ਸਮਰਾਲਾ (ਸੰਜੇ ਗਰਗ) : ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਰਵਾਸੀ ਭਾਰਤੀਆਂ ਦੇ ਦਿਲਾਂ ਅੰਦਰ ਆਪਣੀ ਮਿੱਟੀ ਨਾਲ ਪਿਆਰ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਹਨ ਕਿ ਉਹ ਵਿਦੇਸ਼ਾਂ ਵਿੱਚ ਤਰੱਕੀ ਅਤੇ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪੁੱਜ ਕੇ ਵੀ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ। ਸਮਰਾਲਾ ਨੇੜਲੇ ਪਿੰਡ ਢੰਡਾ ਵਾਸੀ ਚਰਨਜੀਤ ਸਿੰਘ ਢੰਡਾ 26 ਸਾਲ ਪਹਿਲਾਂ ਪਰਿਵਾਰ ਸਮੇਤ ਕੈਲਗਰੀ ਵਿਖੇ ਜਾ ਵੱਸੇ ਸਨ। ਉਨ੍ਹਾਂ ਨੇ ਪੰਜਾਬ ਅੰਦਰ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਆਪਣੇ ਜੱਦੀ ਪਿੰਡ ਢੰਡਾ ਵਿਖੇ ਲੱਖਾਂ ਰੁਪਏ ਖ਼ਰਚ ਕਰਦੇ ਹੋਏ ਕਰੀਬ ਡੇਢ ਏਕੜ ਜ਼ਮੀਨ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਲਈ ‘ਸਾਂਝਾ ਘਰ’ ਦੀ ਸਥਾਪਨਾ ਕਰਕੇ ਇਕ ਨਵੀਂ ਮਿਸਾਲ ਪੇਸ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਕੋਰੋਨਾ ਦੇ ਨਵੇਂ ਸਟਰੇਨ 'UK ਵੇਰੀਐਂਟ' ਦੀ ਪੁਸ਼ਟੀ, 8 ਗੁਣਾ ਤੇਜ਼ੀ ਨਾਲ ਫੈਲ ਰਿਹੈ
ਸਮਰਾਲਾ ਸ਼ਹਿਰ ਤੋਂ ਕਰੀਬ 8 ਕਿਲੋਮੀਟਰ ਦੂਰ ਸਰਹਿੰਦ ਨਹਿਰ ਦੇ ਕਿਨਾਰੇ ਬਣਾਏ ਗਏ ਇਸ ‘ਸਾਂਝੇ ਘਰ’ ਵਿੱਚ ਅਧੁਨਿਕ ਸਹੂਲਤਾਂ ਦੇ ਨਾਲ-ਨਾਲ ਕੁਦਰਤੀ ਵਾਤਾਵਰਣ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ, ਤਾਂ ਜੋ ਇੱਥੇ ਆਉਣ ਵਾਲਾ ਹਰੇਕ ਇਨਸਾਨ ਸਕੂਨ ਅਤੇ ਸ਼ਾਂਤੀ ਦੇ ਕੁੱਝ ਪਲ ਇੱਥੇ ਬਿਤਾਉਂਦਾ ਹੋਇਆ ਭੱਜਦੌੜ ਵਾਲੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕੇ। ਇਸ 'ਸਾਂਝੇ ਘਰ' ਬਾਰੇ ਗੱਲਬਾਤ ਕਰਦੇ ਹੋਏ ਪਰਵਾਸੀ ਭਾਰਤੀ ਚਰਨਜੀਤ ਸਿੰਘ ਢੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਢੰਡਾ ਅਤੇ ਬੱਚਿਆਂ ਦੀ ਇਹ ਸੋਚ ਸੀ ਕਿ ਪੰਜਾਬ ਵਿੱਚ ਖ਼ਤਮ ਹੋ ਰਹੇ ਸਾਂਝੇ ਘਰਾਂ ਦੇ ਕਲਚਰ ਨੂੰ ਮੁੜ ਸੰਜੀਵ ਕੀਤਾ ਜਾਵੇ।
ਸਮਾਜ ਵਿੱਚ ਆ ਰਹੇ ਵਖਰੇਵਿਆਂ ਨੂੰ ਦੂਰ ਕਰਨ ਲਈ ਇੱਕ ਅਜਿਹੇ ਘਰ ਦੀ ਸਥਾਪਨਾ ਕੀਤੀ ਜਾਵੇ, ਜਿੱਥੇ ਕਿ ਹਰ ਵਰਗ ਦੇ ਲੋਕ ਪਰਿਵਾਰਾਂ ਸਮੇਤ ਆ ਕੇ ਹੋਰ ਲੋਕਾਂ ਨੂੰ ਸਮਾਜ ਅੰਦਰ ਖ਼ਤਮ ਹੋ ਰਹੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰ ਸਕਣ।
