ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਦੇ ਪਿੰਡ ਉੱਭਾ 'ਚ ਸੀਵਰੇਜ ਦੀਆਂ ਪਾਈਪਾਂ ਲੀਕੇਜ ਹੋਣ 'ਤੇ ਗੰਦਾ ਪਾਣੀ ਵਾਟਰ ਵਰਕਸ ਦੀਆਂ ਪਾਈਪਾਂ 'ਚ ਮਿਲਣ 'ਤੇ ਇਸ ਪਿੰਡ 'ਚ ਡਾਇਰੀਆ ਦੀ ਬੀਮਾਰੀ ਫੈਲਣ ਕਾਰਨ ਹੁਣ 20 ਮਰੀਜ਼ਾਂ ਦੇ ਹੋਰ ਦਾਖਲ ਹੋਣ 'ਤੇ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਕੇ 280 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਆਦਮੀਆਂ ਅਤੇ ਔਰਤਾਂ ਦੀ ਗਿਣਤੀ ਵੱਧ ਪਾਈ ਗਈ ਹੈ, ਜਦੋਂ ਕਿ ਕਈ ਬੱਚੇ ਵੀ ਹਸਪਤਾਲਾਂ ਵਿਚ ਦਾਖਲ ਹਨ। ਇਹ ਮਰੀਜ਼ ਡਾਇਰੀਆ ਰੋਗ ਦੇ ਪੀੜਤ ਹੋਣ 'ਤੇ ਮਰੀਜ਼ਾਂ ਨੂੰ ਜ਼ਿਆਦਾ ਦਸਤ ਅਤੇ ਉਲਟੀਆਂ ਆ ਰਹੀਆਂ ਸਨ। ਕਈ ਮਰੀਜ਼ਾਂ ਦੀ ਹਾਲਤ ਕਾਫੀ ਤਰਸਯੋਗ ਹੋ ਗਈ ਹੈ। ਜਿਨ੍ਹਾਂ ਨੂੰ ਬਚਾਅ ਲਈ ਪ੍ਰਾਇਮਰੀ ਸਿਹਤ ਕੇਂਦਰ ਪਿੰਡ ਉੱਭਾ ਤੋਂ ਸਿਵਲ ਹਸਪਤਾਲ, ਮਾਨਸਾ ਲਿਆਂਦਾ ਗਿਆ। ਜਿਥੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਕੇ ਕਈ ਮਰੀਜ਼ਾਂ ਨੂੰ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਹੈ।
ਡਾਕਟਰਾਂ ਦੀ ਟੀਮ ਘਰ-ਘਰ ਜਾ ਕੇ ਮਰੀਜ਼ਾਂ ਦੀ ਕਰ ਰਹੀ ਜਾਂਚ : ਸਿਹਤ ਵਿਭਾਗ
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਡਾਇਰੀਆ ਦੇ ਗੰਭੀਰ ਮਰੀਜ਼ਾਂ ਨੂੰ ਸਿਵਲ ਹਸਪਤਾਲ, ਮਾਨਸਾ 'ਚ ਸਹੀ ਸਿਹਤ ਸੇਵਾਵਾਂ ਮੁਹੱਈਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਉੱਭਾ ਦੇ ਸਿਹਤ ਕੇਂਦਰ 'ਚ ਸਿਹਤ ਵਿਭਾਗ ਨੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਹਨ। ਇਸ ਦੇ ਨਾਲ ਡਾਕਟਰੀ ਟੀਮਾਂ ਵੱਲੋਂ ਘਰ-ਘਰ ਜਾ ਕੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਕਹਿਣਾ ਹੈ ਕਿ ਕਈ ਗੰਭੀਰ ਮਰੀਜ਼ਾਂ ਦੀਆਂ ਟੈਸਟ ਰਿਪੋਰਟਾਂ ਚੰਡੀਗੜ੍ਹ ਵਿਖੇ ਲੈਬ 'ਚ ਭੇਜੀਆਂ ਗਈਆਂ ਹਨ।
ਪੀਣ ਵਾਲੇ ਪਾਣੀ ਨੂੰ ਸਾਫ ਕਰਨ ਲਈ ਵੰਡੀਆਂ ਦਾ ਰਹੀਆਂ ਕਲੋਰੀਨ ਦੀਆਂ ਗੋਲੀਆਂ : ਡਾ. ਅਨੂਪ ਕੁਮਾਰ
ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਿੰਡ ਉੱਭਾ 'ਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਲਣ ਕਾਰਨ ਡਾਇਰੀਆ ਰੋਗ ਦੇ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਲਿਆਉਣ ਲਈ ਡਾਕਟਰੀ ਟੀਮਾਂ ਗਠਿਤ ਕਰ ਕੇ ਹਰ ਕੋਸ਼ਿਸ਼ ਜਾਰੀ ਹੈ। ਸਿਵਲ ਹਸਪਤਾਲ ਮਾਨਸਾ ਦੇ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਸਿਹਤ ਵਿਭਾਗ ਦੀਆਂ 2 ਟੀਮਾਂ ਵੱਲੋਂ ਡਾਇਰੀਆ ਰੋਗ ਦੇ ਮਰੀਜ਼ਾਂ ਨੂੰ ਅਤੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਪੀਣ ਵਾਲੇ ਪਾਣੀ ਨੂੰ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਰੋਜ਼ਾਨਾਂ ਸਵੇਰੇ ਸ਼ਾਮ ਵੰਡੀਆਂ ਜਾ ਰਹੀਆਂ ਹਨ । ਉਨ੍ਹਾਂ ਨੂੰ 20 ਲੀਟਰ ਪਾਣੀ 'ਚ 1 ਗੋਲੀ ਕਲੋਰੀਨ ਦੀ ਪਾਉਣ ਦੀ ਸਲਾਹ ਦਿੱਤੀ ਗਈ ਹੈ। ਪ੍ਰਾਇਮਰੀ ਸਿਹਤ ਕੇਂਦਰ ਪਿੰਡ ਉੱਭਾ ਦੇ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪਿੰਡ 'ਚ ਡਾਇਰੀਆ ਦੇ ਮਰੀਜ਼ ਲਗਾਤਾਰ ਆ ਰਹੇ ਹਨ। ਇਕ ਵਜੇ ਤੱਕ 20 ਮਰੀਜ਼ ਆਏ ਸਨ । ਜਿਨ੍ਹਾਂ 'ਚ 4 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ 'ਤੇ ਸਿਵਲ ਹਸਪਤਾਲ ਮਾਨਸਾ ਵਿਖੇ ਰੈਫਰ ਕੀਤੇ ਹਨ। ਇਸ ਬਾਰੇ ਸਾਰੇ ਦਿਨ ਦੀ ਮੁਕੰਮਲ ਰਿਪੋਰਟ ਸ਼ਾਮ ਨੂੰ 6 ਵਜੇ ਤਿਆਰ ਕੀਤੀ ਜਾਂਦੀ ਹੈ।
ਅਧਿਕਾਰੀਆਂ ਨੇ ਸੱਦੀ ਮੀਟਿੰਗ
ਇਸ ਮਸਲੇ ਨੂੰ ਲੈ ਕੇ ਅੱਜ ਸੋਮਵਾਰ ਨੂੰ ਸਿਹਤ ਵਿਭਾਗ, ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਸੁਪਰਡੈਂਟ ਆਫ ਇੰਜੀਨੀਅਰਿੰਗ, ਐੱਸ. ਡੀ. ਓਜ਼ ਅਤੇ ਸਬੰਧਿਤ ਹੋਰ ਅਮਲੇ ਦੀ ਮੀਟਿੰਗ ਸੱਦੀ ਗਈ ਹੈ, ਜਿਸ 'ਚ ਪਿੰਡ ਉੱਭਾ 'ਚ ਡਾਇਰੀਆ ਦੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਸੀਵਰੇਜ ਅਤੇ ਵਾਟਰ ਸਪਲਾਈ ਦੇ ਨਾਸਕ ਪ੍ਰਬੰਧਾਂ 'ਚ ਸੁਧਾਰ ਲਿਆਉਣ ਦਾ ਨਿਰਣਾ ਲਿਆ ਜਾਵੇਗਾ।
ਇਕ ਦਰਜਨ ਤੋਂ ਵੱਧ ਲੀਕੇਜ ਦੀ ਸਮੱਸਿਆ ਨੂੰ ਕੀਤਾ ਦੂਰ : ਜਲ ਸਪਲਾਈ ਮਹਿਕਮਾ
ਜਲ ਸਪਲਾਈ ਮਹਿਕਮੇ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੀ ਦੇਖ-ਰੇਖ 'ਚ ਮਹਿਕਮੇ ਦੇ ਕਾਮਿਆਂ ਨੇ ਸੀਵਰੇਜ ਦੀਆਂ ਪਾਈਪਾਂ ਦੀ ਸਥਿਤੀ 'ਚ ਸੁਧਾਰ ਲਿਆਂਦਾ ਹੈ ਅਤੇ ਸਾਫ-ਸੁਥਰਾ ਪੀਣ ਵਾਲਾ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆਂ ਕਰਵਾਉਣ ਲਈ ਹੋਰ ਯਤਨ ਤੇਜ਼ ਕੀਤੇ ਗਏ ਹਨ। ਸੀਵਰੇਜ ਦੀਆਂ ਪਾਈਪਾਂ 'ਚ ਇਕ ਦਰਜਨ ਤੋਂ ਵੱਧ ਲੀਕੇਜ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ।
ਇਤਿਹਾਸਕ ਨਗਰੀ 'ਚ ਸੀਵਰੇਜ ਦਾ ਬੁਰਾ ਹਾਲ, ਲੋਕ ਪ੍ਰੇੇਸ਼ਾਨ
