ਜਲੰਧਰ (ਮਹੇਸ਼ ਖੋਸਲਾ)- ਪ੍ਰਧਾਨ ਸੋਹਣ ਸਿੰਘ ਟਿਵਾਣਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਕੋਟ ਕਲਾਂ (ਜਲੰਧਰ) ਦਾ 10ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ 2 ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਕਬੱਡੀ ਖੇਡ ਪ੍ਰੇਮੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਟੂਰਨਾਮੈਂਟ ਦੀਆਂ ਮੁੱਖ ਪ੍ਰਬੰਧਕ ਸ਼ਖਸੀਅਤਾਂ ਵਿਦੇਸ਼ ਤੋਂ ਪੁੱਜ ਚੁੱਕੀਆਂ ਹਨ। ਟੂਰਨਾਮੈਂਟ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਲੱਬ ਦੇ ਆਰਗੇਨਾਈਜ਼ਿੰਗ ਸੈਕਟਰੀ ਬਲਜੀਤ ਸਿੰਘ ਜੱਗੀ ਟਿਵਾਣਾ ਵੱਲੋਂ ਕੀਤੀ ਜਾਵੇਗੀ।
ਟੂਰਨਾਮੈਂਟ 'ਚ ਕਬੱਡੀ ਓਪਨ (41 ਹਜ਼ਾਰ ਤੇ 31 ਹਜ਼ਾਰ) ਤੋਂ ਇਲਾਵਾ 80 ਕਿਲੋ, 68 ਕਿਲੋ, 58 ਕਿਲੋ ਤੇ 48 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕੁੜੀਆਂ ਦੀ ਕਬੱਡੀ ਤੇ ਐਥਲੈਟਿਕਸ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ। ਸਾਰੀਆਂ ਜੇਤੂ ਟੀਮਾਂ ਨੂੰ ਭਾਰੀ ਨਕਦ ਰਾਸ਼ੀ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਪ੍ਰਧਾਨ ਸੋਹਣ ਸਿੰਘ ਟਿਵਾਣਾ ਅਤੇ ਬਲਜੀਤ ਸਿੰਘ ਜੱਗੀ ਟਿਵਾਣਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਮੁੱਖ ਸਹਿਯੋਗੀਆਂ 'ਚ ਖਜ਼ਾਨਚੀ ਅਮਰੀਕ ਸਿੰਘ, ਸੰਤੋਖ ਸਿੰਘ, ਇੰਦਰ ਸਿੰਘ, ਗੁਰਦੇਵ ਸਿੰਘ, ਐੱਚ. ਐੱਸ. ਢਿੱਲੋਂ, ਸੁਖਵਿੰਦਰ ਸਿੰਘ ਬਾਂਸਲ, ਜੋਤਾ ਟਿਵਾਣਾ, ਬਲਬੀਰ ਸਿੰਘ ਪੰਚ. ਡਾ. ਬਲਵੰਤ ਸਿੰਘ ਟਿਵਾਣਾ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਯੂ. ਕੇ., ਅਮਨ ਟਿਵਾਣਾ ਅਮਰੀਕਾ, ਇੰਦਰ ਸਿੰਘ ਸ਼ਾਹ, ਅਵਤਾਰ ਸਿੰਘ, ਸਰਬਜੀਤ ਸਿੰਘ, ਹਰਭਜਨ ਸਿੰਘ, ਕਰਮ ਸਿੰਘ, ਅਮਰਜੀਤ ਸਿੰਘ ਨੰਨੂ ਆਦਿ ਸ਼ਾਮਲ ਹਨ।
ਵਾਹਨਾਂ ਦੀ ਵੱਧਦੀ ਗਿਣਤੀ 'ਚ ਉਲਝੀ ਟ੍ਰੈਫਿਕ ਵਿਵਸਥਾ
NEXT STORY