ਲੁਧਿਆਣਾ (ਰਿਸ਼ੀ) : ਵਰਧਮਾਨ ਨੇੜੇ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਪਤਾ ਲੱਗਦਿਆਂ ਹੀ ਘਟਨਾ ਸਥਾਨ ’ਤੇ ਪੁੱਜੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ।
ਜਾਂਚ ਅਧਿਕਾਰੀ ਪਵਿੱਤਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ (69) ਨਿਵਾਸੀ ਜਮਾਲਪੁਰ ਵਜੋਂ ਹੋਈ ਹੈ। ਸੁਰਜੀਤ ਸ਼ਨੀਵਾਰ ਰਾਤ 6.30 ਵਜੇ ਕਿਸੇ ਕੰਮ ਲਈ ਐਕਟਿਵਾ ’ਤੇ ਜਾ ਰਿਹਾ ਸੀ। ਐਕਟਿਵਾ ਦੇ ਅੱਗੇ ਟਰੱਕ ਸੀ। ਰੈੱਡ ਲਾਈਟ ’ਤੇ ਇਕਦਮ ਟਰੱਕ ਨੇ ਬਰੇਕ ਮਾਰ ਦਿੱਤੀ ਅਤੇ ਐਕਟਿਵਾ ਟਰੱਕ 'ਚ ਜਾ ਵੱਜੀ। ਹਾਦਸੇ 'ਚ ਬਜ਼ੁਰਗ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਸੜਕ ’ਤੇ ਵਾਹਨਾਂ ਦਾ ਜਾਮ ਲੱਗ ਗਿਆ। ਪੁਲਸ ਅਨੁਸਾਰ ਰਿਸ਼ਤੇਦਾਰਾਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੀ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫ਼ਾ
NEXT STORY