ਲੁਧਿਆਣਾ (ਨਰਿੰਦਰ) : 5 ਧੀਆਂ ਪੈਦਾ ਹੋਣ ਤੋਂ ਬਾਅਦ ਜਿਸ ਪੁੱਤ ਨੂੰ ਅਰਦਾਸਾਂ ਕਰਕੇ ਰੱਬ ਕੋਲੋਂ ਮੰਗਿਆ, ਉਸੇ ਪੁੱਤ ਨੇ ਵਿਆਹ ਕਰਵਾ ਕੇ ਅਜਿਹਾ ਚੰਨ ਚਾੜ੍ਹਿਆ ਕਿ ਅੱਜ ਮਾਪਿਆਂ ਨੂੰ ਆਪਣਾ ਕੋਈ ਸਹਾਰਾ ਦਿਖਾਈ ਨਹੀਂ ਦੇ ਰਿਹਾ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਬਜ਼ੁਰਗ ਮਾਤਾ ਨੇ ਦੱਸਿਆ ਕਿ ਜਿਸ ਪੁੱਤ ਨੂੰ ਉਨ੍ਹਾਂ ਨੇ ਰੱਬ ਕੋਲੋਂ ਅਰਦਾਸਾਂ ਕਰਕੇ ਲਿਆ, ਅੱਜ ਉਹੀ ਪੁੱਤ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ 'ਤੇ ਤੁਰਿਆ ਹੋਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
ਪੀੜਤ ਮਾਤਾ ਨੇ ਦੱਸਿਆ ਕਿ ਵਿਆਹ ਮਗਰੋਂ ਉਸ ਦੇ ਪੁੱਤ ਨੇ ਆਪਣੀ ਪਤਨੀ ਦੇ ਨਾਂ ਉਨ੍ਹਾਂ ਦਾ ਘਰ ਕਰ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਘਰ ਨਹੀਂ ਰਹਿਣ ਦੇ ਰਿਹਾ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੀਆਂ ਧੀਆਂ ਵੀ ਉਨ੍ਹਾਂ ਨੂੰ ਮਿਲਣ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਘਰ ਨਹੀਂ ਵੜਨ ਦਿੰਦਾ ਅਤੇ ਮੰਦੇ ਬੋਲ ਬੋਲਦਾ ਹੈ। ਪੀੜਤ ਮਾਤਾ ਨੇ ਰੋ-ਰੋ ਕੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਹੀ ਉਨ੍ਹਾਂ ਨੂੰ ਦੇਖਦੀਆਂ ਹਨ ਅਤੇ ਉਨ੍ਹਾ ਦਾ ਪੁੱਤ ਰਾਸ਼ਨ ਤੱਕ ਵੀ ਲੁਕੋ ਲੈਂਦਾ ਹੈ।
ਇਹ ਵੀ ਪੜ੍ਹੋ : ਜਗਰਾਓਂ 'ਚ 8 ਸਾਲਾ ਬੱਚੀ ਨਾਲ ਦਰਿੰਦਗੀ, ਗੇਮ ਖਿਡਾਉਣ ਬਹਾਨੇ ਨੌਜਵਾਨ ਨੇ ਕੀਤੀਆਂ ਹੱਦਾਂ ਪਾਰ
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਆਪਣੇ ਸਹੁਰੇ ਦੀਆਂ ਗੱਲਾਂ 'ਚ ਆ ਕੇ ਉਨ੍ਹਾਂ ਦਾ ਪੁੱਤ ਅਜਿਹਾ ਵਰਤਾਓ ਕਰ ਰਿਹਾ ਹੈ। ਪੀੜਤ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਕੱਸੀ ਤਿਆਰੀ, ਪਿੰਡਾਂ 'ਚ ਸ਼ੁਰੂ ਕੀਤੀ ਨਿਵੇਕਲੀ ਪਹਿਲ (ਤਸਵੀਰਾਂ)
ਪੀੜਤ ਮਾਤਾ ਨੇ ਰੋਂਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਨੂੰ ਵਾਪਸ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਬੁਢਾਪਾ ਸੌਖੇ ਤਰੀਕੇ ਨਾਲ ਕੱਟ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੁਲਸ ਨੇ 25 ਘੰਟਿਆਂ ’ਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਕਾਤਲ ਨੇ ਬਿਆਨ ਕੀਤਾ ਪੂਰਾ ਸੱਚ
NEXT STORY