ਗੋਰਾਇਆ (ਮੁਨੀਸ਼)- ਗੋਰਾਇਆ ਵਿਖੇ ਇਕ ਐੱਨ. ਆਰ. ਆਈ. ਆਪਣੀ ਗੱਡੀ ਹੇਠਾਂ ਮੋਟਰਸਾਈਕਲ ਨੂੰ ਕਈ ਕਿਲੋਮੀਟਰ ਤੱਕ ਘੜੀਸਦਾ ਹੀ ਲੈ ਗਿਆ। ਜਿਸ ਨਾਲ ਜਿੱਥੇ ਦੋ ਮੋਟਰਸਾਈਕਲ ਸਵਾਰ ਜ਼ਖ਼ਮੀ ਹੋਏ ਹਨ, ਉਥੇ ਹੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਸਾਰੇ ਹਾਦਸੇ ਦੀ ਇਕ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ, ਜਿਸ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਗੋਰਾਇਆ ਦੇ ਹੋਟਲ ਸਟੇਲਾ ਤੋਂ ਪਿੱਛੋਂ ਹੀ ਇਕ ਇੰਡੀਕਾ ਕਾਰ ਸਵਾਰ ਐੱਨ. ਆਰ. ਆਈ. ਮੋਟਰਸਾਈਕਲ ਨੂੰ ਸੜਕ 'ਤੇ ਹੀ ਆਪਣੀ ਗੱਡੀ ਦੇ ਅੱਗੇ ਘੜੀਸਦਾ ਹੋਇਆ ਗੋਰਾਇਆ ਮੁੱਖ ਚੌਂਕ ਤੱਕ ਲੈ ਗਿਆ। ਇਸ ਦੌਰਾਨ ਸੜਕ 'ਤੇ ਚੰਗਿਆੜੀਆਂ ਵੀ ਨਿਕਲ ਰਹੀਆਂ ਸਨ ਪਰ ਐੱਨ. ਆਰ. ਆਈ. ਵੱਲੋਂ ਕਾਰ ਨਹੀਂ ਰੋਕੀ ਗਈ।

ਇਹ ਵੀ ਪੜ੍ਹੋ : ਗੋਰਾਇਆ 'ਚ ਵੱਡਾ ਹਾਦਸਾ, ਗੋਲ਼ੀ ਵਾਂਗ ਛੂਕਦੀ ਆਈ ਸਕੋਡਾ ਕਾਰ ਨੇ ਉਡਾ 'ਤੀਆਂ ਸ਼ੋਅਰੂਮ ਦੇ ਬਾਹਰ ਖੜ੍ਹੀਆਂ ਗੱਡੀਆਂ
ਮੌਕੇ ਉਤੇ ਰਾਹਗੀਰਾਂ ਅਤੇ ਪੁਲਸ ਦੀ ਮਦਦ ਨਾਲ ਗੱਡੀ ਨੂੰ ਰੋਕਿਆ ਗਿਆ ਅਤੇ ਕਾਰ ਹੇਠੋਂ ਮੋਟਰਸਾਈਕਲ ਨੂੰ ਕੱਢਿਆ ਗਿਆ ਪਰ ਮੋਟਰਸਾਈਕਲ ਸਵਾਰ ਪਿੱਛੇ ਹੀ ਜ਼ਖ਼ਮੀ ਹਾਲਤ ਵਿੱਚ ਡਿੱਗੇ ਹੋਏ ਸਨ। ਜ਼ਖ਼ਮੀਆਂ ਨੂੰ ਐੱਸ. ਐੱਸ. ਐੱਫ਼. ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਫਿਲੌਰ ਵਿੱਚ ਦਾਖ਼ਲ ਕਰਵਾਇਆ ਹੈ। ਐੱਸ. ਐੱਸ. ਐੱਫ਼. ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਰਾਹਗੀਰ ਤੋਂ ਮਿਲੀ ਸੂਚਨਾ ਅਨੁਸਾਰ ਸੜਕ ਸੁਰੱਖਿਆ ਫੋਰਸ ਟੀਮ ਨੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਵੇਖਿਆ ਕਿ ਦੋ ਮੋਟਰਸਾਈਕਲ ਸਵਾਰ ਜੋਕਿ ਹੋਟਲ ਸਟੇਲਾ ਦੇ ਸਾਹਮਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲੇ।

ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਜ਼ਖ਼ਮੀਆਂ ਦਾ ਨਾਮ ਸੁਰਿੰਦਰ ਸਿੰਘ ਪੁੱਤਰ ਸੋਹਨ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਜੋਕਿ ਦੋਵੇਂ ਗੁਰਾਇਆ ਤੋਂ ਆ ਰਹੇ ਸਨ, ਜਿਸ ਨੂੰ ਕਿ ਇਕ ਤੇਜ਼ ਰਫ਼ਤਾਰ ਟਾਟਾ ਇੰਡੀਕਾ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਤੇਜ਼ ਰਫ਼ਤਾਰ ਕਾਰ ਨੂੰ ਡਰਾਈਵਰ ਅਜੈਬ ਸਿੰਘ ਪੁੱਤਰ ਨਿਰੰਜਨ ਸਿੰਘ ਬਾਸੀ ਫਗਵਾੜਾ ਚਲਾ ਰਿਹਾ ਸੀ, ਜੋ ਇੰਗਲੈਡ ਤੋਂ ਆਇਆ ਹੈ। ਦੱਸਿਆ ਜਾ ਰਿਹਾ ਹੈ ਉਸ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ। ਇਸ ਗੱਡੀ ਵਿੱਚ ਦੂਜਾ ਵਿਅਕਤੀ ਤੀਰਥ ਸਿੰਘ ਪੁੱਤਰ ਪਾਖਰ ਸਿੰਘ ਪਿੰਡ ਚਚਰਾੜੀ, ਜ਼ਿਲ੍ਹਾ ਜਲੰਧਰ ਦਾ ਵੀ ਸਵਾਰ ਸੀ। ਟੀਮ ਨੇ ਮੌਕੇ 'ਤੇ ਪਬਲਿਕ ਦੀ ਸਹਾਇਤਾ ਨਾਲ ਸਰਕਾਰੀ ਗੱਡੀ ਰਾਹੀਂ ਦੋਵੇਂ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ। ਅਗਲੀ ਕਾਰਵਾਈ ਥਾਣਾ ਗੋਰਾਇਆ ਤੋਂ ਏ. ਐੱਸ. ਏ. ਬਾਵਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ।






ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਤੀ ਅਤੇ ਸੱਸ ਤੋਂ ਦੁੱਖੀ ਹੋ ਕੇ ਔਰਤ ਨੇ ਪੀਤਾ ਜ਼ਹਿਰ
NEXT STORY