ਤਲਵੰਡੀ ਸਾਬੋ, (ਮੁਨੀਸ਼)-ਇਤਿਹਾਸਕ ਨਗਰੀ ਤਲਵੰਡੀ ਸਾਬੋ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਾਇਆ ਗਿਆ ਸੀਵਰੇਜ ਸਿਸਟਮ ਸਹੂਲਤਾਂ ਦੀ ਜਗ੍ਹਾ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ।ਵਾਰ-ਵਾਰ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ, ਜਦੋਂ ਕਿ ਨਗਰ ਪੰਚਾਇਤ ਨੇ ਵੀ ਕਈ ਵਾਰ ਸੀਵਰੇਜ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਪੱਤਰ ਭੇਜ ਕੇ ਹੱਲ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਸ਼ਹਿਰ ਨੂੰ ਭਾਵੇਂ ਕਿ ਇਤਿਹਾਸਕ ਸ਼ਹਿਰ ਦਾ ਦਰਜਾ ਹੋਣ ਕਰ ਕੇ ਸ਼ਹਿਰ ਅੰਦਰ ਅਕਾਲੀ—ਭਾਜਪਾ ਸਰਕਾਰ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਇਆ ਗਿਆ ਸੀ ਪਰ ਸੀਵਰੇਜ ਸਿਸਟਮ ਲੋਕਾਂ ਲਈ ਪਿਛਲੇ ਕੁਝ ਸਮੇਂ ਦੌਰਾਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਤੇ ਸੀਵਰੇਜ ਬੋਰਡ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ।
ਹਾਦਸਿਆਂ ਦਾ ਸਬੱਬ ਬਣ ਰਹੀ ਹੈ ਸੰਗਤ ਰੋਡ
ਨਗਰ ਦੇ ਸੰਗਤ ਰੋਡ ਦੇ ਲੋਕ ਸੀਵਰੇਜ ਸਿਸਟਮ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਹਨ ਜਿਥੇ ਪਿਛਲੇ ਇਕ ਸਾਲ ਤੋਂ ਲਗਤਾਰ ਸੀਵਰੇਜ ਸਿਸਟਮ ਫੇਲ ਹੋਣ ਕਰ ਕੇ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ, ਜਿਸ ਨਾਲ ਸੜਕਾਂ ਵੀ ਬਿਲਕੁੱਲ ਟੁੱਟ ਚੁੱਕੀਆਂ ਹਨ। ਮੁਹੱਲਾ ਵਾਸੀ ਰੂਪਾ ਨੇ ਦੱਸਿਆ ਕਿ ਸੀਵਰੇਜ ਓਵਰਫਲੋਅ ਹੋਣ ਕਰ ਕੇ ਪਾਣੀ ਸੜਕਾਂ 'ਤੇ ਆ ਜਾਂਦਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਲੰਘਣ 'ਚ ਕਾਫੀ ਮੁਸ਼ਕਲ ਆਉਂਦੀ ਹੈ ਤੇ ਕਈ ਵਾਰ ਇਥੇ ਹਾਦਸੇ ਵੀ ਵਾਪਰ ਜਾਂਦੇ ਹਨ।
ਸਰਕਾਰੀ ਸਕੂਲ ਨੂੰ ਜਾਂਦੇ ਰਸਤੇ ਦਾ ਬੁਰਾ ਹਾਲ
ਤਲਵੰਡੀ ਸਾਬੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਜਾਂਦੀ ਸੜਕ 'ਤੇ ਵੀ ਸੀਵਰੇਜ ਦਾ ਬੁਰਾ ਹਾਲ ਹੈ। ਵਾਰ-ਵਾਰ ਸੀਵਰੇਜ ਵਿਭਾਗ ਨੂੰ ਸਿਕਾਇਤਾਂ ਕਰਨ ਤੋਂ ਬਾਅਦ ਵੀ ਕੋਈ ਵੀ ਮੁਹੱਲਾ ਵਾਸੀਆਂ ਦੀ ਸਾਰ ਨਹੀਂ ਲੈਣ ਆਇਆ। ਮੁਹੱਲਾ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਮੌਕੇ ਸੀਵਰੇਜ ਸਾਫ ਕੀਤੇ ਸਨ ਪਰ ਉਸ ਤੋਂ ਬਾਅਦ ਹੁਣ ਫਿਰ ਬੁਰਾ ਹਾਲ ਹੈ। ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਰਾਂ ਵਿਚ ਸੀਵਰੇਜ ਦੀ ਇੰਨੀ ਜ਼ਿਆਦਾ ਬਦਬੂ ਆਉਂਦੀ ਹੈ ਕਿ ਉਨ੍ਹਾਂ ਨੂੰ ਰੋਟੀ ਖਾਣਾ ਤੇ ਪਕਾਉਣਾ ਬਹੁਤ ਮੁਸ਼ਕਲ ਹੈ ਜਦੋਂ ਕਿ ਸਕੂਲ ਦੇ ਵਿਦਿਆਰਥੀ ਵੀ ਬੜੀ ਮੁਸ਼ਕਲ ਨਾਲ ਲੰਘਦੇ ਹਨ।
ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ 'ਚ 5 ਸਾਲ ਦੀ ਕੈਦ
NEXT STORY