ਮੁੰਬਈ- ਮਾਡਲਾਂ ਅਤੇ ਫੈਸ਼ਨ ਪ੍ਰੇਮੀ ਮੁਟਿਆਰਾਂ ਨੂੰ ਜ਼ਿਆਦਾਤਰ ਸ਼ਾਰਟ ਡ੍ਰੈਸਿਜ਼ ਪਸੰਦ ਹੁੰਦੀਆਂ ਹਨ। ਸ਼ਾਰਟ ਡ੍ਰੈਸਿਜ਼ ਵਿਚ ਅੱਜਕੱਲ ਸ਼ਾਰਟ ਸਕਰਟ ਡਰੈੱਸ ਬਹੁਤ ਟਰੈਂਡ ਵਿਚ ਹੈ। ਇਸਦੀ ਖਾਸੀਅਤ ਇਹ ਹੈ ਕਿ ਇਹ ਕੰਪਲੀਟ ਡਰੈੱਸ ਹੁੰਦੀ ਹੈ ਅਤੇ ਮਾਡਲਾਂ ਚਾਹੁਣ ਤਾਂ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸਟਾਈਲ ਕਰ ਸਕਦੀਆਂ ਹਨ। ਇਨ੍ਹਾਂ ਡ੍ਰੈਸਿਜ਼ ਦੇ ਟਾਪ ਨੂੰ ਕਈ ਵਾਰ ਕਿਸੇ ਹੋਰ ਬਾਟਮ ਜਾਂ ਫਿਰ ਇਨ੍ਹਾਂ ਦੇ ਬਾਟਮ ਨਾਲ ਹੋਰ ਟਾਪ ਨੂੰ ਵੀ ਕੈਰੀ ਕੀਤਾ ਜਾ ਸਕਦਾ ਹੈ। ਸ਼ਾਰਟ ਸਕਰਟ ਡ੍ਰੈਸਿਜ਼ ਮਾਡਲਾਂ ਨੂੰ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੇ ਹਨ।
ਇਹ ਡ੍ਰੈਸਿਜ਼ ਨਾ ਸਿਰਫ ਫੈਸ਼ਨੇਬਲ ਹੁੰਦੇ ਹਨ ਸਗੋਂ ਵਰਸੇਟਾਈਲ ਵੀ ਹੁੰਦੇ ਹਨ, ਜੋ ਵੱਖ-ਵੱਖ ਮੌਕਿਆਂ ਲਈ ਸਟਾਲ ਕੀਤੇ ਜਾ ਸਕਦੇ ਹਨ। ਇਨ੍ਹਾਂ ਡ੍ਰੈਸਿਜ਼ ਵਿਚ ਮਾਡਲਾਂ ਨੂੰ ਜ਼ਿਆਦਾਤਰ ਬਲੈਕ, ਗੋਲਡਨ ਜਾਂ ਸਿਲਵਰ ਰੰਗ ਦੀ ਡਿਜ਼ਾਈਨਰ ਸ਼ਾਰਟ ਸਕਰਟ ਡ੍ਰੈਸਿਜ਼ ਪਸੰਦ ਆ ਰਹੇ ਹਨ। ਇਨ੍ਹਾਂ ਦੇ ਨਾਲ ਮੈਚਿੰਗ ਜਿਊਲਰੀ, ਅਸੈੱਸਰੀਜ਼ ਤੇ ਫੁੱਟਵੀਅਰ ਆਸਾਨੀ ਨਾਲ ਜਾਂਦੇ ਹਨ ਜੋ ਮਾਡਲਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ। ਮਾਡਲਾਂ ਸ਼ਾਰਟ ਸਕਰਟ ਡ੍ਰੈਸਿਜ਼ ਨੂੰ ਓਵਰਸਾਈਜ਼ ਬਲੇਜਰ, ਡੈਨਿਮ ਜੈਕੇਟ ਜਾਂ ਸ਼ਰੱਗ ਨਾਲ ਵੀ ਸਟਾਈਲ ਕਰ ਸਕਦੀਆਂ ਹਨ ਤਾਂ ਜੋ ਲੁਕ ਵਿਚ ਬੈਲੇਂਸ ਬਣਿਆ ਰਹੇ। ਜਿਵੇਂ ਡੈਨਿਮ ਮਿੰਨੀ ਸਕਰਟ ਨਾਲ ਵ੍ਹਾਈਟ ਸ਼ਰਟ ਅਤੇ ਲੈਦਰ ਜੈਕੇਟ ਮਾਡਲਾਂ ਅਤੇ ਮੁਟਿਆਰਾਂ ਨੂੰ ਇਕ ਟਰੈਂਡੀ ਲੁਕ ਦਿੰਦੀਆਂ ਹਨ।