ਸਿਰਫ ਇਸੇ ਸੁਫ਼ਨੇ ਨੂੰ ਲੈ ਕੇ ਉਨ੍ਹਾਂ ਨੇ ਇਸ ‘ਸਾਂਝੇ ਘਰ’ ਦੀ ਸਥਾਪਨਾ ਕਰਦੇ ਹੋਏ ਇੱਥੇ ਆਉਣ ਵਾਲੇ ਲੋਕਾਂ ਲਈ ਸਾਂਝੀ ਰਸੋਈ ਸਮੇਤ ਕਈ ਤਰਾਂ ਦੀਆਂ ਚੀਜ਼ਾਂ ਦਾ ਨਿਰਮਾਣ ਕਰਵਾਇਆ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਹੁਣ ਇੱਥੇ ਬਾਂਸਾਂ ਨਾਲ ਕਈ ਛੋਟੇ-ਛੋਟੇ ਘਰ ਵੀ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਕਿ ਲੋਕ ਕੁੱਝ ਦਿਨ ਠਹਿਰ ਵੀ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਮਗਰੋਂ ਹੁਣ 'ਹਰਸਿਮਰਤ ਬਾਦਲ' ਨੂੰ ਹੋਇਆ 'ਕੋਰੋਨਾ', ਖ਼ੁਦ ਨੂੰ ਘਰ 'ਚ ਕੀਤਾ ਇਕਾਂਤਵਾਸ
18 ਅ੍ਰਪੈਲ ਨੂੰ ਲੋਕ ਸਮਰਪਿਤ ਹੋਵੇਗਾ ‘ਸਾਂਝਾ ਘਰ’
ਚਰਨਜੀਤ ਸਿੰਘ ਢੰਡਾ ਨੇ ਦੱਸਿਆ ਕਿ 18 ਅ੍ਰਪੈਲ ਨੂੰ ਇਹ ਸਾਂਝਾ ਘਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਅਤੇ ਇਸ ਦੀ ਸਾਂਭ-ਸੰਭਾਲ ਲਈ ਇੱਕ ਸਾਂਝੀ ਕਮੇਟੀ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਘਰ ਸਭ ਦਾ ਆਪਣਾ ਹੋਵੇਗਾ ਅਤੇ ਕੋਈ ਵੀ ਵਿਅਕਤੀ ਇੱਥੇ ਇੱਕਲਾ ਜਾਂ ਪਰਿਵਾਰ ਸਮੇਤ ਆ ਸਕਦਾ ਹੈ। ਇੱਥੇ ਬਣਾਈ ਗਈ ਸਾਂਝੀ ਰਸੋਈ ਵਿੱਚ ਇੱਥੇ ਆਉਣ ਵਾਲੇ ਪਰਿਵਾਰ ਖ਼ੁਦ ਆਪਣੀ ਪਸੰਦ ਦਾ ਖਾਣਾ ਵੀ ਬਣਾ ਸਕਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ ਟੈਸਟ' ਦੀ ਰਿਪੋਰਟ ਨੂੰ ਲੈ ਕੇ ਜਾਰੀ ਕੀਤੇ ਗਏ ਇਹ ਹੁਕਮ
ਸਾਂਝੇ ਘਰ ਵਿੱਚ ਨਹੀਂ ਹੋਵੇਗਾ ਮਹਿਮਾਨ ਨਿਵਾਜ਼ੀ ਦਾ ਕਲਚਰ
ਢੰਡਾ ਨੇ ਦੱਸਿਆ ਕਿ ਸਾਂਝੇ ਘਰ ਵਿੱਚ ਕਿਸੇ ਲਈ ਵੀ ਮਹਿਮਾਨ ਨਿਵਾਜ਼ੀ ਦਾ ਕਲਚਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇੱਥੇ ਇਹ ਕਲਚਰ ਪੈਦਾ ਕੀਤਾ ਜਾਵੇਗਾ ਕਿ ਆਉਣ ਵਾਲਾ ਹਰੇਕ ਵਿਅਕਤੀ ਇਸ ਨੂੰ ਖ਼ੁਦ ਦਾ ਘਰ ਸਮਝਦੇ ਹੋਏ ਇਸ ਦੀ ਸੰਭਾਲ ਲਈ ਆਪਣਾ ਇਸ ਤਰ੍ਹਾਂ ਯੋਗਦਾਨ ਪਾਵੇ, ਜਿਵੇਂ ਉਹ ਆਪਣੇ ਘਰ ਦੀ ਦੇਖ-ਰੇਖ ਲਈ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਚੁਗਾਠ ਲਾਉਣੀ ਕਿਉਂ ਭੁੱਲ ਗਿਆ ਸੀ ਮਿਸਤਰੀ, ਸੁਣੋ ਮਕਾਨ ਮਾਲਕ ਤੇ ਮਿਸਤਰੀ ਦੀ ਜ਼ੁਬਾਨੀ (ਵੀਡੀਓ)
NEXT STORY