ਨਵਾਂਸ਼ਹਿਰ, (ਤ੍ਰਿਪਾਠੀ)- ਗੜ੍ਹਸ਼ੰਕਰ ਰੋਡ ਸਥਿਤ ਮਾਰਕੀਟ 'ਚ ਸਫ਼ਾਰੀ 'ਤੇ ਕੰਮਕਾਜ ਦੇ ਸਿਲਸਿਲੇ 'ਚ ਆਏ ਐੱਨ.ਆਰ.ਆਈ. ਦੀ ਕਾਰ 'ਚੋਂ ਅਣਪਛਾਤੇ ਵਿਅਕਤੀ ਵੱਲੋਂ ਕਰੀਬ 3.5 ਲੱਖ ਰੁਪਏ ਦੀ ਵਿਦੇਸ਼ੀ ਤੇ 14 ਹਜ਼ਾਰ ਭਾਰਤੀ ਕਰੰਸੀ ਦੇ ਇਲਾਵਾ ਸੋਨੇ ਦੀ ਚੇਨ ਤੇ ਜ਼ਰੁਰੀ ਦਸਤਾਵੇਜ਼ ਵਾਲਾ ਬੈਗ ਚੋਰੀ ਕਰ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਐਡਵੋਕੇਟ ਮੇਜਰ ਜਰਨੈਲ ਸਿੰਘ ਨੇ ਦੱਸਿਆ ਕਿ ਰਿਸ਼ਤੇਦਾਰ ਆਜ਼ਾਦ ਸਿੰਘ ਸਹਾਦੜਾ ਜੋ ਪਿਛਲੇ ਕਰੀਬ 28 ਸਾਲਾਂ ਤੋਂ ਆਸਟਰੇਲੀਆ 'ਚ ਸੈਟਲ ਹੈ, ਕਰੀਬ ਇਕ ਹਫ਼ਤਾ ਪਹਿਲਾਂ ਉਨ੍ਹਾਂ ਦੇ ਕੋਲ ਆਇਆ ਸੀ। ਮੰਗਲਵਾਰ ਸਵੇਰੇ ਕਰੀਬ ਸਾਢੇ 11 ਵਜੇ ਉਹ ਦਫਤਰ ਦੇ ਕਰਮਚਾਰੀ ਨੂੰ ਨਾਲ ਲੈ ਕੇ ਉਸ ਦੀ ਸਫਾਰੀ ਵਿਚ ਉਕਤ ਮਾਰਕੀਟ ਗਏ। ਆਜ਼ਾਦ ਸਿੰਘ ਕਾਰ ਨੂੰ ਲਾਕ ਕਰ ਕੇ ਕੁਝ ਹੀ ਗਜ਼ ਦੀ ਦੂਰੀ 'ਤੇ ਸਥਿਤ ਦੁਕਾਨ 'ਤੇ ਗਿਆ ਸੀ। 10-15 ਮਿੰਟ ਮਗਰੋਂ ਜਦੋਂ ਉਹ ਵਾਪਸ ਆਇਆ ਤਾਂ ਕਾਰ ਦੀ ਸੀਟ 'ਤੇ ਰੱਖਿਆ ਬੈਗ, ਜਿਸ ਵਿਚ 6980 ਡਾਲਰ (ਕਰੀਬ 3.5 ਲੱਖ ਰੁਪਏ), 14 ਹਜ਼ਾਰ ਦੀ ਭਾਰਤੀ ਕਰੰਸੀ, 1 ਸੋਨੇ ਦੀ ਚੇਨ ਅਤੇ ਜ਼ਰੂਰੀ ਦਸਤਾਵੇਜ਼ ਸਨ, ਗਾਇਬ ਸਨ।
ਉਧਰ, ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਅਤੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕੀਤਾ।
ਚੋਰੀ ਕੱਟੇ ਜਾ ਰਹੇ ਨੇ ਬਾਂਸ, ਵਿਭਾਗ ਨੂੰ ਲੱਗ ਰਿਹੈ ਚੂਨਾ
NEXT STORY