ਗੁਰਦਾਸਪੁਰ, (ਵਿਨੋਦ)- ਅੱਜ ਦਾ ਦਿਨ ਸਿਹਤ ਵਿਭਾਗ 'ਤੇ ਭਾਰੂ ਰਿਹਾ। ਜੀ ਹਾਂ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਵੱਲੋਂ ਅੱਜ ਲਗਾਤਾਰ ਤੀਸਰੇ ਦਿਨ ਨਿਊ ਸਿਵਲ ਹਸਪਤਾਲ, ਨੇੜੇ ਬੱਬਰੀ ਬਾਈਪਾਸ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਐੱਸ. ਐੱਮ. ਓ. ਗੁਰਦਾਸਪੁਰ ਸਮੇਤ 15 ਡਾਕਟਰ ਤੇ ਕੁੱਲ 69 ਸਟਾਫ ਮੈਂਬਰ ਗੈਰ-ਹਾਜ਼ਰ ਪਾਏ ਗਏ। ਰੂਰਲ ਡਿਸਪੈਂਸਰੀ ਸੋਹਲ ਤੇ ਜਫਰਵਾਲ ਦੀ ਚੈਕਿੰਗ ਦੌਰਾਨ ਰੂਰਲ ਮੈਡੀਕਲ ਅਫਸਰ ਜਫਰਵਾਲ ਦੇ ਦਫਤਰ ਨੂੰ ਤਾਲਾ ਲੱਗਾ ਹੋਇਆ ਸੀ ਤੇ ਨਗਰ ਕੌਂਸਲ ਦਫਤਰ ਦੇ ਚਾਰ ਕਰਮਚਾਰੀ ਗੈਰ-ਹਾਜ਼ਰ ਸਨ।ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਜ਼ਿਲੇ ਅੰਦਰ ਲਗਾਤਾਰ ਅੱਜ ਤੀਸਰੇ ਦਿਨ ਸਰਕਾਰੀ ਦਫਤਰਾਂ, ਜਿਸ 'ਚ ਖਾਸ ਕਰਕੇ ਸਿੱਖਿਆ ਤੇ ਸਿਹਤ ਵਿਭਾਗ ਸ਼ਾਮਲ ਹਨ, ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਸਭ ਦਾ ਮਕਸਦ ਲੋਕਾਂ ਨੂੰ ਬਿਹਤਰ ਤੇ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਦੀ ਟੀਮ ਵੱਲੋਂ ਜ਼ਿਲੇ ਭਰ 'ਚ ਵੱਖ-ਵੱਖ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਉਨ੍ਹਾਂ ਵੱਲੋਂ ਨਿਊ ਸਿਵਲ ਹਸਪਤਾਲ, ਨੇੜੇ ਬੱਬਰੀ ਬਾਈਪਾਸ, ਸੀ. ਐੱਸ. ਸੀ. ਸੋਹਲ ਤੇ ਜਫਰਵਾਲ ਤੇ ਨਗਰ ਕੌਂਸਲ ਦਫਤਰ, ਗੁਰਦਾਸਪੁਰ ਦੀ ਚੈਕਿੰਗ ਕੀਤੀ ਗਈ , ਜਿਸ 'ਚ 69 ਅਧਿਕਾਰੀ ਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਗੈਰ-ਹਾਜ਼ਰ ਰਹਿਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸ਼ੋਅਕਾਜ ਨੋਟਿਸ ਦਿੱਤੇ ਜਾਣਗੇ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਗੰਦੇ ਪਾਣੀ 'ਤੇ ਵਸੀ ਹੈ ਗਰਚਾ ਦੀ ਇਕ ਬਸਤੀ
NEXT STORY