ਜਲੰਧਰ (ਸ਼ੋਰੀ)–ਕਈ ਵਾਰ ਪੁਲਸ ਜਵਾਨ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ਤਾਂ ਉਹ ਫਸ ਵੀ ਜਾਂਦੇ ਹਨ। ਅਪਰਾਧੀਆਂ ’ਤੇ ਕੇਸ ਦਰਜ ਕਰਨ ਵਾਲੀ ਪੁਲਸ ਦੇ ਇਕ ਜਵਾਨ ’ਤੇ ਹੀ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ। ਦਰਅਸਲ ਜਲੰਧਰ ਦਿਹਾਤੀ ਦੀ ਕ੍ਰਾਈਮ ਬ੍ਰਾਂਚ ਦੀ ਬਿਲਡਿੰਗ ਪੁਲਸ ਕਮਿਸ਼ਨਰੇਟ 'ਚ ਹੈ। ਪੁਲਸ ਵੱਲੋਂ ਨਸ਼ੇ ਦੇ ਕੇਸ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਿਪਾਹੀ ਦੀ ਗਲਤੀ ਕਾਰਨ ਹਵਾਲਾਤੀ ਕ੍ਰਾਈਮ ਬ੍ਰਾਂਚ ਵਿਚੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2 ਦਿਨ ਪਵੇਗਾ ਭਾਰੀ ਮੀਂਹ
ਇਸ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਗੁਰਸ਼ਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਫ਼ਰਾਰ ਹਵਾਲਾਤੀ ਅਤੇ ਪੁਲਸ ਜਵਾਨ ਖ਼ਿਲਾਫ਼ ਥਾਣਾ ਨੰਬਰ 2 ਵਿਚ ਕੇਸ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਐੱਫ਼. ਆਈ. ਆਰ. ਵਿਚ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਹ ਕ੍ਰਾਈਮ ਬ੍ਰਾਂਚ ਦਾ ਇੰਚਾਰਜ ਹੈ ਅਤੇ ਪੁਲਸ ਨੇ ਨਸ਼ੇ ਦੇ ਕੇਸ ਵਿਚ ਸੁਖਰਾਜ ਸਿੰਘ ਸੁੱਖਾ ਪੁੱਤਰ ਰਤਨ ਸਿੰਘ ਵਾਸੀ ਪਿੰਡ ਆਮਲਪੁਰ ਬਕਾ ਥਾਣਾ ਕਰਤਾਰਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਲੱਗੀ ਇਹ ਮੁਕੰਮਲ ਪਾਬੰਦੀ
ਬੀਤੇ ਦਿਨ ਉਹ ਹਵਾਲਾਤ ਵਿਚ ਸਿਪਾਹੀ ਲਵਪ੍ਰੀਤ ਸਿੰਘ ਦੀ ਦੇਖ-ਰੇਖ ਵਿਚ ਸੀ। ਇਸੇ ਦੌਰਾਨ ਸਿਪਾਹੀ ਨੇ ਬਿਨਾਂ ਇੰਚਾਰਜ ਦੀ ਇਜਾਜ਼ਤ ਦੇ ਮੁਲਜ਼ਮ ਸੁਖਰਾਜ ਨੂੰ ਹਵਾਲਾਤ ਤੋਂ ਬਾਹਰ ਬਾਥਰੂਮ ਜਾਣ ਲਈ ਕੱਢਿਆ। ਚਲਾਕ ਸੁਖਰਾਜ ਸਿਪਾਹੀ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਪੁਲਸ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਪਕੜ ਵਿਚ ਨਹੀਂ ਆਇਆ। ਉਥੇ ਹੀ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਸਿਪਾਹੀ ਲਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਫ਼ਰਾਰ ਹਵਾਲਾਤੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੀਜ਼ਾ ਦੇਣ ਵਾਲੀ ਕੰਪਨੀ ਨੇ ਲੋਕਾਂ ਨਾਲ 35 ਲੱਖ ਰੁਪਏ ਦੀ ਮਾਰੀ ਠੱਗੀ, 3 ਨਾਮਜ਼ਦ
NEXT STORY