ਗੜ੍ਹਸ਼ੰਕਰ (ਸ਼ੋਰੀ) : ਗੜ੍ਹਸ਼ੰਕਰ-ਨੰਗਲ ਰੋਡ 'ਤੇ ਸ਼ਾਹਪੁਰ ਦੇ ਘਾਟੇ 'ਚ ਬੀਤੀ ਰਾਤ ਕਰੀਬ 12 ਵਜੇ ਇੱਕ ਤੇਲ ਦਾ ਟੈਂਕਰ ਪਲਟ ਜਾਣ ਕਾਰਨ ਰੋਡ 'ਤੇ ਟ੍ਰੈਫਿਕ ਜਾਮ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਨੰਗਲ ਤੋਂ ਗੜ੍ਹਸ਼ੰਕਰ ਵੱਲ ਆ ਰਹੇ ਇਸ ਤੇਲ ਦੇ ਟੈਂਕਰ ਦੇ ਪਲਟਣ ਨਾਲ ਤੇਲ ਸੜਕ 'ਤੇ ਫੈਲ ਗਿਆ ਅਤੇ ਕਰੀਬ ਇਕ ਕਿਲੋਮੀਟਰ ਸੜਕ 'ਤੇ ਇਹ ਤੇਲ ਫੈਲਣ ਕਾਰਣ ਵਾਹਨ ਸਲਿੱਪ ਹੋਣ ਲੱਗ ਪਏ।
ਜਿਸ ਕਾਰਣ ਰੋਡ 'ਤੇ ਟ੍ਰੈਫਿਕ ਜਾਮ ਰਾਤ 2 ਵਜੇ ਹੋ ਗਿਆ, ਜੋ ਕਿ ਸਵੇਰ ਤੱਕ ਠੱਪ ਸੀ ।
ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
PMC ਖਾਤਾ ਧਾਰਕਾਂ ਦੀ ਪਟੀਸ਼ਨ 'ਤੇ ਸੁਣਵਾਈ ਅੱਜ (ਪੜ੍ਹੋ 18 ਅਕਤੂਬਰ ਦੀਆਂ ਖਾਸ ਖਬਰਾਂ)
NEXT STORY