਲ ਪੰਪ ਨਾਲ ਲੱਗਦੇ ਛੋਟੇ ਚੌਂਕ ਰਾਹੀਂ ਜਾਣਾ ਪਵੇਗਾ।
ਸਹਿਯੋਗ ਦੀ ਅਪੀਲ
ਆਮ ਜਨਤਾ ਪਰੇਡ ਗਰਾਊਂਡ ’ਚ ਸਵੇਰੇ ਸਾਢੇ 9 ਵਜੇ ਤੱਕ ਰੁਕੇ। ਵਿਸ਼ੇਸ਼ ਸੱਦੇ ਵਾਲੇ ਵਿਅਕਤੀ ਗੇਟ ਨੰ. 4, 6, 7, ਲੋਕ 8, 9, 10 ਤੇ ਮੀਡੀਆ ਗੇਟ-5 ਰਾਹੀਂ ਦਾਖ਼ਲ ਹੋ ਸਕਦੀ ਹੈ। ਇਕ ਫੋਟੋ ਆਈ.ਡੀ. ਨਾਲ ਰੱਖੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦਾ ਅਕਾਲੀ ਫੂਲਾ ਸਿੰਘ ਐੱਨ. ਆਰ. ਆਈ. ਨਿਵਾਸ ਪੁੱਜਣ 'ਤੇ ਨਿੱਘਾ ਸਵਾਗਤ
NEXT STORY