ਲੈਦਰ, ਸੀਕਵਿਨ ਜਾਂ ਪਲੀਟਿਡ ਸ਼ਾਰਟ ਸਕਰਟ ਡ੍ਰੈਸਿਜ਼ ਮਾਡਲਾਂ ਦੀ ਪਸੰਦ ਬਣੀਆਂ ਹੋਈਆਂ ਹਨ। ਲੈਦਰ ਸ਼ਾਰਟ ਸਕਰਟ ਡ੍ਰੈਸਿਜ਼ ਉਨ੍ਹਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ ਜਦੋਂ ਕਿ ਸੀਵਕਿਨ ਸਕਰਟ ਡ੍ਰੈਸਿਜ਼ ਪਾਰਟੀ ਜਾਂ ਰੈੱਡ ਕਾਰਪੈੱਟ ਲਈ ਗਲੈਮਰਜ਼ ਟੱਚ ਜੋੜਦੇ ਹਨ। ਡੈਨਿਮ ਸ਼ਾਰਟ ਸਕਰਟ ਡ੍ਰੈਸਿਜ਼ ਨੂੰ ਮਾਡਲਾਂ ਅਤੇ ਮੁਟਿਆਰਾਂ ਸਨੀਕਰਸ ਜਾਂ ਸਲਿੰਗਬੈਕ ਹੀਲਸ ਨਾਲ ਕੈਜੂਅਲ ਲੁਕ ਲਈ ਪਸੰਦ ਕਰਦੀਆਂ ਹਨ। ਮਾਡਲਾਂ ਸ਼ਾਰਟ ਸਕਰਟ ਡ੍ਰੈਸਿਜ਼ ਨੂੰ ਸਟੇਟਮੈਂਟ ਅਸੈਸਰੀਜ਼ ਜਿਵੇਂ ਚੰਕੀ ਨੈਕਲੈੱਸ, ਹੂਪ ਈਅਰਰਿੰਗਸ ਜਾਂ ਡਿਜ਼ਾਈਨਰ ਹੈਂਡਬੈਗਸ ਨਾਲ ਸਟਾਈਲ ਕਰਦੀਆਂ ਹਨ। ਈਵਨਿੰਗ ਲੁਕ ਲਈ ਹਾਈ ਨੀ-ਲੈਂਥ ਬੂਟਸ ਜਾਂ ਸਟ੍ਰੈਪੀ ਹੀਲਸ ਵੀ ਇਨ੍ਹਾਂ ਡ੍ਰੈਸਿਜ਼ ਨੂੰ ਹੋਰ ਆਕਰਸ਼ਨ ਬਣਾਉਂਦੇ ਹਨ।
ਗਰਮੀਆਂ ਵਿਚ ਮਾਡਲਾਂ ਕਾਟਨ ਜਾਂ ਲਾਈਲੋਨ ਦੀ ਸ਼ਾਰਟ ਸਕਰਟ ਡ੍ਰੈਸਿਜ਼ ਨੂੰ ਸੈਂਡਲਾਂ ਜਾਂ ਸਨੀਕਰਸ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ ਅਤੇ ਵਿੰਟਰ ਵਿਚ ਲੇਅਰਿੰਗ ਨਾਲ ਸ਼ਾਰਟ ਸਕਰਟ ਡ੍ਰੈਸਿਜ਼ ਨੂੰ ਲਾਂਗ ਕੋਟਸ, ਸਕਾਰਫ ਜਾਂ ਬੂਟਸ ਨਾਲ ਜੋੜਿਆ ਜਾਂਦਾ ਹੈ ਜੋ ਉਨ੍ਹਾਂ ਨੂੰ ਸਟਾਈਲਿਸ਼ ਤੇ ਵਾਰਮ ਲੁਕ ਦਿੰਦੇ ਹਨ। ਸ਼ਾਰਟ ਸਕਰਟ ਡ੍ਰੈਸਿਜ਼ ਮਾਡਲਾਂ ਨੂੰ ਸਟਾਈਲਿਸ਼ ਲੁਕ ਦੇਣ ਵਿਚ ਬੇਹੱਦ ਪ੍ਰਭਾਵੀ ਹਨ ਕਿਉਂਕਿ ਇਹ ਵਰਸੇਟਾਈਲ, ਟਰੈਂਡੀ ਜਾਂ ਕਾਂਫੀਡੈਂਸ ਬੂਸਟਿੰਗ ਹਨ। ਸਹੀ ਅਸੈੱਸਰੀਜ਼, ਫੁੱਟਵੀਅਰ ਜਾਂ ਲੇਅਰਿੰਗ ਨਾਲ ਇਹ ਡ੍ਰੈਸਿਜ਼ ਹਰ ਮੌਕੇ ’ਤੇ ਮਾਡਲਾਂ ਨੂੰ ਅਟ੍ਰੈਕਟਿਵ ਅਤੇ ਪਰਫੈਕਟ ਦਿਖਣ ਵਿਚ ਮਦਦ ਕਰਦੇ ਹਨ।
ਸਾਵਧਾਨ ! ਇਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਨਾਲ ਮੌਤ ਦਾ ਖ਼ਤਰਾ 50 ਫ਼ੀਸਦੀ ਵੱਧ, AHA ਦੀ ਡਰਾਉਣੀ ਚਿਤਾਵਨੀ
NEXT STORY